ਆਜ਼ਾਦੀ ਦਿਵਸ

ਆਜ਼ਾਦੀ ਦਿਵਸ 2025: ਭਾਰਤ ਦੀ ਆਜ਼ਾਦੀ ਲਈ 15 ਅਗਸਤ 1947 ਦਾ ਦਿਨ ਹੀ ਕਿਉਂ ਚੁਣਿਆ ?

ਆਜ਼ਾਦੀ ਦਿਵਸ 2025: 15 ਅਗਸਤ 1947 ਨੂੰ ਭਾਰਤ ਨੇ ਸਾਲਾਂ ਦੇ ਮਹਾਨ ਕ੍ਰਾਂਤੀਕਾਰੀਆਂ ਅਤੇ ਯੋਧਿਆਂ ਦੇ ਸੰਘਰਸ਼ ਅਤੇ ਕੁਰਬਾਨੀ ਤੋਂ ਬਾਅਦ ਦੇਸ਼ ਨੇ ਆਜ਼ਾਦੀ ਦੀ ਹਵਾ ‘ਚ ਸਾਹ ਲਿਆ। ਆਜ਼ਾਦੀ ਦਿਵਸ (Independence Day) ਸਾਨੂੰ ਆਜ਼ਾਦੀ ਘੁਲਾਟੀਆਂ ਤੇ ਮਹਾਨ ਦੇਸ਼ ਦੇ ਯੋਧਿਆਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਦੇਸ਼ ਭਰ ‘ਚ ਕੌਮੀ ਤਿਰੰਗਾ ਝੰਡਾ ਲਹਿਰਾਉਣਾ, ਪਰੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ, ਜੋ ਸਾਡੀ ਦੇਸ਼ ਭਗਤੀ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਭਾਰਤ ‘ਚ 15 ਅਗਸਤ ਸਿਰਫ਼ ਇੱਕ ਤਾਰੀਖ ਨਹੀਂ ਹੈ, ਸਗੋਂ ਆਜ਼ਾਦੀ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਇਹ ਉਹ ਦਿਨ ਹੈ ਜਦੋਂ ਦੇਸ਼ ਨੇ ਬ੍ਰਿਟਿਸ਼ ਸ਼ਾਸਨ ਦੀ ਲੰਮੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਖਾਸ ਦਿਨ ਦਾ ਇਤਿਹਾਸ ਸਾਨੂੰ ਅਣਗਿਣਤ ਨਾਇਕਾਂ ਦੇ ਸੰਘਰਸ਼, ਕੁਰਬਾਨੀ ਅਤੇ ਦੇਸ਼ ਭਗਤੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਦਿਨ ਸਿਰਫ਼ ਝੰਡਾ ਲਹਿਰਾਉਣ ਅਤੇ ਭਾਸ਼ਣ ਦੇਣ ਦਾ ਨਹੀਂ ਹੈ, ਸਗੋਂ ਦੇਸ਼ ਪ੍ਰਤੀ ਮਾਣ ਅਤੇ ਜ਼ਿੰਮੇਵਾਰੀ ਮਹਿਸੂਸ ਕਰਨ ਦਾ ਹੈ।

ਆਜ਼ਾਦੀ ਦਿਵਸ ਦਾ ਇਤਿਹਾਸ

ਭਾਰਤ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਸ਼ਾਸਨ ਦੇ ਅਧੀਨ ਰਾਹ ਸੀ | ਲਗਭੱਗ 200 ਸਾਲਾਂ ਤੱਕ ਬ੍ਰਿਟਿਸ਼ ਸ਼ਾਸਨ ਦੀ ਗੁਲਾਮੀ ਤੋਂ ਬਾਅਦ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ, ਦੇਸ਼ ਦੀ ਆਜ਼ਾਦੀ ਪਿੱਛੇ ਆਜ਼ਾਦੀ ਘੁਲਾਟੀਆਂ ਦੇ ਕਈ ਦਹਾਕਿਆਂ ਦਾ ਸੰਘਰਸ਼, ਅੰਦੋਲਨ ਅਤੇ ਮਹਾਨ ਕੁਰਬਾਨੀ ਹੈ |

