ਜਪਾਨ, 30 ਜੁਲਾਈ 2025: Japan Tsunami News: ਕਾਮਚਟਕਾ ਦੇ ਤੱਟ ‘ਤੇ ਸੁਨਾਮੀ ਦੀ ਚੇਤਾਵਨੀ ਦੇ ਨਾਲ ਆਏ ਭੂਚਾਲ ਬਾਰੇ ਇਸ ਏਜੰਸੀ ਨੇ ਕਿਹਾ ਕਿ ਰਿਕਟਰ ਪੈਮਾਨੇ ‘ਤੇ 2 ਤੋਂ 5 ਤੀਬਰਤਾ ਦੇ 30 ਤੋਂ ਵੱਧ ਭੂਚਾਲ ਮਹਿਸੂਸ ਕੀਤੇ ਗਏ। ਰੂਸੀ ਸਮਾਚਾਰ ਏਜੰਸੀ- TASS ਦੀ ਰਿਪੋਰਟ ਦੇ ਮੁਤਾਬਕ ਇੱਕ ਖੇਤਰੀ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਿਆ ਹੈ। ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਵੀ ਸੂਚਨਾ ਹੈ। ਭੂਚਾਲ ਅਤੇ ਸੁਨਾਮੀ ਤੋਂ ਡਰਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਦੇਖੇ ਗਏ।
ਰੂਸ ਅਤੇ ਜਾਪਾਨ ਦੇ ਕਈ ਇਲਾਕਿਆਂ ‘ਚ ਭੂਚਾਲ-ਸੁਨਾਮੀ ਕਾਰਨ ਅਲਰਟ ਜਾਰੀ ਕੀਤਾ ਹੈ। ਧਰਤੀ ਹਿੱਲਦੀ ਦੇਖ ਕੇ ਅਤੇ ਨਾਲ ਹੀ ਸਮੁੰਦਰ ‘ਚ ਉੱਠਦੀਆਂ ਲਹਿਰਾਂ ਨੂੰ ਦੇਖ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਹਨ ਅਤੇ ਡਰੇ ਹੋਏ ਲੋਕ ਆਫ਼ਤ ਜਾਂ ਦੁਖਾਂਤ ਦੇ ਡਰ ‘ਚ ਜੀਅ ਰਹੇ ਹਨ।
ਕਈ ਇਲਾਕਿਆਂ ‘ਚ ਭੂਚਾਲ-ਸੁਨਾਮੀ ਕਾਰਨ ਜਾਰੀ ਅਲਰਟ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਵੀ ਦੇਖਿਆ ਗਿਆ। ਰੂਸ ਅਤੇ ਜਾਪਾਨ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਅਜਿਹੀ ਹੀ ਇੱਕ ਤਸਵੀਰ ‘ਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦਿਖਾਈ ਦਿੱਤੀਆਂ।
ਤੱਟਵਰਤੀ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਲਗਾਤਾਰ ਆ ਰਹੇ ਭੂਚਾਲਾਂ ਕਾਰਨ ਸਮੁੰਦਰ ‘ਚ ਆਮ ਨਾਲੋਂ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਰਾਹਤ ਅਤੇ ਬਚਾਅ ਕਾਰਜ ਚਲਾ ਰਹੀਆਂ ਏਜੰਸੀਆਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।
ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ, ਚਿਲੀ, ਜਾਪਾਨ ਅਤੇ ਸੋਲੋਮਨ ਟਾਪੂ ਦੇ ਕੁਝ ਤੱਟਵਰਤੀ ਖੇਤਰਾਂ ‘ਚ ਲਹਿਰਾਂ ਦੇ ਪੱਧਰ ਤੋਂ 1 ਤੋਂ 3 ਮੀਟਰ ਉੱਪਰ ਲਹਿਰਾਂ ਉੱਠ ਸਕਦੀਆਂ ਹਨ। ਰੂਸ ਅਤੇ ਇਕਵਾਡੋਰ ਦੇ ਕੁਝ ਤੱਟਵਰਤੀ ਖੇਤਰਾਂ ‘ਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।
Read More: Earthquake: ਦਿੱਲੀ ਅਤੇ ਹਰਿਆਣਾ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