ਸਪੋਰਟਸ, 12 ਸਤੰਬਰ 2025: BAN ਬਨਾਮ HKG: ਏਸ਼ੀਆ ਕੱਪ 2025 ਦੇ ਤੀਜੇ ਮੈਚ ‘ਚ ਵੀਰਵਾਰ (11 ਸਤੰਬਰ) ਨੂੰ ਬੰਗਲਾਦੇਸ਼ ਨੇ ਹਾਂਗਕਾਂਗ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ। ਬੰਗਲਾਦੇਸ਼ ਨੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਂਗਕਾਂਗ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 143 ਦੌੜਾਂ ਬਣਾਈਆਂ। ਕਪਤਾਨ ਲਿਟਨ ਦਾਸ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ ‘ਤੇ ਬੰਗਲਾਦੇਸ਼ ਨੇ 17.4 ਓਵਰਾਂ ‘ਚ 3 ਵਿਕਟਾਂ ‘ਤੇ 144 ਦੌੜਾਂ ਬਣਾਈਆਂ।
ਲਗਾਤਾਰ ਦੂਜਾ ਮੈਚ ਹਾਰਨ ਤੋਂ ਬਾਅਦ ਹਾਂਗਕਾਂਗ ਦੀ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਗਈ ਹੈ। ਗਰੁੱਪ ਬੀ ‘ਚ ਅਫਗਾਨਿਸਤਾਨ ਤੋਂ ਬਾਅਦ ਬੰਗਲਾਦੇਸ਼ ਨੇ ਆਪਣਾ ਖਾਤਾ ਖੋਲ੍ਹਿਆ। ਅਫਗਾਨਿਸਤਾਨ ਸਿਖਰ ‘ਤੇ ਹੈ। ਸ਼੍ਰੀਲੰਕਾ ਨੇ ਹੁਣ ਤੱਕ ਇੱਕ ਵੀ ਮੈਚ ਨਹੀਂ ਖੇਡਿਆ ਹੈ। ਏਸ਼ੀਆ ਕੱਪ ‘ਚ ਸ਼ੁੱਕਰਵਾਰ (12 ਸਤੰਬਰ) ਨੂੰ ਪਾਕਿਸਤਾਨ ਦਾ ਸਾਹਮਣਾ ਓਮਾਨ ਨਾਲ ਹੋਵੇਗਾ।
ਹਾਂਗਕਾਂਗ ਲਈ ਨਿਜ਼ਾਕਤ ਖਾਨ ਨੇ 42, ਜ਼ੀਸ਼ਾਨ ਅਲੀ ਨੇ 30 ਅਤੇ ਬਾਬਰ ਹਯਾਤ ਨੇ 14 ਦੌੜਾਂ ਬਣਾਈਆਂ। ਅੰਸ਼ੁਮਨ ਰਾਥ ਨੇ 4, ਐਜਾਜ਼ ਖਾਨ ਨੇ 5 ਅਤੇ ਕਿਨਚਿੰਤ ਸ਼ਾਹ ਖਾਤਾ ਨਹੀਂ ਖੋਲ੍ਹ ਸਕੇ। ਕਲਹਾਨ ਚੱਲੂ 4 ਦੌੜਾਂ ਅਤੇ ਅਹਿਸਾਨ ਖਾਨ 2 ਦੌੜਾਂ ਬਣਾ ਕੇ ਨਾਬਾਦ ਰਹੇ। ਤਸਕੀਨ ਅਹਿਮਦ, ਤਨਜ਼ੀਮ ਹਸਨ ਸਾਕਿਬ ਅਤੇ ਰਿਸ਼ਾਦ ਹੁਸੈਨ ਨੇ 2-2 ਵਿਕਟਾਂ ਲਈਆਂ।
ਬੰਗਲਾਦੇਸ਼ ਲਈ ਲਿਟਨ ਦਾਸ ਨੇ 59 ਦੌੜਾਂ ਬਣਾਈਆਂ। ਪਰਵੇਜ਼ ਹੁਸੈਨ ਇਮੋਨ 19 ਦੌੜਾਂ ਬਣਾ ਕੇ ਆਊਟ ਹੋਇਆ ਅਤੇ ਤੰਜੀਦ ਹਸਨ ਤਮੀਮ 19 ਦੌੜਾਂ ਬਣਾ ਕੇ ਆਊਟ ਹੋਇਆ। ਤੌਹੀਦ ਹ੍ਰਿਦੋਏ 35 ਦੌੜਾਂ ਬਣਾ ਕੇ ਨਾਬਾਦ ਰਿਹਾ ਅਤੇ ਜ਼ਾਕਰ ਅਲੀ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਿਹਾ। ਹਾਂਗਕਾਂਗ ਲਈ ਅਤੀਕ ਇਕਬਾਲ ਨੇ 2 ਵਿਕਟਾਂ ਲਈਆਂ। ਇਸਦੇ ਨਾਲ ਹੀ ਆਯੂਸ਼ ਸ਼ੁਕਲਾ ਨੇ 1 ਵਿਕਟ ਲਈ।
Read More: IND ਬਨਾਮ UAE: ਏਸ਼ੀਆ ਕੱਪ ਦੇ ਭਾਰਤ ਤੇ ਯੂਏਈ ਮੈਚ ਦੌਰਾਨ ਬਣੇ ਵੱਡੇ ਰਿਕਾਰਡ