ਮੋਹਾਲੀ, 23 ਅਗਸਤ 2025: ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ (Jaswinder Bhalla) ਦਾ ਅੰਤਿਮ ਸਸਕਾਰ ਅੱਜ ਮੋਹਾਲੀ ‘ਚ ਹੋਵੇਗਾ। ਜਸਵਿੰਦਰ ਭੱਲਾ ਦੀ ਦੇਹ ਹੁਣ ਸ਼ਮਸ਼ਾਨਘਾਟ ਪਹੁੰਚ ਗਈ ਹੈ ਅਤੇ ਲੋਕ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਜਸਵਿੰਦਰ ਭੱਲਾ ਵਿਦਾਇਗੀ ‘ਚ ਨਾਮੀ ਕਲਾਕਾਰ ਅਤੇ ਅਦਾਕਾਰ ਅਤੇ ਰਾਜਨੀਤਿਕ ਚਿਹਰੇ ਪਹੁੰਚੇ ਹਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ |
ਇਸ ਦੌਰਾਨ ਅਦਾਕਾਰ ਗਿੱਪੀ ਗਰੇਵਾਲ, ਅਮਰ ਨੂਰੀ, ਐਮੀ ਵਿਰਕ, ਨੀਰੂ ਬਾਜਵਾ ਸਮੇਤ ਕਈ ਨਾਮਿ ਕਲਾਕਾਰਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ | ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਰਹੇ ਹਨ।
ਜਸਵਿੰਦਰ ਭੱਲਾ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਅੰਤਿਮ ਸਸਕਾਰ ਬੱਸ ‘ਚ ਸ਼ਮਸ਼ਾਨਘਾਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਮਸ਼ਾਨਘਾਟ ‘ਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਸਵਿੰਦਰ ਭੱਲਾ ਦਾ ਕੱਲ੍ਹ, ਸ਼ੁੱਕਰਵਾਰ, 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਨਾਲ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਦੋਰਾਹਾ ਵਿੱਚ ਹੋਇਆ ਸੀ।
Read More: ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਅੱਜ ਮੋਹਾਲੀ ‘ਚ ਹੋਵੇਗਾ ਅੰਤਿਮ ਸਸਕਾਰ




