ਦੇਸ਼, 02 ਅਗਸਤ 2025: ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਚੋਣ ਕਮਿਸ਼ਨ ‘ਤੇ ਗੰਭੀਰ ਦੋਸ਼ ਲਾਏ ਹਨ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੀ ਚੋਣ ਪ੍ਰਣਾਲੀ ਮਰ ਚੁੱਕੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਸਾਬਤ ਕਰਾਂਗੇ ਕਿ ਲੋਕ ਸਭਾ ਚੋਣਾਂ ‘ਚ ਧਾਂਦਲੀ ਕਿਵੇਂ ਹੋ ਸਕਦੀ ਹੈ ਅਤੇ ਇਹ ਹੋਈ ਵੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ। ਜੇਕਰ 10-15 ਸੀਟਾਂ ‘ਤੇ ਵੀ ਧਾਂਦਲੀ ਨਾ ਹੁੰਦੀ, ਤਾਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਰਾਹੁਲ ਗਾਂਧੀ ਨੇ ਇਹ ਗੱਲਾਂ ਦਿੱਲੀ ਦੇ ਵਿਗਿਆਨ ਭਵਨ ‘ਚ ਕਰਵਾਏ ਸਾਲਾਨਾ ਕਾਨੂੰਨੀ ਸੰਮੇਲਨ- 2025 ‘ਚ ਕਹੀਆਂ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ 1 ਅਗਸਤ ਨੂੰ ਕਿਹਾ ਸੀ ਕਿ ਚੋਣ ਕਮਿਸ਼ਨ ਵੋਟਾਂ ਚੋਰੀ ਕਰ ਰਿਹਾ ਹੈ। ਸਾਡੇ ਕੋਲ ਇੱਕ ਐਟਮ ਬੰ.ਬ ਹੈ, ਜਦੋਂ ਇਹ ਫਟਦਾ ਹੈ, ਤਾਂ ਚੋਣ ਕਮਿਸ਼ਨ ਬਚ ਨਹੀਂ ਸਕੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਰਾਹੁਲ ਦੇ ਇਸ ਬਿਆਨ ਦਾ ਜਵਾਬ ਦਿੱਤਾ। ਰਾਜਨਾਥ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਐਟਮ ਬੰ.ਬ ਹੈ, ਤਾਂ ਇਸਨੂੰ ਫੋੜ ਦੇਣ, ਪਰ ਇਨ੍ਹਾਂ ਧਿਆਨ ਰੱਖੋ ਕਿ ਤੁਸੀਂ ਸੁਰੱਖਿਅਤ ਰਹੋ।
ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ 2014 ਤੋਂ ਚੋਣ ਪ੍ਰਣਾਲੀ ‘ਤੇ ਸ਼ੱਕ ਹੈ। ਇਹ ਹੈਰਾਨੀਜਨਕ ਸੀ ਕਿ ਭਾਜਪਾ ਨੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ। ਮੈਂ ਸਬੂਤਾਂ ਤੋਂ ਬਿਨਾਂ ਕੁਝ ਨਹੀਂ ਕਹਿ ਸਕਦਾ ਸੀ, ਪਰ ਹੁਣ ਮੈਂ ਬਿਨਾਂ ਕਿਸੇ ਸ਼ੱਕ ਦੇ ਕਹਿੰਦਾ ਹਾਂ ਕਿ ਸਾਡੇ ਕੋਲ ਸਬੂਤ ਹਨ।
ਲੋਕ ਸਭਾ ‘ਚ ਅਸੀਂ ਚੋਣ ਜਿੱਤੀ ਅਤੇ ਫਿਰ ਚਾਰ ਮਹੀਨਿਆਂ ਬਾਅਦ ਅਸੀਂ ਨਾ ਸਿਰਫ਼ ਹਾਰ ਗਏ, ਸਗੋਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਅਸੀਂ ਪਾਇਆ ਕਿ ਮਹਾਰਾਸ਼ਟਰ ‘ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਇੱਕ ਕਰੋੜ ਨਵੇਂ ਵੋਟਰ ਜੋੜੇ ਗਏ। ਇਨ੍ਹਾਂ ‘ਚੋਂ ਜ਼ਿਆਦਾਤਰ ਵੋਟਾਂ ਭਾਜਪਾ ਨੂੰ ਜਾਂਦੀਆਂ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਵਰਗੀ ਸੰਸਥਾ ਸਹੀ ਢੰਗ ਨਾਲ ਕੰਮ ਨਹੀਂ ਕਰਦੀ। ਚੋਣ ਕਮਿਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਨੂੰ ਸਕੈਨ ਜਾਂ ਕਾਪੀ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਵੋਟਰ ਸੂਚੀ ‘ਤੇ ਸਕੈਨ ਅਤੇ ਕਾਪੀ ਸੁਰੱਖਿਆ ਕਿਉਂ ਲਾਗੂ ਕਰਦਾ ਹੈ?
Read More: ਪਾਕਿਸਤਾਨ ਤੇ ਚੀਨ ਇੱਕ ਹੋਏ, ਸਾਡੀ ਵਿਦੇਸ਼ ਨੀਤੀ ‘ਚ ਦੀਵਾਲੀਆਪਨ ਹੈ: ਰਾਹੁਲ ਗਾਂਧੀ