11 ਸਤੰਬਰ 2025: ਸ੍ਰੀ ਅੰਮ੍ਰਿਤਸਰ ਸਾਹਿਬ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (Shiromani Akali Dal President) ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਹੋਏ ਵੱਡੇ ਨੁਕਸਾਨ ਦੇ ਚਲਦੇ ਹਰ ਪੰਜਾਬ ਵਾਸੀ ਮਾਨਸਿਕ ਤੌਰ ਤੇ ਤਣਾਅ ਵਿੱਚ ਗੁਜਰ ਰਿਹਾ ਹੈ। ਓਹਨਾ ਇਸ ਔਖੀ ਘੜੀ ਵਿੱਚ ਮਦਦ ਲਈ ਅੱਗੇ ਆਈਆਂ ਸਾਰੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਰੱਖੜਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿ, ਰੱਖੜਾ ਪਰਿਵਾਰ ਵੱਲੋ ਹੜ੍ਹ ਪੀੜਤ ਪਰਿਵਾਰਾਂ ਲਈ 10 ਕਰੋੜ ਰੁਪਏ ਮੱਦਦ ਕਰਨ ਦਾ ਸ਼ਲਾਘਯੋਗ ਕਾਰਜ ਕੀਤਾ ਗਿਆ ਹੈ। ਰੱਖੜਾ ਪਰਿਵਾਰ ਵੱਲੋ ਦਿੱਤੀ ਗਈ ਸਹਾਇਤਾ ਰਾਸ਼ੀ ਨੂੰ ਪਾਰਟੀ ਵਰਕਰ ਖੁਦ ਹੜ੍ਹ ਪੀੜਤਾਂ ਦੀ ਮਦਦ ਲਈ ਵੰਡਣਗੇ। ਇਸ ਦੇ ਨਾਲ ਹੀ ਓਹਨਾ ਸਰਦਾਰ ਰਵੀਇੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਰਾਸ਼ੀ ਭੇਜੀ । ਇਸ ਰਾਸ਼ੀ ਨੂੰ ਵੀ ਹੜ੍ਹ ਦੇ ਕਾਰਨ ਢਹਿ ਚੁੱਕੇ ਮਕਾਨਾਂ ਦੀ ਮੁੜ ਉਸਾਰੀ ਲਈ ਖਰਚਿਆ ਜਾਵੇਗਾ।
ਕੇਂਦਰ ਸਰਕਾਰ ਵੱਲੋਂ ਐਲਾਨੇ ਗਏ 1600 ਕਰੋੜ ਦੇ ਪੈਕਜ ਤੇ ਕਿਹਾ ਕਿ,ਪ੍ਰਧਾਨ ਮੰਤਰੀ ਨੇ ਜੋ ਰਾਸ਼ੀ ਐਲਾਨੀ, ਉਹ ਮਜਾਕ ਹੈ, ਓਹਨਾ ਪੰਜਾਬ ਬੀਜੇਪੀ ਨੂੰ ਸਵਾਲ ਕੀਤਾ ਕਿ, ਕੀ ਪ੍ਰਧਾਨ ਮੰਤਰੀ ਇਹ ਮਜਾਕ ਕਰਨ ਲਈ ਪੰਜਾਬ ਆਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਇਹ ਕੁਦਰਤੀ ਮਾਰ ਬੇਸ਼ਕ ਬਹੁਤ ਵੱਡੀ ਹੈ ਪਰ ਉਨ੍ਹਾਂ ਸਮਾਂ ਪਰਿਵਾਰਾਂ ਦੇ ਨਾਲ ਹਰ ਤਰਾਂ ਖੜਨ੍ਹਗੇ ਜਿੰਨ੍ਹਾਂ ਸਮਾਂ ਪੀੜਤ ਪਰਿਵਾਰ ਪੈਰਾਂ ਸਿਰ ਨਹੀਂ ਹੁੰਦੇ।
Read More: ਪੰਜਾਬ ਸਰਕਾਰ ਹਰ ਪ੍ਰਭਾਵਿਤ ਕਿਸਾਨ ਨੂੰ ਦੇਵੇਗੀ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