ਨੇਪਾਲ

ਨੇਪਾਲ ‘ਚ ਫਸੀ ਭਾਰਤੀ ਵਾਲੀਬਾਲ ਟੀਮ ਨੂੰ ਭਾਰਤੀ ਦੂਤਾਵਾਸ ਨੇ ਸੁਰੱਖਿਅਤ ਕੱਢਿਆ

ਮੁੰਬਈ, 12 ਸਤੰਬਰ 2025: ਨੇਪਾਲ ‘ਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਾਠਮੰਡੂ ‘ਚ ਭਾਰਤੀ ਦੂਤਾਵਾਸ ਦੁਆਰਾ ਇੱਕ ਭਾਰਤੀ ਵਾਲੀਬਾਲ ਟੀਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੂਤਾਵਾਸ ਟੀਮ ਦੇ ਸੰਪਰਕ ‘ਚ ਸੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਣ ਦੇ ਪ੍ਰਬੰਧ ਕੀਤੇ। ਟੀਵੀ ਪੇਸ਼ਕਾਰ ਉਪਾਸਨਾ ਗਿੱਲ ਦੁਆਰਾ ਸੋਸ਼ਲ ਮੀਡੀਆ ‘ਤੇ ਮੱਦਦ ਦੀ ਅਪੀਲ ਕਰਨ ਤੋਂ ਬਾਅਦ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ।

ਵਾਲੀਬਾਲ ਲੀਗ ਦੀ ਹੋਸਟ ਉਪਾਸਨਾ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਐਮਰਜੈਂਸੀ ਵੀਡੀਓ ਬਣਾਈ ਅਤੇ ਭਾਰਤ ਸਰਕਾਰ ਨੂੰ ਉਸਨੂੰ ਅਤੇ ਟੀਮ ਨੂੰ ਬਚਾਉਣ ਦੀ ਅਪੀਲ ਕੀਤੀ। ਉਸਨੇ ਦੱਸਿਆ ਕਿ ਉਸਦੇ ਹੋਟਲ ਨੂੰ ਅੱਗ ਲੱਗ ਗਈ ਹੈ ਅਤੇ ਉਹ ਹਿੰਸਕ ਭੀੜ ਦੇ ਹਮਲੇ ਤੋਂ ਬਚ ਗਈ ਹੈ।

ਉਪਾਸਨਾ ਨੇ ਕਿਹਾ, ’ਮੈਂ’ਤੁਸੀਂ ਪੋਖਰਾ ‘ਚ ਫਸੀ ਹੋਈ ਹਾਂ, ਹੋਟਲ ਸੜ ਗਿਆ ਹੈ, ਮੇਰਾ ਸਾਰਾ ਸਮਾਨ ਉੱਥੇ ਸੀ। ਮੈਂ ਸਪਾ ‘ਚ ਸੀ ਜਦੋਂ ਲੋਕ ਵੱਡੀਆਂ ਡੰਡਿਆਂ ਨਾਲ ਆਏ। ਮੈਂ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਸਕੀ।’ ਪ੍ਰਫੁੱਲ ਗਰਗ ਨਾਲ ਸਾਂਝੀ ਕੀਤੀ ਵੀਡੀਓ ‘ਚ ਉਪਾਸਨਾ ਗਿੱਲ ਨੇ ਕਿਹਾ ਕਿ ਇੱਥੇ ਸਥਿਤੀ ਬਹੁਤ ਖਰਾਬ ਹੈ।

ਉਪਾਸਨਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਕਿੰਨਾ ਚਿਰ ਕਿਸੇ ਹੋਰ ਹੋਟਲ ‘ਚ ਰਹਾਂਗੇ। ਪਰ ਮੈਂ ਭਾਰਤੀ ਦੂਤਾਵਾਸ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਹ ਵੀਡੀਓ, ਸੁਨੇਹਾ ਉਨ੍ਹਾਂ ਨੂੰ ਭੇਜੋ। ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ। ਕਿਰਪਾ ਕਰਕੇ ਸਾਡੀ ਮੱਦਦ ਕਰੋ। ਮੇਰੇ ਨਾਲ ਇੱਥੇ ਬਹੁਤ ਸਾਰੇ ਲੋਕ ਹਨ, ਅਤੇ ਅਸੀਂ ਸਾਰੇ ਇੱਥੇ ਫਸੇ ਹੋਏ ਹਾਂ।’ ਉਸਦੀ ਐਮਰਜੈਂਸੀ ਅਪੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਕਾਰਨ ਭਾਰਤੀ ਦੂਤਾਵਾਸ ਨੂੰ ਤੁਰੰਤ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਕਾਠਮੰਡੂ ‘ਚ ਭਾਰਤੀ ਦੂਤਾਵਾਸ ਨੇ ਉਪਾਸਨਾ ਅਤੇ ਟੀਮ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਦੂਤਾਵਾਸ ਨੇ ਪ੍ਰਭਾਵਿਤ ਖਿਡਾਰੀਆਂ ਨੂੰ ਕਾਠਮੰਡੂ ‘ਚ ਸੁਰੱਖਿਅਤ ਥਾਂ ‘ਤੇ ਤਬਦੀਲ ਕਰ ਦਿੱਤਾ। ਟੀਮ ਦੇ ਜ਼ਿਆਦਾਤਰ ਮੈਂਬਰ ਭਾਰਤ ਵਾਪਸ ਆ ਗਏ ਹਨ, ਜਦੋਂ ਕਿ ਬਾਕੀ ਮੈਂਬਰਾਂ ਦੇ ਵਾਪਸ ਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਕਾਠਮੰਡੂ ‘ਚ ਭਾਰਤੀ ਦੂਤਾਵਾਸ ਨੇ ਨੇਪਾਲ ਦੀ ਸਥਿਤੀ ਦੇ ਸੰਬੰਧ ‘ਚ ਨੇਪਾਲ ‘ਚ ਸਾਰੇ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ +977- 980 860 2881, +977- 981 032 6134 ਜਾਰੀ ਕੀਤੇ ਹਨ। ਦੂਤਾਵਾਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਐਮਰਜੈਂਸੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਸੰਪਰਕ ਕਰ ਸਕਦੇ ਹਨ।

Read More: ਨੇਪਾਲ ਫੌਜ ਨੇ ਦੇਸ਼ ਭਰ ‘ਚ ਲਗਾਇਆ ਕਰਫਿਊ, ਸੈਂਕੜੇ ਭਾਰਤੀ ਨੇਪਾਲ ‘ਚ ਫਸੇ

Scroll to Top