ਇਸਰੋ ਬਣਾ ਰਿਹਾ ਇੱਕ ਨਵਾਂ ਅਤੇ ਬਹੁਤ ਵੱਡਾ ਰਾਕੇਟ, 75 ਟਨ ਤੱਕ ਭਾਰੀ ਪੇਲੋਡ ਨੂੰ ਲੋਅ ਅਰਥ ਔਰਬਿਟ ਤੱਕ ਪਹੁੰਚਾਏਗਾ

19 ਅਗਸਤ 2025: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਮੰਗਲਵਾਰ ਨੂੰ ਦੱਸਿਆ ਕਿ ਇਸਰੋ (ISRO) ਇੱਕ ਨਵਾਂ ਅਤੇ ਬਹੁਤ ਵੱਡਾ ਰਾਕੇਟ ਬਣਾ ਰਿਹਾ ਹੈ। ਇਹ ਰਾਕੇਟ 40 ਮੰਜ਼ਿਲਾ ਇਮਾਰਤ ਜਿੰਨਾ ਉੱਚਾ ਹੋਵੇਗਾ ਅਤੇ 75,000 ਕਿਲੋਗ੍ਰਾਮ ਯਾਨੀ 75 ਟਨ ਤੱਕ ਭਾਰੀ ਪੇਲੋਡ ਨੂੰ ਲੋਅ ਅਰਥ ਔਰਬਿਟ (LEO) ਤੱਕ ਲੈ ਜਾ ਸਕਦਾ ਹੈ।

ਨਾਰਾਇਣਨ ਨੇ ਕਿਹਾ ਕਿ ਇਹ ਰਾਕੇਟ ਭਾਰਤੀ ਪੁਲਾੜ ਪ੍ਰੋਗਰਾਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਪ੍ਰੋਜੈਕਟ (project) ਵੇਗਾ। ਇਸਦੇ ਨਿਰਮਾਣ ਨਾਲ ਭਾਰਤ ਦੀ ਸੈਟੇਲਾਈਟ ਲਾਂਚਿੰਗ ਸਮਰੱਥਾ ਵਿੱਚ ਬਹੁਤ ਵਾਧਾ ਹੋਵੇਗਾ।

ਇਸ ਨਾਲ ਨਾ ਸਿਰਫ਼ ਭਾਰਤ (bharat) ਦੀ ਪੁਲਾੜ ਤਕਨਾਲੋਜੀ ਮਜ਼ਬੂਤ ਹੋਵੇਗੀ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਪਛਾਣ ਵੀ ਵਧੇਗੀ। ਆਉਣ ਵਾਲੇ ਸਮੇਂ ਵਿੱਚ, ਇਸ ਨਾਲ ਵੱਡੇ ਵਿਗਿਆਨਕ ਅਤੇ ਰੱਖਿਆ ਨਾਲ ਸਬੰਧਤ ਪ੍ਰੋਜੈਕਟ (project) ਆਸਾਨੀ ਨਾਲ ਪੂਰੇ ਹੋ ਜਾਣਗੇ।

Read More: ਭਾਰਤੀ ਪੁਲਾੜ ਖੋਜ ਸੰਗਠਨ ਨੂੰ ਲੱਗਾ ਝਟਕਾ, ਧਰਤੀ ਨਿਰੀਖਣ ਸੈਟੇਲਾਈਟ-09 ‘ਚ ਤਕਨੀਕੀ ਖਰਾਬੀ

Scroll to Top