ਮਾਲੇਰਕੋਟਲਾ, 08 ਅਗਸਤ 2025: ਮਾਲੇਰਕੋਟਲਾ ‘ਚ ਇੱਕ ਫੌਜੀ ਜਵਾਨ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ | ਫੌਜੀ ਜਵਾਨ ਇਸ ਵੇਲੇ ਚੰਡੀ ਮੰਦਰ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਜ਼ਖਮੀ ਫੌਜੀ ਅਬਦੁਲ ਨੇ ਮਾਲੇਰਕੋਟਲਾ ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ | ਫੌਜੀ ਮੁਤਾਬਕ 3 ਅਗਸਤ ਨੂੰ ਮੇਰੇ ‘ਤੇ ਹਮਲਾ ਹੋਇਆ ਅਤੇ ਮੇਰੇ ਖ਼ਿਲਾਫ ਝੂਠਾ ਪਰਚਾ ਕਰਕੇ ਫਸਾਉਣ ਦੀ ਸ਼ਾਜਿਸ਼ਾਂ ਕਰ ਰਹੇ |
ਉਨ੍ਹਾਂ ਕਿਹਾ ਜ਼ਾਮੀਨ ਨਾਮ ਦਾ ਵਿਅਕਤੀ ਮੈਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਹੈ, ਉਨ੍ਹਾਂ ਕਿਹਾ ਮੁਲਜ਼ਮ ਕੈਨੇਡਾ ਭੱਜਣ ਦੀ ਤਿਆਰੀ ‘ਚ ਹੈ | ਜੇਕਰ ਉਹ ਭੱਜ ਜਾਂਦਾ ਹੈ ਤਾਂ ਇਸਦੀ ਜ਼ਿੰਮੇਵਾਰ ਸਿਟੀ ਅਹਿਮਦਗੜ੍ਹ ਪੁਲਿਸ ਐੱਸਐਚਓ ਹੋਵੇਗੀ | ਫੌਜੀ ਨੇ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਹੈ |
ਇਸ ਮਾਮਲੇ ‘ਚ ਸਤਨਾਮ ਦਾਊਂ ਦਾ ਕਹਿਣਾ ਹੈ ਕਿ ਮਾਲੇਰਕੋਟਲਾ ਜ਼ਿਲ੍ਹੇ ਦਾ ਫੌਜੀ ਜਿਸ ਦਾ ਇੱਕ ਪਲਾਟ ਲਈ ਝਗੜਾ ਚੱਲਦਾ ਸੀ ਅਤੇ ਉਹ ਆਪਣੇ ਪਲਾਟ ਲਈ ਸਿਕਾਇਤਾਂ ਦੀ ਪੈਰਵੀ ਕਰਦਾ ਰਹਿੰਦਾ ਸੀ।ਹੁਣ ਇਹ ਫੌਜੀ ਛੁੱਟੀ ਆਇਆ ਹੋਇਆ ਸੀ ਅਤੇ ਬਾਜ਼ਾਰ ‘ਚ ਕਿਸੇ ਦੁਕਾਨ ‘ਤੇ ਕੰਮ ਗਿਆ ਹੋਇਆ ਸੀ ਤਾਂ ਦੁਕਾਨ ‘ਚੋਂ ਕੱਢ ਕੇ ਉਸਨੂੰ ਬੇਰਹਿਮ ਤਰੀਕੇ ਨਾਲ ਕਈ ਲੋਕਾਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਸਰੀਰ ਦੀਆਂ ਕਈ ਹੱਡੀਆਂ ਤੋੜ ਦਿੱਤੀਆਂ ਅਤੇ ਮਰਿਆ ਸਮਝ ਕੇ ਭੱਜ ਗਏ। ਉਸ ਫੌਜੀ ਨੂੰ ਬਚਾਉਣ ਆਏ ਦੁਕਾਨਦਾਰ ਤੇ ਵੀ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਉਸਦੇ ਵੀ ਦੰਦ ਟੁੱਟ ਗਏ ਅਤੇ ਕਈ ਹੋਰ ਸੱਟਾਂ ਲੱਗੀਆਂ।
