ਦੇਸ਼, 31 ਜੁਲਾਈ 2025: Malegaon blast case news: ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਸਤੰਬਰ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ‘ਚ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਧਮਾਕੇ ‘ਚ ਛੇ ਜਣਿਆਂ ਦੀ ਮੌਤ ਹੋਏ ਗਈ ਸੀ ਅਤੇ 101 ਹੋਰ ਜ਼ਖਮੀ ਹੋਏ ਸਨ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਮਾਮਲਿਆਂ ਦੀ ਸੁਣਵਾਈ ਲਈ ਨਿਯੁਕਤ ਵਿਸ਼ੇਸ਼ ਜੱਜ ਏਕੇ ਲਾਹੋਟੀ ਨੇ ਇਸਤਗਾਸਾ ਪੱਖ ਦੇ ਮਾਮਲੇ ਅਤੇ ਕੀਤੀ ਗਈ ਜਾਂਚ ‘ਚ ਕਈ ਖਾਮੀਆਂ ਵੱਲ ਇਸ਼ਾਰਾ ਕੀਤਾ।
ਪੂਰਾ ਮਾਮਲਾ ਕੀ ਹੈ?
ਦਰਅਸਲ 29 ਸਤੰਬਰ 2008 ਨੂੰ, ਮੁੰਬਈ ਤੋਂ ਲਗਭਗ 200 ਕਿਲੋਮੀਟਰ ਦੂਰ ਮਾਲੇਗਾਓਂ ਸ਼ਹਿਰ ‘ਚ ਇੱਕ ਮਸਜਿਦ ਦੇ ਨੇੜੇ ਮੋਟਰਸਾਈਕਲ ਨਾਲ ਬੰਨ੍ਹਿਆ ਇੱਕ ਵਿਸਫੋਟਕ ਯੰਤਰ ਫਟਣ ਨਾਲ ਛੇ ਜਣੇ ਮਾਰੇ ਗਏ ਸਨ ਅਤੇ ਧਮਾਕੇ ‘ਚ 100 ਤੋਂ ਵੱਧ ਜ਼ਖਮੀ ਹੋਏ ਸਨ।
ਫੈਸਲਾ ਪੜ੍ਹਦੇ ਹੋਏ ਜੱਜ ਨੇ ਕਿਹਾ ਕਿ ਇਸ ਮਾਮਲੇ ਨੂੰ ਸ਼ੱਕ ਤੋਂ ਪਰੇ ਸਾਬਤ ਕਰਨ ਲਈ ਕੋਈ ਭਰੋਸੇਯੋਗ ਅਤੇ ਠੋਸ ਸਬੂਤ ਨਹੀਂ ਹਨ। ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ ਇਸ ਮਾਮਲੇ ‘ਚ ਲਾਗੂ ਨਹੀਂ ਹੁੰਦੀਆਂ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਹੈ ਕਿ ਧਮਾਕੇ ‘ਚ ਵਰਤੀ ਗਈ ਮੋਟਰਸਾਈਕਲ ਪ੍ਰਗਿਆ ਠਾਕੁਰ ਦੇ ਨਾਮ ‘ਤੇ ਰਜਿਸਟਰਡ ਸੀ, ਜਿਵੇਂ ਕਿ ਇਸਤਗਾਸਾ ਪੱਖ ਨੇ ਦਾਅਵਾ ਕੀਤਾ ਹੈ। ਇਹ ਵੀ ਸਾਬਤ ਨਹੀਂ ਹੋਇਆ ਹੈ ਕਿ ਧਮਾਕਾ ਕਥਿਤ ਤੌਰ ‘ਤੇ ਬਾਈਕ ‘ਤੇ ਲਗਾਏ ਗਏ ਵਿਸਫੋਟ ਕਾਰਨ ਹੋਇਆ ਸੀ।
Read More: Amritsar Blast: ਅੰਮ੍ਰਿਤਸਰ ‘ਚ ਪੁਲਿਸ ਵਲੋਂ ਧਮਾਕੇ ਦੀ ਖਬਰ ਦਾ ਕੀਤਾ ਗਿਆ ਖੰਡਨ, ਜਾਣੋ ਪੜ੍ਹੋ ਪੂਰੀ ਜਾਣਕਾਰੀ