3 ਸਤੰਬਰ 2025: ਜਿਵੇ ਕਿ ਸਭ ਨੂੰ ਹੀ ਪਤਾ ਹੈ ਕਿ ਇਸ ਸਮੇ ਪੰਜਾਬ (punjab) ਦੇ ਉੱਪਰ ਹੜ੍ਹਾਂ ਦੀ ਮਾਰ ਵੱਜ ਰਹੀ ਹੈ, ਉਥੇ ਹੀ ਜਿਥੇ ਸਿਆਸੀ ਆਗੂ ਮੱਦਦ ਕਰ ਰਹੇ ਹੈ, ਤਾਂ ਬਾਲੀਵੁੱਡ, ਹੌਲੀਵੁੱਡ, ਪੰਜਾਬੀ ਫਿਲਮ ਇੰਡਸਟਰੀ ਸਾਰੇ ਮਦਦ ਲਈ ਅੱਗੇ ਆ ਰਹੇ ਹਨ| ਉਥੇ ਹੀ ਹੁਣ ਮਹਾਭਾਰਤ ਵਿੱਚ ਦੁਰਯੋਧਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੁਨੀਤ ਈਸਰ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।
ਦੱਸ ਦੇਈਏ ਕਿ ਉਨ੍ਹਾਂ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ (help) ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਲੋੜਵੰਦਾਂ ਦੀ ਮਦਦ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ।
Read More: CM ਮਾਨ ਅੱਜ ਸੰਗਰੂਰ ਦਾ ਕਰਨਗੇ ਦੌਰਾ, ਹੜ ਪ੍ਰਭਾਵਿਤ ਖੇਤਰਾਂ ਦਾ ਲੈਣਗੇ ਜਾਇਜ਼ਾ