ਮਨੋਰੰਜਨ, 01 ਅਗਸਤ 2025: 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਅੱਜ ਸ਼ੁੱਕਰਵਾਰ ਨੂੰ, ਇਸ ਵੱਕਾਰੀ ਪੁਰਸਕਾਰ ਦੇ ਦਾਅਵੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ‘ਚ ਸ਼ਾਹਰੁਖ ਖਾਨ ਨੂੰ ਆਪਣਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਫਿਲਮ ‘ਜਵਾਨ’ ਲਈ ਮਿਲਿਆ ਹੈ।
ਕੋਵਿਡ ਮਹਾਂਮਾਰੀ ਕਾਰਨ ਰਾਸ਼ਟਰੀ ਫਿਲਮ ਪੁਰਸਕਾਰਾਂ ‘ਚ ਦੇਰੀ ਹੋਈ। ਸਾਲ 2024 ‘ਚ, 2022 ‘ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਪੁਰਸਕਾਰ ਦਿੱਤੇ ਗਏ ਸਨ। ਹੁਣ ਇਸ ਸਾਲ ਉਨ੍ਹਾਂ ਫਿਲਮਾਂ ਨੂੰ ਪੁਰਸਕਾਰ ਦਿੱਤੇ ਜਾਣਗੇ, ਜੋ ਸਾਲ 2023 ‘ਚ ਰਿਲੀਜ਼ ਹੋਈਆਂ ਸਨ। ਸ਼ਾਹਰੁਖ ਖਾਨ ਤੋਂ ਇਲਾਵਾ, ਵਿਕਰਾਂਤ ਮੈਸੀ ਨੂੰ ਵੀ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਫਿਲਮ ’12ਵੀਂ ਫੇਲ’ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਰਾਣੀ ਮੁਖਰਜੀ ਨੂੰ ਸਾਲ 2023 ‘ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ। ਇਹ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਹੈ।
‘ਕਟਹਲ’ ਸਰਵੋਤਮ ਹਿੰਦੀ ਫਿਲਮ ਬਣੀ
‘ਕਟਹਲ’ ਨੂੰ ਸਰਵੋਤਮ ਹਿੰਦੀ ਫਿਲਮ ਲਈ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਫਿਲਮ ‘ਕਟਹਲ’ ‘ਚ ਸਾਨਿਆ ਮਲਹੋਤਰਾ, ਵਿਜੇ ਰਾਜ ਅਤੇ ਅਨੰਤ ਜੋਸ਼ੀ ਵਰਗੇ ਸਿਤਾਰੇ ਨਜ਼ਰ ਆਏ ਸਨ।
ਸਾਲ 2023 ‘ਚ ਰਿਲੀਜ਼ ਹੋਈਆਂ ਖੇਤਰੀ ਭਾਸ਼ਾਵਾਂ ਦੀਆਂ ਇਨ੍ਹਾਂ ਫਿਲਮਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਸਭ ਤੋਂ ਵਧੀਆ ਗੁਜਰਾਤੀ ਫਿਲਮ – ‘ਵਸ਼’
ਸਭ ਤੋਂ ਵਧੀਆ ਬੰਗਾਲੀ ਫਿਲਮ – ‘ਡੀਪ ਫ੍ਰੀਜ਼’
ਸਭ ਤੋਂ ਵਧੀਆ ਅਸਾਮੀ ਫਿਲਮ – ਰੋਂਗਤਪੂ
ਸਭ ਤੋਂ ਵਧੀਆ ਹਿੰਦੀ ਫਿਲਮ – ਕਟਹਲ
ਸਭ ਤੋਂ ਵਧੀਆ ਕੰਨੜ ਫਿਲਮ – ਕੰਡੀਲੂ
