Ludhiana news

ਲੁਧਿਆਣਾ ਵਿਖੇ ਰੇਲਿੰਗ ਤੋੜ ਕੇ ਨਹਿਰ ‘ਚ ਡਿੱਗੀ ਕਾਰ, ਚਾਲਕ ਦੀ ਮੌ.ਤ

ਲੁਧਿਆਣਾ, 26 ਅਗਸਤ 2025: ਲੁਧਿਆਣਾ ‘ਚ ਅੱਜ ਯਾਨੀ ਮੰਗਲਵਾਰ ਨੂੰ ਇੱਕ ਸਵਿਫਟ ਕਾਰ ਨਹਿਰ ‘ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ | ਹਾਦਸੇ ‘ਚ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (32) ਵਜੋਂ ਹੋਈ ਹੈ। ਪਰਮਜੀਤ ਸਮਰਾਲਾ ਦੇ ਪਿੰਡ ਘੁਲਾਲ ਦਾ ਰਹਿਣ ਵਾਲਾ ਸੀ। ਇਹ ਹਾਦਸਾ ਖੰਨਾ ਦੇ ਦੋਰਾਹਾ ‘ਚ ਅਜਨੌਦ ਪੁਲ ਨੇੜੇ ਵਾਪਰਿਆ।

ਜਾਣਕਾਰੀ ਮੁਤਾਬਕ ਪਰਮਜੀਤ ਸਵੇਰੇ ਲੁਧਿਆਣਾ ਤੋਂ ਸਮਰਾਲਾ ਜਾ ਰਿਹਾ ਸੀ। ਭਾਰੀ ਮੀਂਹ ਕਾਰਨ ਸੜਕ ‘ਤੇ ਫਿਸਲਣ ਸੀ, ਇਸ ਦੌਰਾਨ ਅਜਨੌਦ ਨਹਿਰ ਦੇ ਪੁਲ ਕੋਲ ਕਾਰ ਆਪਣਾ ਸੰਤੁਲਨ ਗੁਆ ​​ਬੈਠੀ। ਕਾਰ ਰੇਲਿੰਗ ਤੋੜ ਕੇ ਨਹਿਰ ‘ਚ ਡਿੱਗ ਗਈ। ਇਸ ਮੌਕੇ ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ‘ਚ ਮੁਸ਼ਕਿਲ ਆਈ ਅਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ, ਕਰੇਨ ਦੀ ਮੱਦਦ ਨਾਲ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ, ਪਰ ਡਰਾਈਵਰ ਨੂੰ ਬਚਾਇਆ ਨਹੀਂ ਜਾ ਸਕਿਆ। ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਅਨੁਸਾਰ ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

Read More: Rajasthan: ਸਰਕਾਰੀ ਸਕੂਲ ਦੀ ਡਿੱਗੀ ਛੱਤ, ਮਚੀ ਹਫੜਾ-ਦਫੜੀ

Scroll to Top