ਸ਼ੁਭਮਨ ਗਿੱਲ

IND ਬਨਾਮ ENG: 5ਵੇਂ ਟੈਸਟ ਮੈਚ ‘ਚ ਕਪਤਾਨ ਸ਼ੁਭਮਨ ਗਿੱਲ ਨੇ ਸੁਨੀਲ ਗਾਵਸਕਰ ਦਾ ਤੋੜਿਆ ਰਿਕਾਰਡ

ਸਪੋਰਟਸ, 31 ਜੁਲਾਈ 2025: IND ਬਨਾਮ ENG 5th Test: ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਇਸ ਸੀਰੀਜ਼ ‘ਚ 733 ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਇੱਕ ਸੀਰੀਜ਼ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਗਿੱਲ ਨੇ ਸੁਨੀਲ ਗਾਵਸਕਰ ਦੇ 732 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸੁਨੀਲ ਗਾਵਸਕਰ ਨੇ 1978-79 ‘ਚ ਵੈਸਟਇੰਡੀਜ਼ ਵਿਰੁੱਧ ਬਣਾਇਆ ਸੀ।

ਸ਼ੁਭਮਨ ਗਿੱਲ ਹੁਣ ਸੇਨਾ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ‘ਚ ਇੱਕ ਟੈਸਟ ਸੀਰੀਜ਼ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਕਪਤਾਨ ਵੀ ਬਣ ਗਏ ਹਨ। ਸ਼ੁਭਮਨ ਨੇ ਵੈਸਟਇੰਡੀਜ਼ ਦੇ ਮਹਾਨ ਸਰ ਗੈਰੀ ਸੋਬਰਸ ਦਾ ਰਿਕਾਰਡ ਤੋੜ ਦਿੱਤਾ। ਸੋਬਰਸ ਨੇ 1966 ਵਿੱਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਲੜੀ ਵਿੱਚ ਕਪਤਾਨ ਵਜੋਂ 722 ਦੌੜਾਂ ਬਣਾਈਆਂ ਸਨ।

ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਲੰਡਨ ਦੇ ਓਵਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਫਿਲਹਾਲ ਇਸ ਸਮੇਂ ਮੀਂਹ ਰੁਕ ਗਿਆ ਹੈ ਅਤੇ ਪਿੱਚ ਨਿਰੀਖਣ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਹੋਵੇਗਾ।

ਖੇਡ ਰੋਕਣ ਤੱਕ, ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਦੋ ਵਿਕਟਾਂ ‘ਤੇ 72 ਦੌੜਾਂ ਬਣਾ ਲਈਆਂ ਹਨ। ਸਾਈ ਸੁਦਰਸ਼ਨ 25 ਅਤੇ ਕਪਤਾਨ ਸ਼ੁਭਮਨ ਗਿੱਲ 15 ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ। ਕੇਐਲ ਰਾਹੁਲ 14 ਦੌੜਾਂ ਬਣਾਉਣ ਤੋਂ ਬਾਅਦ ਅਤੇ ਯਸ਼ਸਵੀ ਜੈਸਵਾਲ 2 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ ਨੂੰ ਕ੍ਰਿਸ ਵੋਕਸ ਨੇ ਬੋਲਡ ਕੀਤਾ, ਜਦੋਂ ਕਿ ਜੈਸਵਾਲ ਨੂੰ ਗੁਸ ਐਟਕਿੰਸਨ ਨੇ ਐਲਬੀਡਬਲਯੂ ਆਊਟ ਕੀਤਾ। ਭਾਰਤ ਨੇ ਦੋ ਵਿਕਟਾਂ ‘ਤੇ 72 ਦੌੜਾਂ ਬਣਾਈਆਂ ਹਨ। ਸਾਈ ਸੁਦਰਸ਼ਨ (25) ਅਤੇ ਸ਼ੁਭਮਨ ਗਿੱਲ (25) ਕ੍ਰੀਜ਼ ‘ਤੇ ਮੌਜੂਦ ਹਨ।

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਪੰਜਵੇਂ ਮੈਚ ‘ਚ ਚਾਰ ਬਦਲਾਅ ਲੈ ਕੇ ਆਇਆ ਹੈ। ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਜਗ੍ਹਾ ਧਰੁਵ ਜੁਰੇਲ, ਸ਼ਾਰਦੁਲ ਠਾਕੁਰ ਦੀ ਜਗ੍ਹਾ ਕਰੁਣ ਨਾਇਰ, ਜਸਪ੍ਰੀਤ ਬੁਮਰਾਹ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨ ਅਤੇ ਅੰਸ਼ੁਲ ਕੰਬੋਜ ਦੀ ਜਗ੍ਹਾ ਆਕਾਸ਼ ਦੀਪ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

Read More: IND ਬਨਾਮ ENG: ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਭਾਰਤ ‘ਚ 4 ਬਦਲਾਅ

Scroll to Top