ਆਜ਼ਾਦੀ ਦਿਵਸ 2025

ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ 15 ਅਗਸਤ 1947 ਨੂੰ ਤਿਰੰਗਾ ਲਹਿਰਾਇਆ ਸੀ ਅਤੇ ਇੱਕ ਇਤਿਹਾਸਕ ਭਾਸ਼ਣ ਦਿੱਤਾ ਸੀ। ਆਜ਼ਾਦੀ ਦੇ ਇਸ ਚੜਦੇ ਸੂਰਜ ਨੇ ਵੰਡ ਦੇ ਜ਼ਖਮ ਵੀ ਦਿੱਤੇ | ਭਾਰਤ ਨੂੰ ਦੋ ਹਿੱਸਿਆਂ ‘ਚ ਵੰਡ ਕੇ ਪਾਕਿਸਤਾਨ ਅਲੱਗ ਦੇਸ਼ ਬਣਾ ਦਿੱਤਾ ਗਿਆ | ਵੰਡ ਤੋਂ ਬਾਅਦ ਮਿਲੀ ਆਜ਼ਾਦੀ ਖੁਸ਼ੀਆਂ ਨਾਲ ਦੰਗੇ ਅਤੇ ਸੰਪਰਦਾਇਕ ਹਿੰਸਾ ਵੀ ਦੇ ਗਈ | ਉਸ ਸਮੇਂ ਲਾਰਡ ਲੁਈਸ ਮਾਊਂਟਬੇਟਨ ਭਾਰਤ ਦੇ ਅੰਤਮ ਵਾਈਸਰਾਏ ਸਨ |

ਪੰਜਾਬ ਦੇ ਲੋਕਾਂ ਨੇ ਝੱਲਿਆ ਵੰਡ ਦਾ ਦੁੱਖ

ਦੇਸ਼ ਦੀ ਵੰਡ ਨਾਲ-ਨਾਲ ਦਿਲਾਂ, ਪਰਿਵਾਰਾਂ, ਆਪਸੀ ਰਿਸ਼ਤਿਆਂ ਅਤੇ ਭਾਵਨਾਵਾਂ ਦਾ ਵੀ ਵਟਵਾਰਾ ਸੀ | ਆਜ਼ਾਦੀ ਤੋਂ ਪਹਿਲਾਂ ਵੀ ਦੇਸ਼ ਦੇ ਮੁਸਲਮਾਨ ਆਪਣੇ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਮੰਗ ਦੀ ਅਗਵਾਈ ਮੁਸਲਿਮ ਲੀਗ ਦੇ ਮੁਹੰਮਦ ਅਲੀ ਜਿਨਾਹ ਕਰ ਰਹੇ ਸਨ। ਉਸ ਸਮੇਂ ਦੇਸ਼ ਦੀ ਆਬਾਦੀ ਲਗਭਗ 40 ਕਰੋੜ ਸੀ। ਉਨ੍ਹਾਂ ‘ਚੋਂ ਲਗਭਗ ਇੱਕ ਚੌਥਾਈ ਮੁਸਲਮਾਨ ਸਨ।

15 August 1947

ਇਹ ਵੰਡ ਇੰਨੀ ਆਸਾਨ ਨਹੀਂ ਸੀ, ਇਸ ਸਮੇਂ ਦੌਰਾਨ ਦੰਗੇ ਹੋਏ, ਜਿਨ੍ਹਾਂ ‘ਚ ਲੱਖਾਂ ਲੋਕ ਮਾਰੇ ਗਏ। ਦੇਸ਼ ਨੇ ਇੱਕ ਅਜਿਹਾ ਦੌਰ ਵੀ ਦੇਖਿਆ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਕਰਨ ਵਾਲੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਮਰਦਾਂ ਦੀ ਲੜਾਈ ‘ਚ ਔਰਤਾਂ ਨੂੰ ਸਭ ਤੋਂ ਵੱਧ ਦੁੱਖ ਝੱਲਣਾ ਪਿਆ, ਦੰਗਿਆਂ ‘ਚ ਉਨ੍ਹਾਂ ਨਾਲ ਬੁਰਾ ਸਲੂਕ ਅਤੇ ਬਦਸਲੂਕੀ ਕੀਤੀ ਗਈ।

