ਸਪੋਰਟਸ, 29 ਜੁਲਾਈ 2025: AUS ਬਨਾਮ WI: ਆਸਟ੍ਰੇਲੀਆ ਨੇ ਪੰਜਵੇਂ ਟੀ-20 ‘ਚ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਵੈਸਟਇੰਡੀਜ਼ ਦਾ 5-0 ਨਾਲ ਕਲੀਨ ਸਵੀਪ ਕਰ ਦਿੱਤਾ। ਬਾਸੇਟੇਰੇ ‘ਚ ਖੇਡੇ ਪੰਜਵੇਂ ਅਤੇ ਆਖਰੀ ਮੈਚ ‘ਚ ਆਸਟ੍ਰੇਲੀਆ ਨੇ ਟਿਮ ਡੇਵਿਡ, ਮਿਸ਼ੇਲ ਓਵਨ ਅਤੇ ਕੈਮਰਨ ਗ੍ਰੀਨ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਜਿੱਤ ਪ੍ਰਾਪਤ ਕੀਤੀ।
ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 19.4 ਓਵਰਾਂ ‘ਚ 170 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਨੇ 16 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾ ਕੇ ਟੀਚਾ ਪ੍ਰਾਪਤ ਕੀਤਾ। ਟਾਸ ਹਾਰਨ ਤੋਂ ਬਾਅਦ ਵੈਸਟਇੰਡੀਜ਼ ਦੀ ਸ਼ੁਰੂਆਤ ਖ਼ਰਾਬ ਰਹੀ। ਓਪਨਰ ਸ਼ਾਈ ਹੋਪ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ, ਦੂਜਾ ਓਪਨਰ ਬ੍ਰੈਂਡਨ ਕਿੰਗ 22 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਪਾਵਰਪਲੇ ‘ਚ ਵੈਸਟਇੰਡੀਜ਼ ਨੇ 3 ਵਿਕਟਾਂ ਦੇ ਨੁਕਸਾਨ ‘ਤੇ 49 ਦੌੜਾਂ ਬਣਾਈਆਂ। 10 ਓਵਰਾਂ (ਡਰਿੰਕਸ) ਤੱਕ ਸਕੋਰ 4 ਵਿਕਟਾਂ ‘ਤੇ 84 ਦੌੜਾਂ ਸੀ।
ਸ਼ਿਮਰੋਨ ਹੇਟਮਾਇਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਤਿੰਨ ਮਹੱਤਵਪੂਰਨ ਸਾਂਝੇਦਾਰੀਆਂ ਕੀਤੀਆਂ। ਉਨ੍ਹਾਂ ਪਹਿਲਾਂ ਸ਼ੇਰਫੇਨ ਰਦਰਫੋਰਡ ਨਾਲ ਚੌਥੀ ਵਿਕਟ ਲਈ 18 ਗੇਂਦਾਂ ‘ਚ 32 ਦੌੜਾਂ ਜੋੜੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਜੇਸਨ ਹੋਲਡਰ ਨਾਲ ਪੰਜਵੀਂ ਵਿਕਟ ਲਈ 30 ਗੇਂਦਾਂ ‘ਚ 47 ਦੌੜਾਂ ਅਤੇ ਸੱਤਵੀਂ ਵਿਕਟ ਲਈ 15 ਗੇਂਦਾਂ ‘ਚ 32 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹਨਾਂ ਸਾਂਝੇਦਾਰੀਆਂ ਦੀ ਬਦੌਲਤ ਵੈਸਟਇੰਡੀਜ਼ ਦਾ ਸਕੋਰ 170 ਤੱਕ ਪਹੁੰਚ ਗਿਆ। ਹੇਟਮਾਇਰ ਨੇ 31 ਗੇਂਦਾਂ ‘ਚ 52 ਦੌੜਾਂ, ਰਦਰਫੋਰਡ ਨੇ 18 ਗੇਂਦਾਂ ‘ਚ 35 ਦੌੜਾਂ ਅਤੇ ਹੋਲਡਰ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ।
Read More: AUS ਬਨਾਮ WI: ਵੈਸਟਇੰਡੀਜ਼ ਖ਼ਿਲਾਫ ਟੀ-20 ‘ਚ ਜੋਸ਼ ਇੰਗਲਿਸ਼ ਤੇ ਕੈਮਰਨ ਗ੍ਰੀਨ ਨੇ ਦਿਵਾਈ ਜਿੱਤ




