09 ਅਗਸਤ 2025: Raksha Bandhan 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਘਰ ‘ਤੇ ਰੱਖੜੀ ਦਾ ਤਿਉਹਾਰ ਮਨਾਇਆ। ਸਕੂਲੀ ਬੱਚਿਆਂ ਅਤੇ ਅਧਿਆਤਮਿਕ ਸੰਗਠਨ ਬ੍ਰਹਮ ਕੁਮਾਰੀ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁੱਟ ‘ਤੇ ਰੱਖੜੀ ਬੰਨ੍ਹੀ। ਇਹ ਤਿਉਹਾਰ ਭਰਾ ਅਤੇ ਭੈਣ ਦੇ ਰਵਾਇਤੀ ਬੰਧਨ ਦਾ ਜਸ਼ਨ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਸੰਦੇਸ਼ ਵੀ ਪੋਸਟ ਕੀਤਾ ਜਿਸ ‘ਚ ਲੋਕਾਂ ਨੂੰ ਇਸ ਸ਼ੁਭ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼ ‘ਚ ਉਨ੍ਹਾਂ ਨੇ ਭਰਾ ਅਤੇ ਭੈਣ ਦੇ ਬੰਧਨ ਨੂੰ ਮਜ਼ਬੂਤ ਕਰਨ ;ਚ ਇਸ ਤਿਉਹਾਰ ਦੀ ਮਹੱਤਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਲਿਖਿਆ, ‘ਰੱਖੜੀ ਦੇ ਖਾਸ ਮੌਕੇ ‘ਤੇ ਹਾਰਦਿਕ ਸ਼ੁਭਕਾਮਨਾਵਾਂ।’
ਪ੍ਰਧਾਨ ਮੰਤਰੀ ਮੋਦੀ ਬੱਚੀਆਂ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਉਨ੍ਹਾਂ ਨਾਲ ਗੱਲਾਂ ਕਰਦੇ, ਉਨ੍ਹਾਂ ਨੂੰ ਪਿਆਰ ਕਰਦੇ ਦੇਖਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਖਿੱਚੀਆਂ। ਪੀਐਮ ਮੋਦੀ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਸਾਰਿਆਂ ਨੂੰ ਬਹੁਤ ਪਿਆਰ ਨਾਲ ਰੱਖੜੀ ਬੰਨ੍ਹਵਾਈ।
ਅੱਜ ਦੇਸ਼ ਭਰ ‘ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਰੱਖੜੀ ‘ਤੇ ਨਾ ਤਾਂ ਭਾਦਰ ਹੈ ਅਤੇ ਨਾ ਹੀ ਪੰਚਕ। ਸ਼ਾਸਤਰਾਂ ਮੁਤਾਬਕ ਭਾਦਰਕਾਲ ਦੌਰਾਨ ਰੱਖੜੀ ਬੰਨ੍ਹਣਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਦਿਨ ਰਾਹੂਕਾਲ ਦੌਰਾਨ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ। ਹੁਣ ਅੱਜ ਦਾ ਰਾਹੂਕਾਲ ਸਮਾਂ ਖਤਮ ਹੋ ਗਿਆ ਹੈ, ਇਸ ਲਈ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਦੁਪਹਿਰ 01:24 ਵਜੇ ਤੱਕ ਸੀ ।
Read More: ਇਸ ਸਾਲ ਰੱਖੜੀ 2025 ਦਾ ਤਿਉਹਾਰ ਖ਼ਾਸ ਕਿਉਂ ? ਜਾਣੋ ਅਧਿਆਤਮਿਕ ਮਹੱਤਵ