ਮਲਿਕਾਰਜੁਨ ਖੜਗੇ

ਮਲਿਕਾਰਜੁਨ ਖੜਗੇ ਨੇ ਪਾਕਿਸਤਾਨ ਦੌਰੇ ਸੰਬੰਧੀ PM ਮੋਦੀ ਦੀ ਕੀਤੀ ਆਲੋਚਨਾ

ਦੇਸ਼, 29 ਜੁਲਾਈ 2025: ਰਾਜ ਸਭਾ ‘ਚ ‘ਆਪ੍ਰੇਸ਼ਨ ਸੰਧੂਰ’ ‘ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2015 ‘ਚ ਪਾਕਿਸਤਾਨ ਦੇ ਅਚਾਨਕ ਦੌਰੇ ‘ਤੇ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਨਿੰਦਾ ਕਰਦੇ ਰਹੇ ਹਾਂ, ਪਰ ਅਸੀਂ ਇੱਥੇ ਇਸਦੀ ਨਿੰਦਾ ਕਰਦੇ ਹਾਂ ਅਤੇ ਤੁਸੀਂ ਉਨ੍ਹਾਂ ਦੇ ਦਾਅਵਤ ‘ਤੇ ਉਨ੍ਹਾਂ ਨੂੰ ਗਲੇ ਲਗਾਉਂਦੇ ਹੋ। ਤੁਸੀਂ ਖੁਦ ਗਲਤੀਆਂ ਕਰਦੇ ਹੋ ਅਤੇ ਦੂਜਿਆਂ ਨੂੰ ਸਬਕ ਸਿਖਾਉਂਦੇ ਹੋ। ਅਜਿਹਾ ਨਹੀਂ ਹੋਣਾ ਚਾਹੀਦਾ।

ਖੜਗੇ ਨੇ ਕਿਹਾ ਕਿ ਸਾਡੀ ਪਾਰਟੀ ਨੇ ਦੇਸ਼ ਦੇ ਵਿਕਾਸ ‘ਚ ਬਹੁਤ ਯੋਗਦਾਨ ਪਾਇਆ ਹੈ, ਪਰ ਤੁਹਾਡੀ ਅਜਿਹੀ ਇੱਕ ਵੀ ਪ੍ਰਾਪਤੀ ਨਹੀਂ ਹੈ। ਤੁਸੀਂ ਪੰਡਿਤ ਨਹਿਰੂ ਦੀ ਬਹੁਤ ਆਲੋਚਨਾ ਕਰਦੇ ਹੋ, ਸੱਚ ਦੱਸੋ, ਗ੍ਰਹਿ ਮੰਤਰੀ ਪਹਿਲਗਾਮ ਹਮਲੇ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ‘ਚ ਸੁਰੱਖਿਆ ਤਿੰਨ ਗੁਣਾ ਵਧਾ ਦਿੱਤੀ ਗਈ ਹੈ, ਜੇਕਰ ਅਜਿਹਾ ਹੈ ਤਾਂ ਪਹਿਲਗਾਮ ‘ਚ ਅੱ.ਤਵਾਦੀ ਕਿੱਥੋਂ ਆਏ?

ਉਨ੍ਹਾਂ ਕਿਹਾ ਕਿ ਹਮਲੇ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ ਸੀ। ਮੈਂ ਪਹਿਲਾਂ ਵੀ ਪੁੱਛਿਆ ਸੀ, ਪਰ ਜਵਾਬ ਨਹੀਂ ਮਿਲਿਆ ਕਿ ਕੀ ਤੁਹਾਡੇ ਕੋਲ ਅੱ.ਤ.ਵਾਦੀ ਹਮਲੇ ਬਾਰੇ ਜਾਣਕਾਰੀ ਹੈ? 22 ਅਪ੍ਰੈਲ 2025 ਨੂੰ ਪਹਿਲਗਾਮ ‘ਚ ਹਮਲਾ ਹੋਇਆ ਸੀ, ਪਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਜੋ ਵੀ ਕੀਤਾ ਉਹ ਸਹੀ ਕੀਤਾ ਸੀ। ਰਾਹੁਲ ਗਾਂਧੀ ਨੇ ਪਹਿਲਗਾਮ ਹਮਲੇ ਸਬੰਧੀ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ, ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।

ਖੜਗੇ ਨੇ ਕਿਹਾ ਕਿ ਸਰਕਾਰ ਬਹੁਤ ਹੰਕਾਰੀ ਹੈ। ਇਸ ਕੋਲ ਜਵਾਬ ਦੇਣ ਲਈ ਸਮਾਂ ਨਹੀਂ ਹੈ, ਪਰ ਲੋਕਾਂ ਨੂੰ ਗਲੇ ਲਗਾਉਣ ਦਾ ਸਮਾਂ ਹੈ। 1962 ‘ਚ ਜਦੋਂ ਭਾਰਤ-ਚੀਨ ਯੁੱਧ ਚੱਲ ਰਿਹਾ ਸੀ, ਤਾਂ ਕੁਝ ਸੰਸਦ ਮੈਂਬਰਾਂ ਦੀ ਮੰਗ ‘ਤੇ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸਨੂੰ ਬੁਲਾਇਆ ਅਤੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਪਰ ਹੁਣ ਤੁਸੀਂ ਇਨਕਾਰ ਕਰ ਦਿੰਦੇ ਹੋ। ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਬਿਹਾਰ ‘ਚ ਪ੍ਰਚਾਰ ਕਰ ਰਹੇ ਸਨ। 24 ਅਪ੍ਰੈਲ ਨੂੰ ਸਰਕਾਰ ਨੇ ਇੱਕ ਸਰਬ-ਪਾਰਟੀ ਮੀਟਿੰਗ ਬੁਲਾਈ, ਉਸ ‘ਚ ਵੀ ਪ੍ਰਧਾਨ ਮੰਤਰੀ ਮੋਦੀ ਨਹੀਂ ਆਏ ਅਤੇ ਸਾਊਦੀ ਅਰਬ ਤੋਂ ਬਿਹਾਰ ‘ਚ ਪ੍ਰਚਾਰ ਕਰਨ ਆਏ ਸਨ। ਕੀ ਇਹ ਪ੍ਰਧਾਨ ਮੰਤਰੀ ਦੀ ਗੰਭੀਰਤਾ ਹੈ?

Read More: MP ਪ੍ਰਿਯੰਕਾ ਗਾਂਧੀ ਨੇ ਆਪ੍ਰੇਸ਼ਨ ਸੰਧੂਰ ‘ਤੇ ਕੇਂਦਰ ਸਰਕਾਰ ਨੂੰ ਪੁੱਛੇ ਕਈਂ ਸਵਾਲ

Scroll to Top