ਕੈਨੇਡਾ, 09 ਅਗਸਤ 2025: ਕੈਨੇਡਾ ‘ਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਹੈਮਿਲਟਨ ਪੁਲਿਸ ਨੇ ਮੰਗਲਵਾਰ ਨੂੰ ਓਨਟਾਰੀਓ ਦੇ ਨਿਆਗਰਾ ਫਾਲਸ ਤੋਂ 32 ਸਾਲਾ ਦੋਸ਼ੀ ਜੇਰਡੇਨ ਫੋਸਟਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਕਤਲ ਦੇ ਨਾਲ-ਨਾਲ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਲੱਗੇ ਹਨ। ਮੋਹੌਕ ਕਾਲਜ ‘ਚ ਫਿਜ਼ੀਓਥੈਰੇਪੀ ਕੋਰਸ ਲਈ ਰਜਿਸਟਰਡ ਦੂਜੇ ਸਾਲ ਦੀ ਵਿਦਿਆਰਥਣ ਹਰਸਿਮਰਤ ਰੰਧਾਵਾ ਨੂੰ 17 ਅਪ੍ਰੈਲ ਨੂੰ ਉਸ ਸਮੇਂ ਗੋਲੀ ਲੱਗੀ ਸੀ, ਜਦੋਂ ਉਹ ‘ਅਪਰ ਜੇਮਸ ਸਟਰੀਟ’ ਅਤੇ ‘ਸਾਊਥ ਬੈਂਡ ਰੋਡ’ ਦੇ ਚੌਰਾਹੇ ‘ਤੇ ਇੱਕ ਬੱਸ ਸਟੈਂਡ ਦੇ ਨੇੜੇ ਖੜ੍ਹੀ ਸੀ।
ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ‘ਚ ਉਸਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥਣ ਬੱਸ ਤੋਂ ਉਤਰਨ ਤੋਂ ਬਾਅਦ ਸੜਕ ਪਾਰ ਕਰਨ ਲਈ ਖੜ੍ਹੀ ਸੀ ਜਦੋਂ ਉਸਨੂੰ ਗੋਲੀ ਲੱਗੀ। ਗੋਲੀਬਾਰੀ 4 ਕਾਰਾਂ ‘ਚ ਘੱਟੋ-ਘੱਟ 7 ਜਣਿਆਂ ਵਿਚਕਾਰ ਹੋਏ ਝਗੜੇ ਦੌਰਾਨ ਹੋਈ ਅਤੇ ਇਸ ਦੌਰਾਨ ਇੱਕ ਗੋਲੀ ਹਰਸਿਮਰਤ ਨੂੰ ਲੱਗੀ ਜੋ ਨੇੜੇ ਖੜ੍ਹੀ ਸੀ। “ਹਰਸਿਮਰਤ ਇੱਕ ਸਥਾਨਕ ਜਿਮ ਤੋਂ ਘਰ ਜਾ ਰਹੀ ਸੀ ਜਦੋਂ ਉਸਨੂੰ ਗੋਲੀ ਲੱਗੀ | ਇਸ ਮਾਮਲੇ ‘ਚ ਰੀਡ ਦੇ ਹਵਾਲੇ ਨਾਲ ਵੀਰਵਾਰ ਨੂੰ ਕਿਹਾ ਗਿਆ, ਇਸ ਮਾਮਲੇ ‘ਚ ਕਿਸੇ ਹੋਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
Read More: Canada Murder: 21 ਸਾਲਾ ਭਾਰਤੀ ਵਿਦਿਆਰਥੀ ਦੀ ਗੋ.ਲੀ ਮਾਰ ਕੇ ਹੱਤਿਆ