ਇਸ ਵੰਡ ਕਾਰਨ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਝੱਲਣਾ ਪਿਆ। ਉਨ੍ਹਾਂ ਦੇ ਕੁਝ ਪਰਿਵਾਰ ਅਜੇ ਵੀ ਪਾਕਿਸਤਾਨ ‘ਚ ਹਨ ਅਤੇ ਕੁਝ ਪੰਜਾਬ ‘ਚ। ਉਹ ਅਜੇ ਵੀ ਸੋਸ਼ਲ ਮੀਡੀਆ ਅਤੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਆਪਣੇ ਪਰਿਵਾਰਾਂ ਅਤੇ ਪੁਰਖਿਆਂ ਨੂੰ ਮਿਲਦੇ ਹਨ। ਉਹ ਅਜੇ ਵੀ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੇ ਭਰਾਵਾਂ, ਭੈਣਾਂ ਅਤੇ ਪੁੱਤਰਾਂ ਅਤੇ ਧੀਆਂ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਹਨ।

15 ਅਗਸਤ ਦਾ ਦਿਨ ਹੀ ਕਿਉਂ ਚੁਣਿਆ ?

ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੀ ਆਜ਼ਾਦੀ ਲਈ 15 ਅਗਸਤ ਨਹੀਂ, ਸਗੋਂ ਆਜ਼ਾਦੀ ਲਈ ਕੋਈ ਹੋਰ ਦਿਨ ਚੁਣਿਆ ਗਿਆ ਸੀ? ਤੱਥ ਇਹ ਬਿਲਕੁਲ ਸੱਚ ਹੈ। ਭਾਰਤ ਦੀ ਆਜ਼ਾਦੀ ਦਿਵਸ ਲਈ 30 ਜੂਨ 1948 ਦੀ ਤਾਰੀਖ਼ ਚੁਣੀ ਸੀ, ਪਰ ਉਸ ਸਮੇਂ ਸਥਿਤੀ ਦੀ ਗੰਭੀਰਤਾ ਇੰਨੀ ਸੀ ਕਿ ਭਾਰਤ ਨੂੰ ਆਜ਼ਾਦੀ ਅਤੇ ਦੇਸ਼ ਦੀ ਵੰਡ ਪਹਿਲਾਂ ਕਰਨੀ ਪਈ। ਇਸ ਕਾਰਨ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਦਿੱਤੀ ਗਈ ਅਤੇ ਫਿਰ 1 ਸਾਲ ਬਾਅਦ 15 ਅਗਸਤ 1948 ਨੂੰ ਪਹਿਲਾ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਪਾਕਿਸਤਾਨ 14 ਅਗਸਤ ਨੂੰ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ।

ਇਸ ਸੰਬੰਧੀ ਕਾਨੂੰਨ 4 ਜੁਲਾਈ 1947 ਨੂੰ ਬ੍ਰਿਟਿਸ਼ ਸੰਸਦ ‘ਚ ਪੇਸ਼ ਕੀਤਾ ਗਿਆ ਸੀ, ਜੋ 18 ਜੁਲਾਈ ਨੂੰ ਪਾਸ ਹੋਇਆ ਸੀ। ਇਸ ‘ਚ ਸਾਫ਼ ਲਿਖਿਆ ਸੀ ਕਿ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੇਗੀ ਅਤੇ ਉਸੇ ਦਿਨ ਭਾਰਤ ਅਤੇ ਪਾਕਿਸਤਾਨ ਦੋ ਡੋਮੀਨੀਅਨ ਬਣ ਜਾਣਗੇ। ਇਹ ਤਾਰੀਖ ਪਹਿਲਾਂ ਤੋਂ ਤੈਅ ਨਹੀਂ ਕੀਤੀ ਗਈ ਸੀ। ਇਹ ਵਾਇਸਰਾਏ ਲਾਰਡ ਮਾਊਂਟਬੈਟਨ ਦੁਆਰਾ ਚੁਣੀ ਗਈ ਸੀ।

