ਚੰਡੀਗੜ੍ਹ 01 ਫਰਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੰਸਦ ‘ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਨਿੱਜੀ ਕੰਪਨੀਆਂ ਦੁਆਰਾ 5G ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਲਈ ਸਪੈਕਟ੍ਰਮ ਦੀ ਨਿਲਾਮੀ (5G spectrum auction) ਅਗਲੇ ਵਿੱਤੀ ਸਾਲ 2022-23 ‘ਚ ਕੀਤੀ ਜਾਵੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕੇਂਦਰੀ ਬਜਟ 2022-2023 ਪੇਸ਼ ਕਰਦੇ ਹੋਏ, ਕਿਹਾ ਕਿ ਕੰਪਨੀਆਂ ਲਈ ਸਵੈਇੱਛਤ ਕਢਵਾਉਣ ਦਾ ਸਮਾਂ ਮਿਆਦ 2 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸਪਲਾਇਰਾਂ ਦੇ ਅਸਿੱਧੇ ਖਰਚਿਆਂ ਨੂੰ ਘਟਾਉਣ ਲਈ ਗਾਰੰਟੀ ਬਾਂਡ ਦੇਣ ਦੀ ਪ੍ਰਣਾਲੀ ਵੀ ਲਾਗੂ ਕੀਤੀ ਜਾਵੇਗੀ।