US-India Ties

US-India Ties: ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਦੇ ਬਿਆਨ ਦਾ ਦਿੱਤਾ ਜਵਾਬ

ਦੇਸ਼ , 06 ਸਤੰਬਰ 2025: US-India Ties: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਅਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਭਾਵਨਾਵਾਂ ਅਤੇ ਸਾਡੇ ਸਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਦਿਲੋਂ ਕਦਰ ਕਰਦੇ ਹਾਂ। ਅਸੀਂ ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਾਂ। ਭਾਰਤ ਅਤੇ ਅਮਰੀਕਾ ਦੀ ਇੱਕ ਬਹੁਤ ਹੀ ਸਕਾਰਾਤਮਕ, ਦੂਰਦਰਸ਼ੀ ਵਿਆਪਕ ਅਤੇ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ ਹੈ।’

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਓਵਲ ਦਫਤਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ, ’ਮੈਂ’ਤੁਸੀਂ ਹਮੇਸ਼ਾ ਮੋਦੀ ਦਾ ਦੋਸਤ ਰਹਾਂਗਾ, ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ। ਪਰ ਮੈਨੂੰ ਇਸ ਸਮੇਂ ਉਹ ਜੋ ਕੰਮ ਕਰ ਰਹੇ ਹਨ ਉਹ ਪਸੰਦ ਨਹੀਂ, ਪਰ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਖਾਸ ਰਿਸ਼ਤਾ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਸਾਡੇ ਵਿਚਕਾਰ ਅਜਿਹੇ ਪਲ ਆਉਂਦੇ ਹਨ।’ ਦਰਅਸਲ, ਰਾਸ਼ਟਰਪਤੀ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਭਾਰਤ ਨਾਲ ਦੁਬਾਰਾ ਸਬੰਧ ਸੁਧਾਰਨ ਲਈ ਤਿਆਰ ਹਨ? ਇਸ ਦੇ ਜਵਾਬ ‘ਚ ਟਰੰਪ ਨੇ ਇਹ ਬਿਆਨ ਦਿੱਤਾ ਹੈ।

ਅਮਰੀਕਾ ਵੱਲੋਂ ਭਾਰਤ ‘ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ, ਜਿਸ ‘ਚ 25 ਫੀਸਦੀ ਪੈਨਲਟੀ ਡਿਊਟੀ (ਰੂਸ ਤੋਂ ਕੱਚਾ ਤੇਲ ਖਰੀਦਣ ਲਈ) ਸ਼ਾਮਲ ਹੈ, ਭਾਰਤ ਅਤੇ ਅਮਰੀਕਾ ਦੇ ਸਬੰਧਾਂ ‘ਚ ਥੋੜ੍ਹੀ ਜਿਹੀ ਖਟਾਈ ਦੇਖੀ ਜਾ ਰਹੀ ਹੈ। ਇਸ ਟੈਰਿਫ ਵਿਵਾਦ ਦੇ ਵਿਚਕਾਰ, ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਤਿਆਨਜਿਨ ‘ਚ ਹੋਏ ਐਸਸੀਓ ਸੰਮੇਲਨ ‘ਚ ਸ਼ਿਰਕਤ ਕੀਤੀ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬਹੁਤ ਹੀ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ, ਜਿਸਦੀ ਚਰਚਾ ਦੁਨੀਆ ਭਰ ਦੇ ਮੀਡੀਆ ‘ਚ ਹੋਈ। ਉਦੋਂ ਤੋਂ, ਟਰੰਪ ਆਪਣੇ ਹੀ ਦੇਸ਼ ‘ਚ ਆਲੋਚਨਾ ਨਾਲ ਘਿਰੇ ਹੋਏ ਹਨ। ਕਈ ਅਮਰੀਕੀ ਆਗੂਆਂ ਅਤੇ ਅਧਿਕਾਰੀਆਂ ਨੇ ਟਰੰਪ ਪ੍ਰਸ਼ਾਸਨ ‘ਤੇ ਭਾਰਤ ਨਾਲ ਸਬੰਧ ਵਿਗਾੜਨ ਦਾ ਦੋਸ਼ ਲਗਾਇਆ।

Read More: ਡੋਨਾਲਡ ਟਰੰਪ ਦਾ ਰਵੱਈਆ ਪਿਆ ਨਰਮ, ਕਿਹਾ-“ਅਸੀਂ ਭਾਰਤ ਤੇ ਰੂਸ ਨੂੰ ਚੀਨ ਤੋਂ ਗੁਆ ਦਿੱਤਾ”

Scroll to Top