ਸਪੋਰਟਸ, 19 ਅਗਸਤ 2025: India Womens ODI WC 2025 Squad: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਅਤੇ ਸਮ੍ਰਿਤੀ ਮੰਧਾਨਾ ਦੀ ਉਪ-ਕਪਤਾਨ ਹੇਠ, ਭਾਰਤੀ ਟੀਮ ਪਹਿਲੀ ਵਾਰ ਖ਼ਿਤਾਬ ਜਿੱਤਣ ਦਾ ਟੀਚਾ ਰੱਖੇਗੀ | ਰੇਣੂਕਾ ਸਿੰਘ ਠਾਕੁਰ ਭਾਰਤੀ ਟੀਮ ‘ਚ ਵਾਪਸ ਆਈ ਹੈ, ਜਦੋਂ ਕਿ ਸ਼ੇਫਾਲੀ ਵਰਮਾ ਨੂੰ ਮੌਕਾ ਨਹੀਂ ਮਿਲਿਆ ਹੈ।
ਮਹਿਲਾ ਵਨਡੇ ਵਿਸ਼ਵ ਕੱਪ ਇਸ ਸਾਲ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਹੇਠ ਕਰਵਾਇਆ ਜਾ ਰਿਹਾ ਹੈ। ਇਹ ਗਲੋਬਲ ਟੂਰਨਾਮੈਂਟ 30 ਸਤੰਬਰ ਤੋਂ ਸ਼ੁਰੂ ਹੋਵੇਗਾ, ਜਿਸਦਾ ਫਾਈਨਲ ਮੈਚ 2 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਮੈਚ ਭਾਰਤ ਅਤੇ ਸ਼੍ਰੀਲੰਕਾ ਦੇ ਪੰਜ ਸ਼ਹਿਰਾਂ ‘ਚ ਹੋਣਗੇ, ਜਿਨ੍ਹਾਂ ‘ਚ ਬੰਗਲੌਰ ਵਿੱਚ ਐਮ ਚਿੰਨਾਸਵਾਮੀ, ਗੁਹਾਟੀ ‘ਚ ਏਸੀਏ ਸਟੇਡੀਅਮ, ਇੰਦੌਰ ‘ਚ ਹੋਲਕਰ ਸਟੇਡੀਅਮ, ਵਿਸ਼ਾਖਾਪਟਨਮ ‘ਚ ਏਸੀਏ-ਵੀਡੀਸੀਏ ਸਟੇਡੀਅਮ ਅਤੇ ਕੋਲੰਬੋ ‘ਚ ਆਰ ਪ੍ਰੇਮਦਾਸਾ ਸਟੇਡੀਅਮ ਸ਼ਾਮਲ ਹਨ।
ਇਹ ਗਲੋਬਲ ਟੂਰਨਾਮੈਂਟ 12 ਸਾਲਾਂ ਬਾਅਦ ਭਾਰਤ ‘ਚ ਕਰਵਾਇਆ ਜਾਵੇਗਾ। ਪਹਿਲਾ ਸੈਮੀਫਾਈਨਲ ਮੈਚ 29 ਅਕਤੂਬਰ ਨੂੰ ਗੁਹਾਟੀ ਜਾਂ ਕੋਲੰਬੋ ‘ਚ ਹੋਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ ਮੈਚ 30 ਅਕਤੂਬਰ ਨੂੰ ਬੰਗਲੌਰ ‘ਚ ਖੇਡਿਆ ਜਾਵੇਗਾ। ਫਾਈਨਲ ‘ਚ ਪਹੁੰਚਣ ਵਾਲੀਆਂ ਦੋਵੇਂ ਟੀਮਾਂ ਨੂੰ ਤਿਆਰੀ ਲਈ ਦੋ ਦਿਨ ਮਿਲਣਗੇ। ਮਹਿਲਾ ਵਨਡੇ ਵਿਸ਼ਵ ਕੱਪ ਦਾ ਖਿਤਾਬੀ ਮੈਚ 2 ਨਵੰਬਰ ਨੂੰ ਬੰਗਲੌਰ ਜਾਂ ਕੋਲੰਬੋ ‘ਚ ਖੇਡਿਆ ਜਾਵੇਗਾ।
ਮਹਿਲਾ ਵਿਸ਼ਵ ਕੱਪ 2025 ਲਈ ਭਾਰਤੀ ਮਹਿਲਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰੇਣੂਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌਡ, ਅਮਨਜੋਤ ਕੌਰ, ਰਾਧਾ ਯਾਦਵ, ਸ਼੍ਰੀ ਚਰਨੀ, ਯਸਤਿਕਾ ਭਾਟੀਆ (ਵਿਕਟਕੀਪਰ) ਅਤੇ ਸਨੇਹ ਰਾਣਾ।
ਇਸ ਤੋਂ ਇਲਾਵਾ, ਬੀਸੀਸੀਆਈ ਚੋਣ ਕਮੇਟੀ ਨੇ ਆਸਟ੍ਰੇਲੀਆ ਵਿਰੁੱਧ ਵਨਡੇ ਲੜੀ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ।
ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤੀ ਮਹਿਲਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰੇਣੂਕਾ ਸਿੰਘ ਠਾਕੁਰ, ਅਰੁੰਧਤੀ ਰੈਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌਡ, ਸਯਾਲੀ ਸਤਘਰੇ, ਰਾਧਾ ਯਾਦਵ, ਸ਼੍ਰੀ ਚਰਨੀ, ਯਸਤਿਕਾ ਭਾਟੀਆ (ਵਿਕਟਕੀਪਰ), ਸਨੇਹ ਰਾਣਾ।
ਭਾਰਤ ਦੇ ਮੈਚ
ਸ਼੍ਰੀਲੰਕਾ ਅਤੇ ਪਾਕਿਸਤਾਨ ਨਾਲ ਖੇਡਣ ਤੋਂ ਬਾਅਦ, ਭਾਰਤੀ ਟੀਮ 9 ਅਕਤੂਬਰ ਨੂੰ ਦੱਖਣੀ ਅਫਰੀਕਾ ਅਤੇ 12 ਅਕਤੂਬਰ ਨੂੰ ਵਿਸ਼ਾਖਾਪਟਨਮ ‘ਚ ਆਸਟ੍ਰੇਲੀਆ ਵਿਰੁੱਧ ਖੇਡੇਗੀ। ਟੀਮ 19 ਅਕਤੂਬਰ ਨੂੰ ਇੰਦੌਰ ‘ਚ ਇੰਗਲੈਂਡ ਦਾ ਸਾਹਮਣਾ ਕਰੇਗੀ ਅਤੇ ਫਿਰ 23 ਅਕਤੂਬਰ ਨੂੰ ਗੁਹਾਟੀ ‘ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ। ਭਾਰਤੀ ਟੀਮ 26 ਅਕਤੂਬਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ‘ਚ ਬੰਗਲਾਦੇਸ਼ ਦਾ ਵੀ ਸਾਹਮਣਾ ਕਰੇਗੀ |
Read More: Women ODI WC 2025 Schedule: ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ




