ਸਪੋਰਟਸ, 30 ਜੁਲਾਈ 2025: NZ ਬਨਾਮ ZIM: ਜ਼ਿੰਬਾਬਵੇ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਪਹਿਲਾ ਮੈਚ ਅੱਜ ਬੁਲਾਵਾਯੋ ‘ਚ ਜਾਰੀ ਹੈ। ਜਿੱਥੇ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਖ਼ਬਰ ਲਿਖੇ ਜਾਣ ਤੱਕ ਤੱਕ ਜ਼ਿੰਬਾਬਵੇ ਦੀ ਟੀਮ 95 ਦੌੜਾਂ ‘ਤੇ 5 ਵਿਕਟਾਂ ਗੁਆ ਚੁੱਕੀ ਹੈ।
ਜਿੱਥੇ ਕਪਤਾਨ ਟੌਮ ਲੈਥਮ ਸੱਟ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਸਨ। ਜਿਸ ਕਾਰਨ ਕੀਵੀ ਟੀਮ ਨੂੰ ਨਵੇਂ ਕਪਤਾਨ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ, ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਆਪਣਾ 32ਵਾਂ ਕਪਤਾਨ ਮਿਲ ਗਿਆ ਹੈ।
ਟੌਮ ਲੈਥਮ ਦੀ ਸੱਟ ਤੋਂ ਬਾਅਦ, ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਆਪਣੇ ਪਹਿਲੇ ਟੈਸਟ ਮੈਚ ਲਈ ਮਿਸ਼ੇਲ ਸੈਂਟਨਰ ਨੂੰ ਕਪਤਾਨ ਨਿਯੁਕਤ ਕੀਤਾ ਹੈ। ਹਾਲਾਂਕਿ, ਲੈਥਮ ਦੂਜੇ ਟੈਸਟ ਵਿੱਚ ਵਾਪਸੀ ਕਰ ਸਕਦਾ ਹੈ। ਸੈਂਟਨਰ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਟੈਸਟ ਇਤਿਹਾਸ ‘ਚ 32ਵਾਂ ਕਪਤਾਨ ਹੈ। ਪਹਿਲੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਸੈਂਟਨਰ ਟਾਸ ਹਾਰ ਗਿਆ, ਜਿਸ ਕਾਰਨ ਜ਼ਿੰਬਾਬਵੇ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈ।
Read More: IND ਬਨਾਮ ENG: ਭਾਰਤ ਖ਼ਿਲਾਫ 5ਵੇਂ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ, ਬੇਨ ਸਟੋਕਸ ਸਮੇਤ 3 ਖਿਡਾਰੀ ਬਾਹਰ