ਸਪੋਰਟਸ, 20 ਅਗਸਤ 2025: Asia Cup 2025: ਏਸ਼ੀਆ ਕੱਪ ਟੀ-20 2025 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 15 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰਨਗੇ, ਜਦੋਂ ਕਿ ਸ਼ੁਭਮਨ ਗਿੱਲ ਉਪ-ਕਪਤਾਨ ਹੋਣਗੇ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਖ਼ਿਲਾਫ ਮੈਚ ਨਾਲ ਕਰੇਗੀ। ਇਸ ਦੇ ਨਾਲ ਹੀ ਭਾਰਤ 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਮੈਚ ਖੇਡਣਾ ਹੈ। ਇਹ ਮੈਚ ਹੋਵੇਗਾ ਜਾਂ ਨਹੀਂ ਫਿਲਹਾਲ ਇਹ ਸਾਫ਼ ਨਹੀਂ ਹੈ |
ਦੂਜੇ ਪਾਸੇ ਚੋਣਕਾਰਾਂ ਦੀ ਚੋਣ ਪ੍ਰਕਿਰਿਆ ‘ਤੇ ਸਵਾਲ ਉਠਾਏ ਜਾ ਰਹੇ ਹਨ। ਦਰਅਸਲ, ਇਸ ਟੀ-20 ਟੀਮ ‘ਚ ਚਾਰ ਖਿਡਾਰੀ ਹਨ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਤੋਂ ਕੋਈ ਵੀ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਇਸ ਦੇ ਨਾਲ ਹੀ ਇਸ ਟੀਮ ਦੇ ਸੱਤ ਖਿਡਾਰੀ ਪਹਿਲੀ ਵਾਰ ਏਸ਼ੀਆ ਕੱਪ ‘ਚ ਖੇਡਣਗੇ। ਅੱਠ ਖਿਡਾਰੀਆਂ ਨੂੰ ਪਹਿਲਾਂ ਹੀ ਏਸ਼ੀਆ ਕੱਪ ਟੂਰਨਾਮੈਂਟ ਦਾ ਤਜਰਬਾ ਹੈ।
ਸੱਤ ਖਿਡਾਰੀ ਜੋ ਪਹਿਲੀ ਵਾਰ ਖੇਡਣਗੇ ਏਸ਼ੀਆ ਕੱਪ
ਅਭਿਸ਼ੇਕ ਸ਼ਰਮਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਵਰੁਣ ਚੱਕਰਵਰਤੀ, ਸੰਜੂ ਸੈਮਸਨ, ਹਰਸ਼ਿਤ ਰਾਣਾ ਅਤੇ ਰਿੰਕੂ ਸਿੰਘ ਉਹ ਸੱਤ ਖਿਡਾਰੀ ਹਨ ਜੋ ਪਹਿਲੀ ਵਾਰ ਏਸ਼ੀਆ ਕੱਪ ‘ਚ ਖੇਡਣਗੇ। ਇਸ ਦੇ ਨਾਲ ਹੀ ਕਪਤਾਨ ਸੂਰਿਆਕੁਮਾਰ ਯਾਦਵ, ਉਪ-ਕਪਤਾਨ ਸ਼ੁਭਮਨ ਗਿੱਲ, ਹਾਰਦਿਕ ਪੰਡਯਾ, ਤਿਲਕ ਵਰਮਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਅਰਸ਼ਦੀਪ ਸਿੰਘ ਉਹ ਅੱਠ ਖਿਡਾਰੀ ਹਨ ਜੋ ਪਹਿਲਾਂ ਹੀ ਏਸ਼ੀਆ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਇਸਦੇ ਨਾਲ ਹੀ ਹਾਰਦਿਕ ਭਾਰਤ ਚਾਰ ਏਸ਼ੀਆ ਕੱਪ ਐਡੀਸ਼ਨਾਂ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਨ੍ਹਾਂ ‘ਚ 2016 (ਟੀ20), 2018, 2022 ਅਤੇ 2023 ਏਸ਼ੀਆ ਕੱਪ ਸ਼ਾਮਲ ਹਨ। ਹਾਲਾਂਕਿ, 2018 ‘ਚ ਉਸਨੂੰ ਟੂਰਨਾਮੈਂਟ ਦੇ ਵਿਚਕਾਰ ਗੰਭੀਰ ਸੱਟ ਲੱਗ ਗਈ ਅਤੇ ਉਹ ਬਾਹਰ ਹੋ ਗਿਆ।
ਭਾਰਤ ਦੇ ਧਾਕੜ ਗੇਂਦਬਾਜ ਜਸਪ੍ਰੀਤ ਬੁਮਰਾਹਭਾਰਤੀ ਟੀਮ ‘ਚ ਦੂਜੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ। ਜਸਪ੍ਰੀਤ ਬੁਮਰਾਹ ਤਿੰਨ ਏਸ਼ੀਆ ਕੱਪਾਂ ‘ਚ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਨ੍ਹਾਂ ‘ਚ 2016, 2018 ਅਤੇ 2023 ਏਸ਼ੀਆ ਕੱਪ ਐਡੀਸ਼ਨ ਸ਼ਾਮਲ ਹਨ। ਸੂਰਿਆਕੁਮਾਰ (2022, 2023), ਅਕਸ਼ਰ ਪਟੇਲ (2022, 2023), ਕੁਲਦੀਪ ਯਾਦਵ (2018, 2023) ਨੇ ਏਸ਼ੀਆ ਕੱਪ ਦੇ ਦੋ-ਦੋ ਐਡੀਸ਼ਨਾਂ ਵਿੱਚ ਖੇਡਿਆ ਹੈ। ਇਸ ਦੌਰਾਨ, ਸ਼ੁਭਮਨ (2023), ਤਿਲਕ (2023) ਅਤੇ ਅਰਸ਼ਦੀਪ ਸਿੰਘ (2022) ਨੂੰ ਇੱਕ-ਇੱਕ ਏਸ਼ੀਆ ਕੱਪ ਖੇਡਣ ਦਾ ਤਜਰਬਾ ਹੈ।
Read More: ਸ਼ੁਭਮਨ ਗਿੱਲ ਨੂੰ ਬਣਾਇਆ ਜਾ ਸਕਦਾ ਹੈ ਤਿੰਨੋਂ ਫਾਰਮੈਟਾਂ ‘ਚ ਭਾਰਤ ਟੀਮ ਦਾ ਕਪਤਾਨ