ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸ੍ਰੀਨਗਰ ‘ਚ ਕਥਿਤ ਤੌਰ ‘ਤੇ ਘਰ ‘ਚ ਕੀਤਾ ਗਿਆ ਨਜ਼ਰਬੰਦ

11 ਸਤੰਬਰ 2025: ਆਮ ਆਦਮੀ ਪਾਰਟੀ (aam aadmi party) (ਆਪ) ਦੇ ਵਿਧਾਇਕ ਮਹਿਰਾਜ ਮਲਿਕ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸ੍ਰੀਨਗਰ ਆਏ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸਰਕਾਰੀ ਗੈਸਟ ਹਾਊਸ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਨਾਲ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਰਾਜਨੀਤਿਕ ਗਰਮਾ ਗਈ ਹੈ। ਸੰਜੇ ਸਿੰਘ (sanjay singh) ਨੇ ਕਿਹਾ ਕਿ ‘ਤਾਨਾਸ਼ਾਹੀ ਆਪਣੇ ਸਿਖਰ ‘ਤੇ ਹੈ। ਮੈਂ ਇਸ ਸਮੇਂ ਸ੍ਰੀਨਗਰ ਵਿੱਚ ਹਾਂ। ਲੋਕਤੰਤਰ ਵਿੱਚ, ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਅਤੇ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਸੰਵਿਧਾਨਕ ਅਧਿਕਾਰ ਹੈ।’ ਇਸ ਦੌਰਾਨ, ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਿਲਣ ਆਏ ਹਨ।

ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ‘ਅੱਜ ਸ੍ਰੀਨਗਰ ਵਿੱਚ ਮਹਿਰਾਜ ਮਲਿਕ ਦੀ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਅਤੇ ਵਿਰੋਧ ਪ੍ਰਦਰਸ਼ਨ ਹੋਇਆ ਸੀ, ਪਰ ਸਰਕਾਰੀ ਗੈਸਟ ਹਾਊਸ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ। ਮੈਨੂੰ ਅਤੇ ਇਮਰਾਨ ਹੁਸੈਨ, ਜੋ ਦਿੱਲੀ ਸਰਕਾਰ ਵਿੱਚ ਮੰਤਰੀ ਸਨ, ਅਤੇ ਹੋਰ ਸਾਥੀਆਂ ਨੂੰ ਗੈਸਟ ਹਾਊਸ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

Read More: ਰਿਪੋਰਟਾਂ ਲੈਣ ਦੀ ਬਜਾਏ, PM ਨੂੰ ਆਪਣੇ ਪੰਜਾਬ ਦੌਰੇ ਦੌਰਾਨ ਇੱਕ ਵੱਡੇ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ

Scroll to Top