ਦੇਸ਼, 06 ਅਗਸਤ 2025: IBPS Clerk recruitment 2025: ਸਟੇਟ ਬੈਂਕ ਆਫ਼ ਇੰਡੀਆ (SBI) ਨੇ ਜੂਨੀਅਰ ਐਸੋਸੀਏਟਸ (ਕਸਟਮਰ ਸਪੋਰਟ ਐਂਡ ਸੇਲਜ਼) ਯਾਨੀ ਕਲਰਕ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਦਾ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ 6 ਅਗਸਤ ਤੋਂ SBI ਨੇ ਇਸ ਭਰਤੀ ਲਈ ਫਾਰਮ ਭਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਭਰਤੀ ‘ਚ ਉਮੀਦਵਾਰ ਆਖਰੀ ਤਾਰੀਖ਼ 26 ਅਗਸਤ ਤੱਕ ਅਰਜ਼ੀ ਦੇ ਸਕਣਗੇ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰ ਸਕਣਗੇ।
ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਲਿੰਕ:- SBI Clerk Apply Notification 2025-2026
ਐਸਬੀਆਈ ਕਲਰਕ ਭਰਤੀ ਲਈ ਫਾਰਮ ਭਰਨ ਲਈ ਲਿੰਕ:- Clerk Recruitment 2025 Apply Link
SBI ਕਲਰਕ ਦੀ ਕੁੱਲ ਕਿੰਨੀਆਂ ਅਸਾਮੀਆਂ ?
ਸਟੇਟ ਬੈਂਕ ਆਫ਼ ਇੰਡੀਆ (SBI) ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਜਨਤਕ ਬੈਂਕ ਹੈ। ਇਸ ‘ਚ ਕਲਰਕ ਦੀ ਨੌਕਰੀ ਤੁਹਾਡੇ ਭਵਿੱਖ ਅਤੇ ਕਰੀਅਰ ਦੋਵਾਂ ਨੂੰ ਸੁਰੱਖਿਅਤ ਬਣਾ ਸਕਦੀ ਹੈ। SBI ਨੇ ਸੂਬੇ ਅਨੁਸਾਰ ਵੱਖ-ਵੱਖ ਸਰਕਲਾਂ ‘ਚ ਇਹ ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਲਈ ਕੁੱਲ 6589 ਪੋਸਟਾਂ ਹਨ | ਇਸ ‘ਚ ਸਟੇਟ ਬੈਂਕ ਆਫ਼ ਇੰਡੀਆ ਦੇ ਕਲਰਕ ਲਈ ਨਿਯਮਤ 5180 ਪੋਸਟਾਂ ਅਤੇ ਕਲਰਕ ਬੈਕਲਾਗ ਲਈ 1409 ਪੋਸਟਾਂ ਹਨ |
SBI ਕਲਰਕ ਲਈ ਪੋਸਟ ਯੋਗਤਾ:
SBI ਕਲਰਕ ਭਰਤੀ ਲਈ ਅਰਜ਼ੀ ਦੇਣ ਲਈ, ਤੁਹਾਡੇ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰ ਜੋ ਅੰਤਿਮ ਸਾਲ ਜਾਂ ਆਖਰੀ ਸਮੈਸਟਰ ‘ਚ ਹਨ, ਉਹ ਵੀ ਅਰਜ਼ੀ ਦੇ ਸਕਦੇ ਹਨ। ਪਰ ਜੇਕਰ ਉਨ੍ਹਾਂ ਨੂੰ ਚੁਣਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ 31 ਦਸੰਬਰ 2025 ਤੱਕ ਗ੍ਰੈਜੂਏਸ਼ਨ ਪ੍ਰੀਖਿਆ ਪਾਸ ਕਰਨ ਦਾ ਸਬੂਤ ਦੇਣਾ ਪਵੇਗਾ।
ਉਮਰ ਸੀਮਾ- SBI ਕਲਰਕ ਭਰਤੀ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਦੀ ਉਮਰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮਰ ਸੀਮਾ ਦੀ ਗਣਨਾ 1 ਅਪ੍ਰੈਲ 2025 ਦੇ ਆਧਾਰ ‘ਤੇ ਕੀਤੀ ਜਾਵੇਗੀ। ਯਾਨੀ ਉਮੀਦਵਾਰਾਂ ਦਾ ਜਨਮ 2 ਅਪ੍ਰੈਲ 1997 ਤੋਂ ਪਹਿਲਾਂ ਅਤੇ 1 ਅਪ੍ਰੈਲ 2005 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ‘ਚ ਛੋਟ ਮਿਲੇਗੀ।
ਤਨਖਾਹ- ਉਮੀਦਵਾਰਾਂ ਨੂੰ 24050-64480 ਰੁਪਏ ਤੱਕ ਦੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ, ਕਲਰਕ ਦੀ ਤਨਖਾਹ ‘ਚ ਹੋਰ ਤਨਖਾਹ ਭੱਤੇ ਵੀ ਜੋੜੇ ਜਾਣਗੇ। ਮੁੰਬਈ ਵਰਗੇ ਮੈਟਰੋ ਸ਼ਹਿਰਾਂ ‘ਚ ਸ਼ੁਰੂਆਤੀ ਤਨਖਾਹ 46,000 ਰੁਪਏ ਤੱਕ ਹੋਵੇਗੀ। ਇਸ ‘ਚ ਮਹਿੰਗਾਈ ਭੱਤਾ ਅਤੇ ਹੋਰ ਭੱਤੇ ਵੀ ਸ਼ਾਮਲ ਹੋਣਗੇ।
ਚੋਣ ਪ੍ਰਕਿਰਿਆ: ਪ੍ਰੀਲਿਮ ਅਤੇ ਮੇਨਜ਼ ਲਿਖਤੀ ਪ੍ਰੀਖਿਆ ਅਤੇ ਸਥਾਨਕ ਭਾਸ਼ਾ ਟੈਸਟ ਰਾਹੀਂ ਹੋਵੇਗੀ |
Read More: HSSC: 7596 ਗਰੁੱਪ-ਡੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਛੇਤੀ ਸ਼ੁਰੂ ਹੋਵੇਗੀ: ਭੂਪੇਂਦਰ ਚੌਹਾਨ