79ਵਾਂ ਆਜ਼ਾਦੀ ਦਿਵਸ

79ਵਾਂ ਆਜ਼ਾਦੀ ਦਿਵਸ: PM ਮੋਦੀ ਨੇ ਟੈਰਿਫ ਮੁੱਦੇ ‘ਤੇ ਟਰੰਪ ਨੂੰ ਦਿੱਤਾ ਸੁਨੇਹਾ, “ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀ ਕਰਾਂਗੇ”

ਦਿੱਲੀ, 15 ਅਗਸਤ 2025: 79ਵੇਂ ਆਜ਼ਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ‘ਤੇ ਲਗਾਤਾਰ 12ਵੀਂ ਵਾਰ ਤਿਰੰਗਾ ਲਹਿਰਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਹੁਣ ਤੱਕ ਦਾ ਸਭ ਤੋਂ ਲੰਮਾ 103 ਮਿੰਟ ਦਾ ਭਾਸ਼ਣ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣਾ 103 ਮਿੰਟ ਦਾ ਭਾਸ਼ਣ ਆਪ੍ਰੇਸ਼ਨ ਸੰਧੂਰ ਨਾਲ ਸ਼ੁਰੂ ਕੀਤਾ।

ਟੈਰਿਫ ਮੁੱਦੇ ‘ਤੇ ਟਰੰਪ ਨੂੰ ਸੁਨੇਹਾ

ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਦਾ ਨਾਂ ਲਏ ਬਿਨਾਂ ਟੈਰਿਫ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ‘ਭਾਰਤ ਦੇ ਕਿਸਾਨ, ਪਸ਼ੂ ਪਾਲਕ, ਮਛੇਰੇ ਸਾਡੀ ਸਭ ਤੋਂ ਵੱਡੀ ਤਰਜੀਹ ਹਨ। ਪ੍ਰਧਾਨ ਮੋਦੀ ਇਸ ਨਾਲ ਸਬੰਧਤ ਕਿਸੇ ਵੀ ਨੁਕਸਾਨਦੇਹ ਨੀਤੀ ਦੇ ਸਾਹਮਣੇ ਕੰਧ ਵਾਂਗ ਖੜ੍ਹੇ ਹਨ। ਭਾਰਤ ਆਪਣੇ ਕਿਸਾਨਾਂ, ਪਸ਼ੂ ਪਾਲਕਾਂ, ਮਛੇਰਿਆਂ ਬਾਰੇ ਕਦੇ ਵੀ ਕੋਈ ਸਮਝੌਤਾ ਸਵੀਕਾਰ ਨਹੀਂ ਕਰੇਗਾ।’

ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਭਾਰਤ ਵਿਚਕਾਰ ਦੁਵੱਲੇ ਵਪਾਰ ਸਮਝੌਤੇ (BTA) ‘ਤੇ ਗੱਲਬਾਤ ਹੋ ਰਹੀ ਹੈ। ਇਸ ‘ਚ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਖੇਤੀਬਾੜੀ ਅਤੇ ਡੇਅਰੀ ਖੇਤਰ ‘ਚ ਟੈਕਸ ਘਟਾਏ। ਮੱਕੀ, ਸੋਇਆਬੀਨ, ਸੇਬ, ਬਦਾਮ, ਈਥਾਨੌਲ ਵਰਗੀਆਂ ਵਸਤਾਂ ‘ਤੇ ਟੈਰਿਫ ਵੀ ਘਟਾਏ ਅਤੇ ਭਾਰਤ ‘ਚ ਅਮਰੀਕੀ ਡੇਅਰੀ ਉਤਪਾਦਾਂ ਦੀ ਵਧੇਰੇ ਵਿਕਰੀ ਦੀ ਆਗਿਆ ਦੇਵੇ।

ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸੰਧੂਰ ਬਾਰੇ ਚਰਚਾ ਕਰਦਿਆਂ ਅੱ.ਤ.ਵਾ.ਦ, ਸਿੰਧੂ ਸਮਝੌਤਾ, ਸਵੈ-ਨਿਰਭਰਤਾ, ਮੇਡ ਇਨ ਇੰਡੀਆ, ਨਕਸਲਵਾਦ ਅਤੇ ਗੈਰ-ਕਾਨੂੰਨੀ ਘੁਸਪੈਠੀਆਂ ‘ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਆਰਐਸਐਸ ਦਾ ਜ਼ਿਕਰ ਕੀਤਾ।

ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ੍ਰੇਸ਼ਨ ਸੰਧੂਰ ‘ਚ ਫੌਜ ਨੇ ਕੁਝ ਅਜਿਹਾ ਕੀਤਾ, ਜਿਸਨੂੰ ਦਹਾਕਿਆਂ ਤੱਕ ਭੁਲਾਇਆ ਨਹੀਂ ਜਾ ਸਕਦਾ। ਅੱ.ਤ.ਵਾ.ਦੀਆਂ ਨੂੰ ਸੈਂਕੜੇ ਕਿਲੋਮੀਟਰ ਦੁਸ਼ਮਣ ਦੇ ਇਲਾਕੇ ‘ਚ ਦਾਖਲ ਹੋ ਕੇ ਤਬਾਹ ਕਰ ਦਿੱਤਾ ਗਿਆ। ਜੇਕਰ ਅਸੀਂ ਸਵੈ-ਨਿਰਭਰ ਨਾ ਹੁੰਦੇ, ਤਾਂ ਕੀ ਅਸੀਂ ਆਪ੍ਰੇਸ਼ਨ ਸੰਧੂਰ ਨੂੰ ਇੰਨੀ ਛੇਤੀ ਅੰਜਾਮ ਦੇ ਸਕਦੇ ਸੀ? ਇਸੇ ਲਈ ਦੁਸ਼ਮਣ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਹੜਾ ਹਥਿਆਰ ਉਨ੍ਹਾਂ ਨੂੰ ਤਬਾਹ ਕਰ ਰਿਹਾ ਹੈ।’

‘ਅੱਜ ਮੈਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਪ੍ਰੇਸ਼ਨ ਸੰਧੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ ਹੈ। ਸਾਡੇ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ। ਅਸੀਂ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ। ਸਾਡੀ ਫੌਜ ਨੇ ਕੁਝ ਅਜਿਹਾ ਕੀਤਾ ਜਿਸਨੂੰ ਕਈ ਦਹਾਕਿਆਂ ਤੱਕ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਦੁਸ਼ਮਣ ਦੇ ਇਲਾਕੇ ਵਿੱਚ ਸੈਂਕੜੇ ਕਿਲੋਮੀਟਰ ਦਾਖਲ ਹੋ ਕੇ ਅੱਤਵਾਦੀਆਂ ਨੂੰ ਤਬਾਹ ਕਰ ਦਿੱਤਾ।

ਪ੍ਰਧਾਨ ਮੰਤਰੀ ਨੇ ਸਿੰਧੂ ਸੰਧੀ ਇੰਨੀ ਇੱਕ ਪਾਸੜ ਹੈ, ਭਾਰਤ ਦਾ ਪਾਣੀ ਦੁਸ਼ਮਣ ਦੀ ਜ਼ਮੀਨ ਨੂੰ ਸਿੰਜ ਰਿਹਾ ਹੈ। ਮੇਰੇ ਦੇਸ਼ ਦੀ ਜ਼ਮੀਨ ਪਿਆਸੀ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਸੰਧੀ ਨੇ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਭਾਰਤ ਨੇ ਫੈਸਲਾ ਕੀਤਾ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ।

Read More: PM Modi Speech 79th Independence Day: PM ਮੰਤਰੀ ਮੋਦੀ ਨੇ ਕੀਤਾ ਐਲਾਨ, ਦੀਵਾਲੀ ‘ਤੇ ਦੇਸ਼ ਨੂੰ ਮਿਲੇਗਾ ਵੱਡਾ ਤੋਹਫ਼ਾ

ਵਿਦੇਸ਼

Scroll to Top