01 ਅਗਸਤ 2025: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ UPI ਦੀ ਚਰਚਾ ਹੋ ਰਹੀ ਹੈ। ਦੇਸ਼ ‘ਚ UPI ਰਾਹੀਂ ਲੈਣ-ਦੇਣ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ 1 ਅਗਸਤ ਤੋਂ ਤੁਹਾਡਾ UPI ਅਨੁਭਵ ਥੋੜ੍ਹਾ ਬਦਲ ਸਕਦਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਸਿਸਟਮ ‘ਤੇ ਵਾਧੂ ਭਾਰ ਘਟਾਉਣ ਅਤੇ UPI ਭੁਗਤਾਨ ਤੇਜ਼ ਕਰਨ ਲਈ ਕੁਝ ਬਦਲਾਅ ਕੀਤੇ ਹਨ। ਜਿਸ ਨਾਲ ਤੁਹਾਡੀ ਜੇਬ ‘ਤੇ ਅਸਰ ਪਵੇਗਾ। ਦੇਸ਼ ਦੇ ਵੱਡੇ ਪ੍ਰਾਈਵੇਟ ਬੈਂਕਾਂ ‘ਚੋਂ ਇੱਕ ICICI ਬੈਂਕ ਨੇ UPI ਲੈਣ-ਦੇਣ ਸੰਬੰਧੀ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ICICI ਬੈਂਕ UPI ਲੈਣ-ਦੇਣ ਲਈ ਭੁਗਤਾਨ ਐਗਰੀਗੇਟਰਾਂ ਤੋਂ ਚਾਰਜ ਲਵੇਗਾ।
ਬਕਾਇਆ ਚੈੱਕ ਕਰਨ ਦੀ ਸੀਮਾ ਤੈਅ
ਹੁਣ ਤੁਸੀਂ ਹਰ UPI ਐਪ ‘ਤੇ ਦਿਨ ‘ਚ ਸਿਰਫ਼ 50 ਵਾਰ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਕਰ ਸਕਦੇ ਹੋ। ਇਹ ਗਣਨਾ 24 ਘੰਟਿਆਂ ਦੀ ਮਿਆਦ ‘ਚ ਕੀਤੀ ਜਾਂਦੀ ਹੈ ਅਤੇ ਇਸ ‘ਚ ਸਿਰਫ਼ ਉਹ ਬਕਾਇਆ ਬੇਨਤੀਆਂ ਸ਼ਾਮਲ ਹਨ ਜੋ ਤੁਸੀਂ ਸਿੱਧੇ ਕਰਦੇ ਹੋ। ਇਸ ਤੋਂ ਇਲਾਵਾ, UPI ਐਪਸ ਹੁਣ ਬੈਕਗ੍ਰਾਊਂਡ ‘ਚ ਆਪਣੇ ਆਪ ਬਕਾਇਆ ਦੀ ਜਾਂਚ ਨਹੀਂ ਕਰ ਸਕਦੇ। ਕਿਸੇ ਨੂੰ ਭੁਗਤਾਨ ਕਰਨ ਤੋਂ ਬਾਅਦ ਬਾਰ ਬਾਰ ਬਕਾਇਆ ਚੈੱਕ ਕਰਨ ਦੀ ਜ਼ਰੂਰਤ ਨੂੰ ਘਟਾਉਣ ਲਈ, ਤੁਹਾਡਾ ਅੱਪਡੇਟ ਕੀਤਾ ਬਕਾਇਆ ਸਕ੍ਰੀਨ ‘ਤੇ ਉਦੋਂ ਹੀ ਦਿਖਾਇਆ ਜਾਵੇਗਾ।
ਕੁੱਲ ਮਿਲਾ ਕੇ, ਅੱਜ (1 ਅਗਸਤ) ਤੋਂ, Google Pay, PhonePe ਜਾਂ Paytm ਉਪਭੋਗਤਾ ਹੁਣ ਦਿਨ ‘ਚ ਵੱਧ ਤੋਂ ਵੱਧ 50 ਵਾਰ ਬੈਲੇਂਸ ਚੈੱਕ ਕਰ ਸਕਦੇ ਹਨ। ਪਹਿਲਾਂ UPI ਉਪਭੋਗਤਾ ਇੱਕ ਦਿਨ ‘ਚ ਜਿੰਨੀ ਵਾਰ ਚਾਹੇ ਬੈਲੇਂਸ ਚੈੱਕ ਕਰ ਸਕਦੇ ਸਨ। ਹੁਣ UPI ਉਪਭੋਗਤਾ ਦਿਨ ‘ਚ ਸਿਰਫ 25 ਵਾਰ ਆਪਣਾ ਲੈਣ-ਦੇਣ ਹਿਸਟਰੀ ਦੇਖ ਸਕਦੇ ਹਨ। ਯਾਨੀ, ਤੁਸੀਂ ਕਿਸੇ ਵੀ ਇੱਕ ਐਪ ਤੋਂ ਦਿਨ ‘ਚ ਸਿਰਫ 25 ਵਾਰ ਆਪਣੇ ਬੈਂਕ ਖਾਤੇ ਦੇ ਵੇਰਵੇ ਦੇਖ ਸਕਦੇ ਹੋ।
