ਦਿੱਲੀ, 19 ਅਗਸਤ 2025: ਦਿੱਲੀ ਕੈਬਨਿਟ ਨੇ ਆਪਣੀ ਦੂਜੀ ਬੈਠਕ ‘ਚ ‘ਦਿੱਲੀ ਮਿੱਤਰ’ ਮੋਬਾਈਲ ਐਪ ਲਾਂਚ ਕਰਨ ਦਾ ਇੱਕ ਅਹਿਮ ਫੈਸਲਾ ਲਿਆ ਹੈ। ਇਸ ਐਪ ਰਾਹੀਂ ਨਾਗਰਿਕ ਆਪਣੀਆਂ ਸ਼ਿਕਾਇਤਾਂ ਸਿੱਧੇ ਦਰਜ ਕਰਵਾ ਸਕਣਗੇ, ਜਿਸ ਨਾਲ ਸ਼ਾਸਨ ‘ਚ ਪਾਰਦਰਸ਼ਤਾ ਅਤੇ ਜਨਤਕ ਭਾਗੀਦਾਰੀ ਵਧੇਗੀ। ਇਹ ਕਦਮ ਦਿੱਲੀ ਸਰਕਾਰ ਦੀਆਂ ਲੋਕ-ਕੇਂਦ੍ਰਿਤ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਚੁੱਕਿਆ ਹੈ।
ਇਹ ਜਿਕਰਯੋਗ ਹੈ ਕਿ ਇਸ ਐਪ ਦਾ ਵਿਚਾਰ ਆਮ ਲੋਕਾਂ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਭੇਜੇ ਗਏ ਇੱਕ ਪ੍ਰਸਤਾਵ ਪੱਤਰ ‘ਚ ਸੁਝਾਇਆ ਗਿਆ ਸੀ। ਜਨਤਾ ਦੀ ਇਸ ਸਕਾਰਾਤਮਕ ਪਹਿਲ ਨੂੰ ਦੇਖਦੇ ਹੋਏ, ਕੈਬਨਿਟ ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਕਦਮ ਨੂੰ ਜਨਤਕ ਸ਼ਿਕਾਇਤਾਂ ਦੇ ਛੇਤੀ ਹੱਲ ਲਈ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ ਹੈ।
Read More: ਆਜ਼ਾਦੀ ਦਿਵਸ ਮੌਕੇ CM ਰੇਖਾ ਗੁਪਤਾ ਵੱਲੋਂ ਵੱਡੇ ਐਲਾਨ, ਮਜ਼ਦੂਰਾਂ ਨੂੰ 5 ਰੁਪਏ ‘ਚ ਮਿਲੇਗਾ ਭੋਜਨ