ਚੰਡੀਗੜ੍ਹ 01 ਫ਼ਰਵਰੀ 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੰਸਦ ‘ਚ ਬਜਟ ਪੇਸ਼ ਕੀਤਾ ਹੈ। ਇਸ ਕੇਂਦਰੀ ਬਜਟ 2022 (Union Budget 2022) ‘ਚ ਔਰਤਾਂ, ਕਿਸਾਨਾਂ, ਦਲਿਤਾਂ ਅਤੇ ਨੌਜਵਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ| ਇਸਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕਿਹਾ ਕਿ ਸਭ ਦੀ ਭਲਾਈ ਸਾਡਾ ਟੀਚਾ ਹੈ। ਇਸ ਦੌਰਾਨ ਬਜਟ ‘ਚ ਕਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ।
* 60 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
* ਅਗਲੇ 3 ਸਾਲਾਂ ਵਿੱਚ, 400 ਨਵੀਂ ਪੀੜ੍ਹੀ ਦੀਆਂ ਵੰਦੇ ਭਾਰਤ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
* 3 ਸਾਲਾਂ ਦੌਰਾਨ, 100 PM ਗਤੀ ਸ਼ਕਤੀ ਕਾਰਗੋ ਟਰਮੀਨਲ ਵਿਕਸਿਤ ਕੀਤੇ ਜਾਣਗੇ।
* 1.5 ਲੱਖ ਡਾਕਘਰ ਕੋਰ ਬੈਂਕਿੰਗ ਦੇ ਅਧੀਨ ਆਉਣਗੇ। ਡਾਕਖਾਨੇ ‘ਚ ਵੀ ਹੁਣ ਆਨਲਾਈਨ ਟਰਾਂਸਫਰ ਸੰਭਵ ਹੋਵੇਗਾ।
* 75 ਜ਼ਿਲ੍ਹਿਆਂ ‘ਚ ਡਿਜੀਟਲ ਬੈਂਕਿੰਗ ਸ਼ੁਰੂ ਕੀਤੀ ਜਾਵੇਗੀ।
* ਈ-ਪਾਸਪੋਰਟ 2022-23 ‘ਚ ਲਾਗੂ ਕੀਤਾ ਜਾਵੇਗਾ।
* ਸ਼ਹਿਰਾਂ ਦੇ ਵਿਕਾਸ ਲਈ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਕੀਤੀ ਜਾਵੇਗੀ।
* ਇੱਕ ਰਾਸ਼ਟਰ, ਇੱਕ ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਕਾਰੋਬਾਰ ਕਰਨਾ ਆਸਾਨ ਹੋ ਜਾਵੇਗਾ।
* ਇਲੈਕਟ੍ਰਿਕ ਵਾਹਨ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
* ਸਾਲ 2022-23 ਵਿੱਚ 80 ਲੱਖ ਨਵੇਂ ਘਰ ਬਣਾਏ ਜਾਣਗੇ।
* ਦੇਸ਼ ‘ਚ ਇੱਕ ਡਿਜੀਟਲ ਯੂਨੀਵਰਸਿਟੀ ਬਣਾਈ ਜਾਵੇਗੀ।
* 20,000 ਕਰੋੜ ਰੁਪਏ ਦੀ ਲਾਗਤ ਨਾਲ 25 ਹਜ਼ਾਰ ਕਿਲੋਮੀਟਰ ਦਾ ਨੈਸ਼ਨਲ ਹਾਈਵੇ ਬਣਾਇਆ ਜਾਵੇਗਾ।
* ਦੇਸ਼ ਦੀਆਂ 5 ਵੱਡੀਆਂ ਨਦੀਆਂ ਨੂੰ ਜੋੜਨ ਲਈ ਜਲ ਸਰੋਤ ਵਿਕਾਸ ਮੰਤਰਾਲੇ ਦੀ ਮਦਦ ਨਾਲ ਵੀ ਕੰਮ ਕੀਤਾ ਜਾਵੇਗਾ।