ਆਟੋ ਭੁਗਤਾਨ ‘ਚ ਬਦਲਾਅ
UPI ਦਾ ਆਟੋ-ਭੁਗਤਾਨ ਸਿਸਟਮ ਜੋ OTT ਸਬਸਕ੍ਰਿਪਸ਼ਨ ਜਾਂ EMI ਵਰਗੇ ਭੁਗਤਾਨਾਂ ਨੂੰ ਸੰਭਾਲਦਾ ਹੈ, ਹੁਣ ਸਿਰਫ ਗੈਰ-ਪੀਕ ਸਮੇਂ ਦੌਰਾਨ ਕੰਮ ਕਰੇਗਾ। ਯਾਨੀ, ਇਹ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਰਾਤ 9:30 ਵਜੇ ਤੋਂ ਬਾਅਦ ਹੀ ਭੁਗਤਾਨ ਕਰੇਗਾ। ਅਸਲ ‘ਚ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸਭ ਤੋਂ ਵਿਅਸਤ ਸਮੇਂ ਦੌਰਾਨ ਸਿਸਟਮ ‘ਤੇ ਕੋਈ ਭਾਰੀ ਬੋਝ ਨਾ ਪਵੇ। ਚਾਰਜਬੈਕ ਲਈ ਵੀ ਇੱਕ ਸੀਮਾ ਨਿਰਧਾਰਤ ਕੀਤੀ ਹੈ ਭਾਵ ਭੁਗਤਾਨ ਵਾਪਸ ਪ੍ਰਾਪਤ ਕਰਨਾ। ਹੁਣ ਹਰ ਉਪਭੋਗਤਾ ਇੱਕ ਮਹੀਨੇ ‘ਚ ਸਿਰਫ 10 ਵਾਰ ਚਾਰਜਬੈਕ ਦੀ ਬੇਨਤੀ ਕਰ ਸਕਦਾ ਹੈ। ਤੁਸੀਂ ਇੱਕ ਵਿਅਕਤੀ ਜਾਂ ਕੰਪਨੀ ਤੋਂ ਸਿਰਫ 5 ਵਾਰ ਪੈਸੇ ਵਾਪਸ ਮੰਗ ਸਕਦੇ ਹੋ।
ICICI ਬੈਂਕ ਨੇ UPI ਦੇ ਨਿਯਮਾਂ ‘ਚ ਵੀ ਬਦਲਾਅ
ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕ ICICI ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਪੇਮੈਂਟ ਐਗਰੀਗੇਟਰਾਂ (PA) ਰਾਹੀਂ ਭੁਗਤਾਨ ਕਰਨ ‘ਤੇ ਟ੍ਰਾਂਜੈਕਸ਼ਨ ਫੀਸ ਲਈ ਜਾਵੇਗੀ। ਇਹ ਨਵਾਂ ਨਿਯਮ 1 ਅਗਸਤ, ਯਾਨੀ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ। ਹਾਲਾਂਕਿ, ਇਹ ਚਾਰਜ ਸਿਰਫ ਵਪਾਰੀ ਦੇ ਖਾਤੇ ਤੋਂ ਹੀ ਲਿਆ ਜਾਵੇਗਾ। ਇਨ੍ਹਾਂ ‘ਚ ਦੁਕਾਨਦਾਰ, ਰੈਸਟੋਰੈਂਟ ਵਰਗੇ ਕਾਰੋਬਾਰੀ ਸ਼ਾਮਲ ਹਨ |
ICICI ਬੈਂਕ ਨੇ ਫੈਸਲਾ ਕੀਤਾ ਹੈ ਕਿ ਉਹ ਪੇਮੈਂਟ ਐਗਰੀਗੇਟਰਾਂ ਤੋਂ ਹਰ UPI ਟ੍ਰਾਂਜੈਕਸ਼ਨ ‘ਤੇ 2 ਬੇਸਿਸ ਪੁਆਇੰਟ ਯਾਨੀ 0.02 ਪ੍ਰਤੀਸ਼ਤ ਚਾਰਜ ਕਰੇਗਾ। ਇਸਦਾ ਮਤਲਬ ਹੈ ਕਿ ਜੇਕਰ ਕੋਈ ਟ੍ਰਾਂਜੈਕਸ਼ਨ 10,000 ਰੁਪਏ ਦਾ ਹੈ, ਤਾਂ ਇਸ ‘ਤੇ 2 ਰੁਪਏ ਦਾ ਚਾਰਜ ਵਸੂਲਿਆ ਜਾਵੇਗਾ। ਇਸ ਚਾਰਜ ਦੀ ਵੱਧ ਤੋਂ ਵੱਧ ਸੀਮਾ ਪ੍ਰਤੀ ਟ੍ਰਾਂਜੈਕਸ਼ਨ 6 ਰੁਪਏ ਨਿਸਚਿਤ ਕੀਤੀ ਗਈ ਹੈ |
Read More: UPI Transactions: UPI ਲੈਣ-ਦੇਣ ਕਰਨ ਵਾਲਿਆਂ ਲਈ ਅਹਿਮ ਖ਼ਬਰ, 15 ਸਕਿੰਟਾਂ ‘ਚ ਕਰੋ ਭੁਗਤਾਨ