ਕਸ਼ਮੀਰ, 28 ਅਗਸਤ 2025: ਭਾਰਤੀ ਫੌਜ ਨੇ ਵੀਰਵਾਰ ਸਵੇਰੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (LoC) ਨਾਲ ਲੱਗਦੇ ਗੁਰੇਜ਼ ਸੈਕਟਰ ਦੇ ਨੌਸ਼ਹਿਰਾ ‘ਚ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱ.ਤ.ਵਾ.ਦੀਆਂ ਨੂੰ ਮਾਰ ਕੇ ਅੱ.ਤ.ਵਾ.ਦੀ.ਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇੱਕ ਫੌਜ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਜਿਸ ‘ਚ ਦੋ ਅੱ.ਤ.ਵਾ.ਦੀ ਮਾਰੇ ਗਏ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਨੂੰ ਕੰਟਰੋਲ ਰੇਖਾ ‘ਤੇ ਨੌਸ਼ਹਿਰਾ ਸੈਕਟਰ ‘ਚ ਘੁਸਪੈਠ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ, ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਨਾਲ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਦੌਰਾਨ, ਟੀਮ ਨੇ ਅੱ.ਤ.ਵਾ.ਦੀਆਂ ਦੀ ਹਰਕਤ ਦੇਖੀ ਅਤੇ ਉਨ੍ਹਾਂ ਨੇ ਅੱ.ਤ.ਵਾ.ਦੀਆਂ ਨੂੰ ਚੁਣੌਤੀ ਦਿੱਤੀ ਪਰ ਉਨ੍ਹਾਂ ਨੇ ਸੈਨਿਕਾਂ ਦੀ ਟੀਮ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਮੁਕਾਬਲਾ ਸ਼ੁਰੂ ਹੋਇਆ ਜਿਸ ‘ਚ ਦੋ ਅੱ.ਤ.ਵਾ.ਦੀਆਂ ਨੂੰ ਮਾਰਨ ‘ਚ ਸਫਲਤਾ ਮਿਲੀ।
ਇਸ ਤੋਂ ਪਹਿਲਾਂ 2 ਅਗਸਤ ਨੂੰ, ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਦੇਵਸਰ ਖੇਤਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ (LET) ਦੇ ਤਿੰਨ ਅੱ.ਤ.ਵਾ.ਦੀ ਮਾਰੇ ਸਨ। ਫੌਜ ਨੇ 1 ਅਗਸਤ ਨੂੰ ਅੱ.ਤ.ਵਾ.ਦੀਆਂ ਵਿਰੁੱਧ ਆਪ੍ਰੇਸ਼ਨ ਅਖਾਲ ਸ਼ੁਰੂ ਕੀਤਾ ਸੀ, ਜੋ 12 ਦਿਨ ਤੱਕ ਚੱਲਿਆ। ਇਸ ‘ਚ ਦੋ ਸੈਨਿਕ ਵੀ ਸ਼ਹੀਦ ਹੋਏ ਸਨ।
Read more: ਕੁਲਗਾਮ ‘ਚ ਮੁਕਾਬਲੇ ਦੌਰਾਨ ਭਾਰਤੀ ਫੌਜ ਦੇ 2 ਜਵਾਨ ਸ਼ਹੀਦ, 1 ਅੱ.ਤ.ਵਾ.ਦੀ ਢੇਰ