ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਜਥੇਦਾਰੀ ਤੋਂ ਹਟਾਉਣ ਤੋਂ ਬਾਅਦ ਦੀਆਂ ਘਟਨਾਵਾਂ ਨੂੰ 2 ਦਸੰਬਰ ਤੋਂ ਪਹਿਲਾਂ ਦਰਸਾਉਣਾ ਸੁਖਬੀਰ ਧੜੇ ਦੀ ਵੱਡੀ ਸਾਜਿਸ਼: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਪਟਿਆਲਾ, 22 ਅਗਸਤ 2025: ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਕਿਹਾ ਕਿ ਸੁਖਬੀਰ ਸਿੰਘ ਬਾਦਲ ਧੜੇ ਦੁਆਰਾ ਜਥੇਦਾਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦੀਆਂ ਘਟਨਾਵਾ ਨੂੰ 2 ਦਸੰਬਰ 2024 ਤੋਂ ਪਹਿਲਾਂ ਦਰਸਾਉਣਾ ਸੁਖਬੀਰ ਧੜੇ ਦੀ ਵੱਡੀ ਸ਼ਾਜਿਸ਼ ਹੈ, ਤਾਂ ਜੋ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਸਮਾਗਮ ‘ਚ ਸੁਖਬੀਰ ਧੜੇ ਤੋਂ ਹੋਈਆਂ ਵੱਡੀਆਂ ਗਲਤੀਆਂ ’ਤੇ ਪਰਦਾ ਪਾਇਆ ਜਾ ਸਕੇ |

ਕਿਉਂਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ, ਉਨ੍ਹਾ ਦੀ ਬਰਸੀ ਸਮਾਗਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਤੋਂ ਬਿਨ੍ਹਾਂ ਅਤੇ ਕੁਰਸੀਆਂ ’ਤੇ ਬੈਠ ਕੇ ਮਨਾਉਣਾ ਅਕਾਲੀ ਸਿਧਾਂਤਾਂ ਨੂੰ ਤਿਲਾਂਜਲੀ ਦੇਣਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਹੋਈ ਗਲਤੀਆਂ ’ਤੇ ਪਾਉਣ ਲਈ ਹੁਣ ਉਨ੍ਹਾਂ ਦੇ ਭਾਸ਼ਣ ਆਪਣੇ ਤਰੀਕੇ ਨਾਲ ਮਤਲਬ ਕੱਢ ਕੇ ਪੰਥਕ ਅਤੇ ਪੰਜਾਬੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਜਾ ਰਹੀ ਹੈ।

ਪ੍ਰੋ ਚੰਦੂਮਾਜਰਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਧੜੇ ਦੇ ਆਗੂਆਂ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਾਣ ਬੁਝ ਕੇ ਉਨ੍ਹਾਂ ਦੇ ਭਾਸ਼ਣ ਦੇ ਗਲਤ ਮਤਲਬ ਕੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਬਰਸੀ ਸਮਾਗਮ ’ਤੇ ਲਾਮਿਸਾਲ ਇਕੱਠ ਹੋਇਆ ਅਤੇ ਪੰਥਕ ਲੋਕਾਂ ਅਤੇ ਪੰਜਾਬੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬੀਅਤ ਜਗਾਉਣ ਅਤੇ ਬਚਾਉਣ ਦਾ ਪ੍ਰੋਗਰਾਮ ਦਿੱਤਾ ਗਿਆ | ਜਿਸ ਨਾਲ ਗੈਰ-ਪੰਥਕ ਧਿਰਾਂ ‘ਚ ਘਬਰਾਹਟ ਪੈਦਾ ਹੋਈ, ਉਥੇ ਸੁਖਬੀਰ ਬਾਦਲ ਧੜੇ ਵੱਲੋਂ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਪੰਥਕ ਸ਼ਕਤੀ ਨੂੰ ਮੁੜ ਤੋਂ ਇਕੱਠੀ ਕਰਨ ਲਈ ਦਿੱਤੇ ਇੱਕ ਵੱਡੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਡੁੰਘੀ ਸਾਜਿਸ਼ ਰਚੀ ਜਾ ਰਹੀ ਹੈ। ਤਾਂ ਜੋ ਪੰਜਾਬੀਆਂ ਦੇ ਏਕੇ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਸਕਣ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਨਾਕਾਮ ਕਰਨ ਲਈ ਉਠੀ ਲਹਿਰ ਨੂੰ ਸ਼ਾਂਤ ਕੀਤਾ ਜਾ ਸਕੇ।

ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਧੜੇ ਵੱਲੋਂ ਚਲਾਕੀ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਉਨ੍ਹਾਂ ਦੀ ਆਦਤ ਦਾ ਹਿੱਸਾ ਹੈ, ਪਰ ਪੰਜਾਬ ਦੇ ਲੋਕ ਸੁਖਬੀਰ ਧੜੇ ਦੀਆਂ ਇਨ੍ਹਾਂ ਸਜਿਸ਼ਾ ਨੂੰ ਕਦੇ ਵੀ ਪੁਰਾ ਨਹੀਂ ਹੋਣ ਦੇਣਗੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਪਹਿਲਾਂ 2 ਦਸੰਬਰ 2024 ਦੇ ਹੁਕਮਨਾਮੇ ਤੋਂ ਭਗੋੜੇ ਹੋਏ ਸੁਖਬੀਰ ਧੜੇ ਵੱਲੋਂ ਵਾਰ-ਵਾਰ ਪੰਥਕ ਸ਼ਕਤੀ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਆਏ ਦਿਨ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਭਾਸ਼ਣ ਦੇ ਗਲਤ ਅਰਥ ਕੱਢਣਾ ਵੀ ਉਨ੍ਹਾਂ ਸਾਜਿਸ਼ਾਂ ਦਾ ਹੀ ਇੱਕ ਹਿੱਸਾ ਹੈ।

Read More: ਸ਼੍ਰੋਮਣੀ ਅਕਾਲੀ ਦਲ ਦੇ ਡਿੱਗਦੇ ਗਰਾਫ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ: ਪ੍ਰੇਮ ਸਿੰਘ ਚੰਦੂਮਾਜਰਾ

Scroll to Top