ਸਭ ਤੋਂ ਵਧੀਆ ਸਪੈਸ਼ਲ ਮੈਨਸ਼ਨ ਫੀਚਰ ਫਿਲਮ – ਐਨੀਮਲ (ਰੀ-ਰਿਕਾਰਡਿੰਗ ਮਿਕਸਰ, ਐਮਆਰ ਰਾਜਕ੍ਰਿਸ਼ਨਨ)
ਸਭ ਤੋਂ ਵਧੀਆ ਤਾਈ ਫੇਕ ਫੀਚਰ ਫਿਲਮ – ਪਾਈ ਤਾਂਗ… ਸਟੈਪ ਆਫ ਹੋਪ
ਸਭ ਤੋਂ ਵਧੀਆ ਗਾਰੋ ਫੀਚਰ ਫਿਲਮ – ਰਿਮਦੋਗੀਤਾਂਗਾ
ਸਭ ਤੋਂ ਵਧੀਆ ਤੇਲਗੂ ਫੀਚਰ ਫਿਲਮ – ਭਗਵੰਤ ਕੇਸਰੀ
ਸਭ ਤੋਂ ਵਧੀਆ ਤਾਮਿਲ ਫੀਚਰ ਫਿਲਮ – ਪਾਰਕਿੰਗ
ਸਭ ਤੋਂ ਵਧੀਆ ਪੰਜਾਬੀ ਫੀਚਰ ਫਿਲਮ – ਗੋਡੇ ਗੋਡੇ ਚਾ
ਸਭ ਤੋਂ ਵਧੀਆ ਔਡੀਓ ਫੀਚਰ ਫਿਲਮ – ਪੁਸ਼ਕਰ
ਸਭ ਤੋਂ ਵਧੀਆ ਮਰਾਠੀ ਫੀਚਰ ਫਿਲਮ – ਸ਼ਿਆਮਚੀ ਆਈ
ਸਭ ਤੋਂ ਵਧੀਆ ਮਲਿਆਲਮ ਫੀਚਰ ਫਿਲਮ – ਉਲੂਝੂਕੁ
ਗੈਰ-ਫੀਚਰ ਫਿਲਮ ਸ਼੍ਰੇਣੀ ‘ਚ ਇਹਨਾਂ ਫਿਲਮਾਂ ਲਈ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ :
ਸਭ ਤੋਂ ਵਧੀਆ ਸਪੈਸ਼ਲ ਮੈਨਸ਼ਨ ਗੈਰ-ਫੀਚਰ ਫਿਲਮ ਪੁਰਸਕਾਰ – ਨੇਕਲ (ਮਲਿਆਲਮ)
ਸਭ ਤੋਂ ਵਧੀਆ ਸੰਗੀਤ ਗੈਰ-ਫੀਚਰ ਫਿਲਮ ਪੁਰਸਕਾਰ – ਦ ਫਸਟ ਫਿਲਮ (ਹਿੰਦੀ)
ਸਭ ਤੋਂ ਵਧੀਆ ਐਡੀਟਿੰਗ ਗੈਰ-ਫੀਚਰ ਫਿਲਮ ਪੁਰਸਕਾਰ – ਮੂਵਿੰਗ ਫੋਕਸ (ਅੰਗਰੇਜ਼ੀ)
ਸਭ ਤੋਂ ਵਧੀਆ ਸਾਊਂਡ ਡਿਜ਼ਾਈਨ ਗੈਰ-ਫੀਚਰ ਫਿਲਮ ਅਵਾਰਡ- ਧੁੰਦਗਿਰੀ ਕੇ ਫੂਲ (ਹਿੰਦੀ)
ਸਭ ਤੋਂ ਵਧੀਆ ਸਿਨੇਮੈਟੋਗ੍ਰਾਫੀ ਗੈਰ ਫੀਚਰ ਫਿਲਮ ਅਵਾਰਡ- ਲਿਟਲ ਵਿੰਗਜ਼ (ਤਾਮਿਲ)
ਸਭ ਤੋਂ ਵਧੀਆ ਨਿਰਦੇਸ਼ਕ ਗੈਰ ਫੀਚਰ ਫਿਲਮ ਅਵਾਰਡ- ਪਿਊਸ਼ ਠਾਕੁਰ, ਦ ਫਸਟ ਫਿਲਮ (ਹਿੰਦੀ)
ਸਭ ਤੋਂ ਵਧੀਆ ਲਘੂ ਫਿਲਮ ਗੈਰ ਫੀਚਰ ਫਿਲਮ ਅਵਾਰਡ- ਗਿੱਧ ਦ ਸਕੈਵੇਂਜਰ (ਹਿੰਦੀ)
ਸਭ ਤੋਂ ਵਧੀਆ ਗੈਰ ਫੀਚਰ ਫਿਲਮ ਪ੍ਰਮੋਟਿੰਗ ਸੋਸ਼ਲ ਕੰਸਰਨ ਅਵਾਰਡ- ਦ ਸਾਈਲੈਂਟ ਐਪੀਡੈਮਿਕ (ਹਿੰਦੀ)
ਸਭ ਤੋਂ ਵਧੀਆ ਦਸਤਾਵੇਜ਼ੀ ਫਿਲਮ ਅਵਾਰਡ- ਗੌਡ ਵੁਲਚਰ ਐਂਡ ਹਿਊਮਨ (ਅੰਗਰੇਜ਼ੀ)
ਸਭ ਤੋਂ ਵਧੀਆ ਕਲਾ/ਸੱਭਿਆਚਾਰ ਗੈਰ ਫੀਚਰ ਫਿਲਮ ਅਵਾਰਡ- ਟਾਈਮਲੇਸ ਤਾਮਿਲਨਾਡੂ (ਅੰਗਰੇਜ਼ੀ)
ਸਭ ਤੋਂ ਵਧੀਆ ਗੈਰ ਫੀਚਰ ਫਿਲਮ ਅਵਾਰਡ- ਦ ਫਲਾਵਰਿੰਗ ਮੈਨ (ਹਿੰਦੀ)
Read More: ਭਾਰਤੀ ਫਿਲਮ ਇਤਿਹਾਸ ਦੇ ਸੁਨਹਿਰੀ ਪਾਤਰ ਮਨੋਜ ਕੁਮਾਰ ਦੀ ਬੇਮਿਸਾਲ ਕਹਾਣੀ