ਬਾਲੇਂਦਰ ਸ਼ਾਹ

ਬਾਲੇਂਦਰ ਸ਼ਾਹ ਨੇ ਕਿਉਂ ਠੁਕਰਾਇਆ ਨੇਪਾਲ PM ਦਾ ਅਹੁਦਾ, ਕੌਣ ਬਣੇ ਅੰਤਰਿਮ ਪ੍ਰਧਾਨ ਮੰਤਰੀ ?

ਨੇਪਾਲ, 11 ਸਤੰਬਰ 2025: ਨੇਪਾਲ ‘ਚ ਜਨਰਲ-ਜ਼ੈੱਡ ਪ੍ਰਦਰਸ਼ਨ ਤੋਂ ਬਾਅਦ, ਸੁਸ਼ੀਲ ਕਾਰਕੀ ਨੂੰ ਹੁਣ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਇਸ ਤੋਂ ਬਾਅਦ ਕਾਠਮੰਡੂ ਦੇ ਮੇਅਰ ਬਾਲੇਂਦਰ ਸ਼ਾਹ ਦੀ ਇੱਕ ਫੇਸਬੁੱਕ ਪੋਸਟ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਇਹ ਵੀ ਦੱਸਿਆ ਹੈ ਕਿ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਸਹਿਮਤ ਕਿਉਂ ਨਹੀਂ ਹੋਏ।

ਫਿਲਹਾਲ ਅੰਤਰਿਮ ਪ੍ਰਧਾਨ ਮੰਤਰੀ ‘ਤੇ ਕੋਈ ਸਹਿਮਤੀ ਨਹੀਂ ਹੈ। ਜਨਰਲ-ਜ਼ੈੱਡ ਅਤੇ ਅਧਿਕਾਰੀਆਂ ਵਿਚਕਾਰ ਦੂਜੀ ਵਾਰ ਫੌਜ ਹੈੱਡਕੁਆਰਟਰ ਵਿਖੇ ਗੱਲਬਾਤ ਸ਼ੁਰੂ ਹੋਈ। ਦੁਪਹਿਰ 1 ਵਜੇ ਤੱਕ, ‘ਲਾਈਟ ਮੈਨ’ ਵਜੋਂ ਜਾਣੇ ਜਾਂਦੇ ਕੁਲਮਨ ਘਿਸਿੰਗ ਦਾ ਨਾਮ ਸਾਹਮਣੇ ਇਸ ਅਹੁਦੇ ਲਈ ਸਾਹਮਣੇ ਆਇਆ ਹੈ |

ਬਾਲੇਂਦਰ ਸ਼ਾਹ ਨੇ ਪੋਸਟ ‘ਚ ਲਿਖਿਆ, “ਪਿਆਰੇ ਜਨਰਲ-ਜ਼ੈੱਡ ਅਤੇ ਸਾਰੇ ਨੇਪਾਲੀਆਂ ਨੂੰ ਮੇਰੀ ਬੇਨਤੀ ਹੈ ਕਿ ਦੇਸ਼ ਇਸ ਸਮੇਂ ਇੱਕ ਅਲੱਗ ਸਥਿਤੀ ‘ਚੋਂ ਗੁਜ਼ਰ ਰਿਹਾ ਹੈ। ਤੁਸੀਂ ਹੁਣ ਇੱਕ ਸੁਨਹਿਰੀ ਭਵਿੱਖ ਵੱਲ ਵਧ ਰਹੇ ਹੋ। ਕਿਰਪਾ ਕਰਕੇ ਇਸ ਸਮੇਂ ਘਬਰਾਓ ਨਾ ਅਤੇ ਸਬਰ ਰੱਖੋ। ਹੁਣ ਦੇਸ਼ ਨੂੰ ਇੱਕ ਅੰਤਰਿਮ ਸਰਕਾਰ ਮਿਲਣ ਜਾ ਰਹੀ ਹੈ, ਜੋ ਦੇਸ਼ ‘ਚ ਨਵੀਆਂ ਚੋਣਾਂ ਕਰਵਾਏਗੀ। ਇਸ ਅੰਤਰਿਮ ਸਰਕਾਰ ਦਾ ਕੰਮ ਚੋਣਾਂ ਕਰਵਾਉਣਾ ਅਤੇ ਦੇਸ਼ ਨੂੰ ਇੱਕ ਨਵਾਂ ਜਨਾਦੇਸ਼ ਦੇਣਾ ਹੈ।”

ਸ਼ਾਹ ਨੇ ਲਿਖਿਆ ਕਿ “ਮੈਂ ਇਸ ਅੰਤਰਿਮ/ਚੋਣਵੀਂ ਸਰਕਾਰ ਦੀ ਅਗਵਾਈ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ (ਨੇਪਾਲ ਨਵੀਂ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ) ਨੂੰ ਸੌਂਪਣ ਦੇ ਤੁਹਾਡੇ ਪ੍ਰਸਤਾਵ ਦਾ ਪੂਰਾ ਸਮਰਥਨ ਕਰਦਾ ਹਾਂ। ਬਾਲੇਂਦਰ ਸ਼ਾਹ ਨੇ ਇੱਕ ਫੇਸਬੁੱਕ ਪੋਸਟ ਵਿੱਚ ਅਸਿੱਧੇ ਤੌਰ ‘ਤੇ ਦੱਸਿਆ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਕਿਉਂ ਨਹੀਂ ਸਵੀਕਾਰ ਕੀਤਾ। ਦਰਅਸਲ ਸੁਸ਼ੀਲ ਕਾਰਕੀ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ ਬਣ ਗਏ ਹਨ।

ਇਸ ਸਰਕਾਰ ਦਾ ਕੰਮ ਛੇਤੀ ਤੋਂ ਛੇਤੀ ਚੋਣਾਂ ਕਰਵਾਉਣਾ ਅਤੇ ਉਦੋਂ ਤੱਕ ਦੇਸ਼ ‘ਚ ਸ਼ਾਂਤੀ ਬਣਾਈ ਰੱਖਣਾ ਹੋਵੇਗਾ। ਬਲੇਂਦਰ ਸ਼ਾਹ ਚੋਣਾਂ ਜਿੱਤਣਾ ਅਤੇ ਸੱਤਾ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਇਸ ਨਾਲ ਲੋਕਾਂ ‘ਚ ਉਨ੍ਹਾਂ ਦੀ ਪਕੜ ਮਜ਼ਬੂਤ ​​ਰਹੇਗੀ।

Read More: ਨੇਪਾਲ ਫੌਜ ਨੇ ਦੇਸ਼ ਭਰ ‘ਚ ਲਗਾਇਆ ਕਰਫਿਊ, ਸੈਂਕੜੇ ਭਾਰਤੀ ਨੇਪਾਲ ‘ਚ ਫਸੇ

Scroll to Top