15 August 1947 (1)

ਲਾਰਡ ਮਾਊਂਟਬੈਟਨ ਉਸ ਸਮੇਂ ਦੂਜੇ ਵਿਸ਼ਵ ਯੁੱਧ ਨੂੰ ਖਤਮ ਕਰਨ ‘ਚ ਸ਼ਾਮਲ ਮਿੱਤਰ ਦੇਸ਼ਾਂ ਦੇ ਨਾਲ ਸੀ ਅਤੇ ਇੱਕ ਮਹੱਤਵਪੂਰਨ ਸਥਿਤ ਸੀ। ਜਾਪਾਨ ਦੇ ਆਤਮ ਸਮਰਪਣ ਤੋਂ ਬਾਅਦ ਵਿਸ਼ਵ ਯੁੱਧ 15 ਅਗਸਤ ਨੂੰ ਖਤਮ ਹੋਇਆ। ਇਸਦੇ ਨਾਲ ਹੀ 15 ਅਗਸਤ ਦੀ ਤਾਰੀਖ ਨੂੰ ਭਾਰਤ ਦੀ ਆਜ਼ਾਦੀ ਦੇ ਦਿਨ ਵਜੋਂ ਚੁਣਿਆ ਗਿਆ ਸੀ।

ਇਸ ਤੋਂ ਬਾਅਦ ਉਸੇ ਸਾਲ 15 ਅਗਸਤ ਨੂੰ ਪਹਿਲੀ ਵਾਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ਤੋਂ ਆਜ਼ਾਦੀ ਦਾ ਪਹਿਲਾ ਭਾਸ਼ਣ ਦਿੱਤਾ। ਉਸ ਸਮੇਂ ਇਸ ਆਜ਼ਾਦੀ ਸਮਾਗਮ ‘ਚ ਮਹਾਤਮਾ ਗਾਂਧੀ ਸ਼ਾਮਲ ਨਹੀਂ ਹੋਏ ਸਨ | ਦੱਸਿਆ ਜਾਂਦਾ ਹੈ ਕਿ ਉਹ ਉਸ ਸਮੇਂ ਬੰਗਾਲ ‘ਚ ਹੋਏ ਹਿੰਦੂ-ਮੁਸਲਿਮ ਦੰਗਿਆਂ ਨੂੰ ਸ਼ਾਂਤ ਕਰਵਾਉਣ ਲਈ ਗਏ ਸਨ।

ਇਸ ਸਾਲ ਭਾਰਤ ਆਪਣਾ 78ਵਾਂ ਆਜ਼ਾਦੀ ਦਿਵਸ ਮਨਾਏਗਾ। ਜੇਕਰ ਅਸੀਂ 1947 ਤੋਂ ਆਜ਼ਾਦੀ ਦਾ ਸਾਲ ਜੋੜੀਏ, ਤਾਂ ਇਸ ਸਾਲ ਭਾਰਤ ਦੀ ਆਜ਼ਾਦੀ ਦੇ 79 ਸਾਲ ਪੂਰੇ ਹੋ ਗਏ ਹਨ। ਅਜਿਹੀ ਸਥਿਤੀ ‘ਚ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਸਾਲ ਭਾਰਤ 79ਵਾਂ ਆਜ਼ਾਦੀ ਦਿਵਸ ਮਨਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਆਜ਼ਾਦੀ ਦਿਵਸ 2025 ਮੌਕੇ ਕੌਮੀ ਝੰਡੇ ਦੇ ਲਹਿਰਾਉਣ ਦੀ ਰਸ਼ਮ ਅਦਾ ਕਰਨਗੇ ਅਤੇ ਭਾਸ਼ਣ ਦੇਣਗੇ |

