ਹਰਿਆਣਾ, 16 ਅਗਸਤ 2025: ਹਰਿਆਣਾ ਭਰ ‘ਚ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ‘ਹਰ ਘਰ ਤਿਰੰਗਾ’ ਦੇ ਥੀਮ ਤਹਿਤ ਸਾਰੇ ਜ਼ਿਲ੍ਹਿਆਂ ਅਤੇ ਉਪ-ਮੰਡਲਾਂ ‘ਚ ਕਈ ਪ੍ਰੋਗਰਾਮ ਕੀਤੇ ਗਏ, ਜਿਸ ‘ਚ ਮੁੱਖ ਮਹਿਮਾਨ ਵਜੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਮੰਤਰੀਆਂ ਨੇ ਪਰੇਡ ਦੀ ਸਲਾਮੀ ਲਈ। ਉਨ੍ਹਾਂ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਜਿਵੇਂ ਹੀ ਸਮਾਗਮ ‘ਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਮਾਹੌਲ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ, ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਨਾਟਕ ਪੇਸ਼ ਕੀਤੇ ਗਏ। ਰਾਜ ਭਰ ‘ਚ ਤਿਰੰਗੇ ਦੇ ਜਲੂਸਾਂ ਅਤੇ ਸਜਾਵਟ ਨਾਲ ਮਾਹੌਲ ਦੇਸ਼ ਭਗਤੀ ਨਾਲ ਰੰਗਿਆ ਹੋਇਆ ਸੀ।
ਪਾਨੀਪਤ ‘ਚ ਹੋਏ ਸਮਾਗ਼ਮ ‘ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਦਿਨ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਮਾਤਾ ਦੇ ਅਣਗਿਣਤ ਨਾਇਕਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। 22 ਅਪ੍ਰੈਲ, 2025 ਨੂੰ ਅੱ.ਤ.ਵਾ.ਦੀਆਂ ਨੇ ਪਹਿਲਗਾਮ ‘ਚ ਮਾਸੂਮ ਲੋਕਾਂ ਨੂੰ ਮਾਰਿਆ ਅਤੇ ਸਾਡੀਆਂ ਭੈਣਾਂ ਦੇ ਸੰਧੂਰ ਨੂੰ ਮਿਟਾ ਦਿੱਤਾ। ਸਾਡੀ ਫੌਜ ਨੇ ਪਾਕਿਸਤਾਨ ਦੀ ਧਰਤੀ ‘ਤੇ ਜਾ ਕੇ ਅੱ.ਤ.ਵਾ.ਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।
ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਯਮੁਨਾਨਗਰ ‘ਚ ਹੋਏ ਸਮਾਗਮ ‘ਚ ਵਿਕਸਤ ਭਾਰਤ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੱਸੇ ਗਏ ਵਿਕਸਤ ਭਾਰਤ ਦੇ ਚਾਰ ਥੰਮ੍ਹਾਂ – “ਨੌਜਵਾਨ, ਕਿਸਾਨ, ਔਰਤਾਂ ਅਤੇ ਗਰੀਬ” ਨੂੰ ਸਸ਼ਕਤ ਬਣਾਉਣ ਵੱਲ ਬੇਮਿਸਾਲ ਕਦਮ ਚੁੱਕੇ ਹਨ। ਸਾਡੀ ਡਬਲ ਇੰਜਣ ਸਰਕਾਰ 2047 ਤੱਕ ਵਿਕਸਤ ਹਰਿਆਣਾ ਦੇ ਸਪੱਸ਼ਟ ਰੋਡਮੈਪ ਨਾਲ ਅੱਗੇ ਵਧ ਰਹੀ ਹੈ, ਵਿਕਸਤ ਭਾਰਤ ਦੇ ਸੰਕਲਪ ਨਾਲ ਹਰਿਆਣਾ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ।
Read More: ਹਰਿਆਣਾ ਦੇ ਮੁੱਖ ਸਕੱਤਰ ਨੇ ਚੰਡੀਗੜ੍ਹ ਵਿਖੇ 79ਵੇਂ ਆਜ਼ਾਦੀ ਦਿਵਸ ‘ਤੇ ਲਹਿਰਾਇਆ ਤਿਰੰਗਾ