ਫੌਜੀ ਜਾਨ ਬਚਾਉਂਦਾ ਹੋਇਆ ਪੁਲਿਸ ਸਟੇਸ਼ਨ ਦੀ ਐਸਐਚਓ ਕੋਲ ਗਿਆ ਅਤੇ ਮਿੰਨਤਾਂ ਕੀਤੀਆਂ ਕਿ ਪੁਲਿਸ ਉਸਨੂੰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾ ਦੇਵੇ ਕਿਉਂਕਿ ਜੇਕਰ ਉਹ ਇਕੱਲਾ ਜਾਵੇਗਾ ਤਾਂ ਉਸਨੂੰ ਰਸਤੇ ‘ਚ ਹਮਲਾ ਹੋ ਜਾਵੇਗਾ |
ਸਤਨਾਮ ਦਾਊਂ ਮੁਤਾਬਕ ਅੱਗਿਓਂ ਐਸਐਚਓ ਦਾ ਜਵਾਬ ਸੀ ਕਿ ਹਸਪਤਾਲ ਲਿਜਾਉਣਾ ਸਾਡਾ ਕੰਮ ਨਹੀਂ ਤੁਸੀਂ ਖੁਦ ਜਾਓ ਬਾਅਦ ‘ਚ ਦੇਖਾਂਗੇ ਕਿ ਕਰਨਾ ਕੀ ਹੈ। ਪੀੜਤ ਮੁਤਾਬਕ ਪੁਲਿਸ ਨਾਲ ਸੈਟਿੰਗ ਕਰਕੇ ਉਨ੍ਹਾਂ ਨੇ ਹੀ ਹਮਲਾ ਕੀਤਾ ਗਿਆ ਹੈ | ਕਿਸੇ ਤਰੀਕੇ ਨਾਲ ਲੋਕ ਇਸ ਫੌਜੀ ਨੂੰ ਹਸਪਤਾਲ ਲੈ ਗਏ ਪ੍ਰੰਤੂ ਪੁਲਿਸ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਅਤੇ ਨਾ ਹੀ ਬਿਆਨ ਲਏ।
ਅੱਜ ਤਕਰੀਬਨ ਤਿੰਨ ਚਾਰ ਵਜੇ ਜਦੋਂ ਮਾਮਲਾ ਮੇਰੇ ਧਿਆਨ ‘ਚ ਆਇਆ ਅਤੇ ਮਾਮਲਾ ਜਨਤਕ ਹੋਇਆ ਤਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਮਾਮਲਾ ਐਸਐਸਪੀ ਸਾਹਿਬ ਦੇ ਧਿਆਨ ‘ਚ ਲਿਆਉਂਦਾ ਗਿਆ ਤਾਂ ਪਰਚਾ ਤਾਂ ਦਰਜ ਕਰ ਲਿਆ ਗਿਆ ਪ੍ਰੰਤੂ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਜਾਣ ਬੁਝ ਕੇ ਸ਼ਾਮਲ ਨਹੀਂ ਕੀਤੀਆਂ ਗਈਆਂ ਅਤੇ ਪਰਚੇ ਨੂੰ ਕਮਜ਼ੋਰ ਬਣਾਇਆ ਗਿਆ।
ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਬੇਨਤੀ ਹੈ ਕਿ ਸਬੰਧਤ ਥਾਣੇ ਦੇ ਸੀਸੀਟੀਵੀ ਚੈੱਕ ਕੀਤੇ ਜਾਣ ਅਤੇ ਐਸਐਚਓ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਹੀ ਫੌਜੀ ਵੀਰ ਨੂੰ ਇਨਸਾਫ ਦੇਣ ਲਈ ਬਣਦੀਆਂ ਸਾਰੀਆਂ ਧਾਰਾਂਵਾਂ ਇਸ ਐਫਆਈਆਰ ‘ਚ ਸ਼ਾਮਲ ਕੀਤੀਆਂ ਜਾਣ।
Read More: ਮੋਗਾ ‘ਚ ਔਰਤ ਨਾਲ ਕੁੱਟਮਾਰ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