15 ਅਗਸਤ ਨੂੰ 4 ਹੋਰ ਦੇਸ਼ ਦਾ ਆਜ਼ਾਦੀ ਦਿਵਸ

ਲੀਕਟੇਂਸਟਈਨ: ਭਾਰਤ ਦੇ ਨਾਲ-ਨਾਲ ਲੀਕਟੇਂਸਟਈਨ ਜੋ ਕਿ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਸੀ, ਉਸਨੂੰ ਵੀ 15 ਅਗਸਤ 1866 ਨੂੰ ਆਜ਼ਾਦੀ ਮਿਲੀ ਸੀ | ਇਸ ਦੇਸ਼ ਨੂੰ ਜਰਮਨਿਕ ਯੂਨੀਅਨ ਤੋਂ ਵੱਖ ਹੋਣ ‘ਤੇ ਆਜ਼ਾਦੀ ਮਿਲੀ ਸੀ।

ਦੱਖਣੀ ਕੋਰੀਆ: ਦੂਜੇ ਵਿਸ਼ਵ ਯੁੱਧ ਦੇ ਅੰਤ ‘ਚ 15 ਅਗਸਤ 1945 ਨੂੰ ਦੱਖਣੀ ਕੋਰੀਆ ਨੂੰ ਆਜ਼ਾਦੀ ਹਾਸਲ ਹੋਈ | ਦੱਖਣੀ ਕੋਰੀਆ ਨੂੰ ਜਾਪਾਨ ਤੋਂ ਆਜ਼ਾਦੀ ਮਿਲੀ ਸੀ | ਇਸ ਤੋਂ ਪਹਿਲਾਂ, 1910 ਤੋਂ 1945 ਤੱਕ ਕੋਰੀਆ ਜਾਪਾਨੀ ਅਧੀਨ ਰਿਹਾ ਸੀ। ਬਾਅਦ ‘ਚ ਜਦੋਂ ਜਾਪਾਨ ਨੇ ਆਤਮ ਸਮਰਪਣ ਕਰ ਦਿੱਤਾ, ਤਾਂ ਕੋਰੀਆ ਨੂੰ ਵੀ ਆਜ਼ਾਦੀ ਮਿਲੀ। ਇਸ ਤੋਂ ਬਾਅਦ ਕੋਰੀਆ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ‘ਚ ਵੰਡਿਆ ਗਿਆ।

ਕਾਂਗੋ: ਕਾਂਗੋ ਇੱਕ ਅਫਰੀਕੀ ਦੇਸ਼ ਸੀ, ਕਾਂਗੋ ਨੂੰ ਵੀ 15 ਅਗਸਤ 1960 ਨੂੰ ਆਜ਼ਾਦ ਕਰ ਦਿੱਤਾ ਗਿਆ ਸੀ, ਕਾਂਗੋ ਫਰਾਂਸ ਤੋਂ ਆਜ਼ਾਦ ਹੋਇਆ ਸੀ। ਆਜ਼ਾਦੀ ਤੋਂ ਬਾਅਦ ਇਸਦਾ ਨਾਮ ਕਾਂਗੋ ਗਣਰਾਜ ਰੱਖਿਆ ਗਿਆ ਸੀ। ਇਸ ਦਿਨ ਨੂੰ “ਕਾਂਗੋਲੇਜ਼ ਰਾਸ਼ਟਰੀ ਦਿਵਸ” ਵਜੋਂ ਮਨਾਇਆ ਜਾਂਦਾ ਹੈ।

ਬਹਿਰੀਨ: ਇਸਦੇ ਨਾਲ ਹੀ ਬਹਿਰੀਨ ਨੂੰ ਵੀ 15 ਅਗਸਤ 1971 ਨੂੰ ਆਜ਼ਾਦੀ ਮਿਲੀ ਸੀ। ਬਹਿਰੀਨ ਦੇਸ਼ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ। ਬਹਿਰੀਨ ਨੂੰ ਇੱਕ ਸਮਝੌਤੇ ਤਹਿਤ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ।

Read More: ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਹਰ ਹੰਝੂ ਦਾ ਇਸ ਤਰ੍ਹਾਂ ਲਿਆ ਹਿਸਾਬ

Scroll to Top