ਲੋਕ ਸਭਾ

ਰਾਤ ਦੇ 12 ਵਜੇ ਤੱਕ ਚੱਲੇਗੀ ਲੋਕ ਸਭਾ ਦੀ ਕਾਰਵਾਈ, ਆਪ੍ਰੇਸ਼ਨ ਸੰਧੂਰ ‘ਤੇ ਬਹਿਸ ਜਾਰੀ

ਦੇਸ਼, 28 ਜੁਲਾਈ 2025: ਲੋਕ ਸਭਾ ਦੀ ਕਾਰਵਾਈ ਰਾਤ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਸਦਨ ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਹਿਲਗਾਮ ਅੱ.ਤ.ਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰੀਸ਼ਦ ਨੇ ਕਿਹਾ ਸੀ ਕਿ ਅੱ.ਤ.ਵਾਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਸੁਰੱਖਿਆ ਪ੍ਰੀਸ਼ਦ ਦੇ ਬਿਆਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਵੀਕਾਰ ਕੀਤਾ ਗਿਆ। ਅਸੀਂ ਆਪ੍ਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਜਦੋਂ 25 ਅਪ੍ਰੈਲ ਨੂੰ ਸੁਰੱਖਿਆ ਪ੍ਰੀਸ਼ਦ ‘ਚ ਪਹਿਲਗਾਮ ਹਮਲੇ ‘ਤੇ ਚਰਚਾ ਹੋ ਰਹੀ ਸੀ, ਤਾਂ ਟੀਆਰਐਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਇਸ ਤੋਂ ਬਾਅਦ ਟੀਆਰਐਫ ਨੂੰ ਇੱਕ ਅੱ.ਤ.ਵਾਦੀ ਸੰਗਠਨ ਮੰਨਿਆ ਗਿਆ ਹੈ।

ਸਿੰਧੂ ਜਲ ਸੰਧੀ ‘ਤੇ ਰੋਕ ਲਾਈ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ, ਅਸੀਂ ਇੱਕ ਸਖ਼ਤ ਸੁਨੇਹਾ ਦਿੱਤਾ। ਸਾਨੂੰ ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣਾ ਪਿਆ। 23 ਅਪ੍ਰੈਲ ਨੂੰ ਅਸੀਂ ਮੀਟਿੰਗ ‘ਚ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ। ਅਟਾਰੀ ਚੈੱਕ ਪੋਸਟ ਬੰਦ ਕਰ ਦਿੱਤੀ ਗਈ। ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਪਾਕਿਸਤਾਨ ਦੇ ਰੱਖਿਆ ਪ੍ਰਤੀਨਿਧੀ ਨੂੰ ਪਾਕਿਸਤਾਨ ਦੂਤਾਵਾਸ ਤੋਂ ਵਾਪਸ ਭੇਜ ਦਿੱਤਾ ਗਿਆ। ਪਹਿਲਗਾਮ ਹਮਲੇ ਤੋਂ ਬਾਅਦ, ਅਸੀਂ ਵਿਸ਼ਵ ਭਾਈਚਾਰੇ ਨੂੰ ਪਾਕਿਸਤਾਨ ਦੇ ਅੱ.ਤ.ਵਾਦ ਬਾਰੇ ਦੱਸਿਆ। ਅਸੀਂ ਕਿਸੇ ਵੀ ਤਰ੍ਹਾਂ ਅੱ.ਤ.ਵਾਦ ਨੂੰ ਸਵੀਕਾਰ ਨਹੀਂ ਕਰਾਂਗੇ।

ਸਰਕਾਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ‘ਚ ਹੈਲੀਕਾਪਟਰਾਂ ਨਾਲ ਸਬੰਧਤ 12 ਹਾਦਸੇ ਹੋਏ ਹਨ। ਇਨ੍ਹਾਂ ਹਮਲਿਆਂ ‘ਚ 30 ਜਣੇ ਮਾਰੇ ਗਏ ਹਨ। ਜਿਨ੍ਹਾਂ ‘ਚੋਂ ਸੱਤ ਉਤਰਾਖੰਡ ‘ਚ ਹੋਏ ਹਨ।

ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਸਾਡੀ ਫੌਜ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਵਿਰੋਧੀ ਧਿਰ ਨੇ ਸਰਕਾਰ ਤੋਂ ਸਰਬ-ਪਾਰਟੀ ਮੀਟਿੰਗ ਦੀ ਮੰਗ ਕੀਤੀ, ਪਰ ਮੀਟਿੰਗ ਨਹੀਂ ਬੁਲਾਈ ਗਈ। ਪਾਕਿਸਤਾਨ ਬਾਰੇ ਰਣਨੀਤਕ ਗਲਤੀ ਉਦੋਂ ਹੋਈ ਜਦੋਂ ਵਿਦੇਸ਼ ਮੰਤਰੀ ਨੇ ਫੋਨ ਕਰਕੇ ਪਾਕਿਸਤਾਨ ਨੂੰ ਅੱ.ਤ.ਵਾਦੀ ਟਿਕਾਣਿਆਂ ‘ਤੇ ਹਮਲੇ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਦਾ ਕੰਮ ਦੋਸਤਾਨਾ ਦੇਸ਼ਾਂ ਦੀ ਗਿਣਤੀ ਵਧਾਉਣਾ ਹੈ। ਪਾਕਿਸਤਾਨ ਨਾਲ ਟਕਰਾਅ ਦੀ ਸਥਿਤੀ ‘ਚ ਕਿੰਨੇ ਦੇਸ਼ ਸਾਡੇ ਨਾਲ ਖੜ੍ਹੇ ਸਨ। ਇੱਕ ਦੇਸ਼ ਦਾ ਨਾਮ ਦੱਸੋ ਜਿਸਨੇ ਪਾਕਿਸਤਾਨ ਦੀ ਨਿੰਦਾ ਕੀਤੀ।

ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ ਨੇ ਕਿਹਾ ਕਿ ਅਸੀਂ ਅਮਰੀਕੀ ਦਬਾਅ ਹੇਠ ਹਮਲੇ ਨਹੀਂ ਰੋਕੇ। ਪਾਕਿਸਤਾਨ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਅਸੀਂ ਹਮਲੇ ਰੋਕ ਦਿੱਤੇ। ਇਹ ਸ਼ਰਮ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਕੁਝ ਲੋਕ ਫੌਜ ਅਤੇ ਸਰਕਾਰ ‘ਤੇ ਸਵਾਲ ਉਠਾਉਂਦੇ ਹਨ।

Read More: ਗੌਰਵ ਗੋਗੋਈ ਦੱਸਣ 26/11 ਦੇ ਹਮਲੇ ‘ਚ ਅੱ.ਤ.ਵਾ.ਦੀ ਕਿੱਥੋਂ ਆਏ ?: ਕੇਂਦਰੀ ਮੰਤਰੀ ਰਾਜੀਵ ਰੰਜਨ

Scroll to Top