Punjab SC Commission

ਪੰਜਾਬ SC ਕਮਿਸ਼ਨ ਵੱਲੋਂ ਪਿੰਡ ਧਲੇਤਾ ਮਾਮਲੇ ‘ਚ ਜਲੰਧਰ ਦੇ DC ਤੋਂ ਰਿਪੋਰਟ ਤਲਬ

ਜਲੰਧਰ , 27 ਅਗਸਤ 2025: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਪਿੰਡ ਧਲੇਤਾ (ਜਿਲ੍ਹਾ ਜਲੰਧਰ) ‘ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਜ਼ਮੀਨ ‘ਤੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਕਬਜ਼ੇ ਕਰਨ ਸੰਬੰਧੀ ਮਾਮਲੇ ‘ਚ ਜਲੰਧਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ।

ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਮਾਮਲੇ ‘ਚ ਪਹਿਲਾਂ ਪੁਲਿਸ ਕਮਿਸ਼ਨਰ ਜਲੰਧਰ ਤੋਂ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਹੁਣ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਪਿੰਡ ਧਲੇਤਾ ਮਾਮਲੇ ‘ਚ 2 ਸਤੰਬਰ 2025 ਨੂੰ ਐਸ.ਡੀ.ਐਮ. (SDM) ਪੱਧਰ ਦੇ ਅਧਿਕਾਰੀ ਰਾਹੀਂ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

Read More: ਪੰਜਾਬ SC ਕਮਿਸ਼ਨ ਨੇ ਜਲੰਧਰ ਦੇ ਰਾਮਾਨੰਦ ਚੌਕ ‘ਚੋਂ ਬੋਰਡ ਪੁੱਟਣ ਸਬੰਧੀ ਮਾਮਲੇ ‘ਚ ਲਿਆ ਨੋਟਿਸ

Scroll to Top