ਚੰਡੀਗੜ੍ਹ, 3 ਅਗਸਤ 2025: ਬਿਕਰਮ ਸਿੰਘ ਮਜੀਠੀਆ (bikram singh majithia) ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ ਫਲਾਇੰਗ ਸਕੁਐਡ, ਐਸਏਐਸ ਨਗਰ ਵਿੱਚ ਦਰਜ ਐਫਆਈਆਰ ਨੰਬਰ 22 ਮਿਤੀ 25-06-2025 ਦੀ ਜਾਂਚ ਜਾਰੀ ਰੱਖਦੇ ਹੋਏ, ਵਿਜੀਲੈਂਸ ਬਿਊਰੋ, ਪੰਜਾਬ ਨੇ ਸ਼ਨੀਵਾਰ, 02-08-2025 ਨੂੰ ਗਿਲਕੋ ਡਿਵੈਲਪਰਾਂ ਨਾਲ ਜੁੜੀਆਂ ਤਿੰਨ ਜਾਇਦਾਦਾਂ ‘ਤੇ ਛਾਪੇਮਾਰੀ ਅਤੇ ਤਲਾਸ਼ੀ ਲਈ।
ਤਲਾਸ਼ੀਆਂ ਦੌਰਾਨ, ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ (Gilco Developers) ਅਤੇ ਬਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਸੰਸਥਾਵਾਂ ਵਿਚਕਾਰ ਕਰੋੜਾਂ ਰੁਪਏ ਦੇ ਸ਼ੱਕੀ ਵਿੱਤੀ ਲੈਣ-ਦੇਣ ਦੇ ਵੇਰਵਿਆਂ ਦਾ ਪਤਾ ਲਗਾਇਆ ਹੈ। ਇਸ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ।
ਇਹ ਖੁਲਾਸਾ ਕਰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ, ਗਿਲਕੋ ਡਿਵੈਲਪਰਾਂ ਅਤੇ ਕੁਝ ਸੰਸਥਾਵਾਂ ਵਿਚਕਾਰ ਕੁਝ ਸ਼ੱਕੀ ਵਿੱਤੀ ਸਬੰਧ ਅਤੇ ਲੈਣ-ਦੇਣ ਸਾਹਮਣੇ ਆਏ ਸਨ। ਇਨ੍ਹਾਂ ਦੀ ਪੂਰੀ ਜਾਂਚ ਕੀਤੀ ਗਈ। ਇਨ੍ਹਾਂ ਲੈਣ-ਦੇਣ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਅਤੇ ਸੰਬੰਧਿਤ ਸਬੂਤ ਇਕੱਠੇ ਕਰਨ ਲਈ, ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਅਨੁਸਾਰ ਇਹ ਤਲਾਸ਼ੀਆਂ ਲਈਆਂ ਹਨ।
Read More: ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਵੱਲੋਂ ਨਿਆਂਇਕ ਹਿਰਾਸਤ ‘ਚ 14 ਦਿਨ ਦਾ ਵਾਧਾ