28 ਜੁਲਾਈ 2025: ਅੰਮ੍ਰਿਤਸਰ (amritsar) ਦੇ ਸਥਾਨਕ ਕਸਬਾ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਅੱਜ ਬਾਅਦ ਦੁਪਹਿਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੌਜਵਾਨ ਨਿਹੰਗ ਸਿੰਘ (nihang singh) ਦੀ ਡੁੱਬਣ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ |
ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਤਰਨਾ ਦਲ ਨਿਹੰਗ ਸਿੰਘਾਂ ਦਾ ਦਲ ਜੋ ਕਿ ਬਾਬਾ ਬਕਾਲਾ ਸਾਹਿਬ ਜਾ ਰਿਹਾ ਸੀ ਗਰਮੀ ਜਿਆਦਾ ਹੋਣ ਕਰਕੇ ਉਹ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਵਹੀਰ ਦੇ ਰੂਪ ਵਿੱਚ ਪਹੁੰਚ ਕੇ ਰੁੱਕ ਗਿਆ ਇਹਨਾ ਵਿੱਚੋਂ ਦੋ ਨੌਜਵਾਨ ਨਿਹੰਗ ਸਿੰਘ ਸਰੋਵਰ ਵਿੱਚ ਇਸਨਾਨ ਕਰਨ ਲਈ ਪਹੁੰਚ ਗਏ, ਇੱਕ ਨੌਜਵਾਨ ਨੇ ਸਰੋਵਰ ਦੀ ਕੰਧ ਨੂੰ ਪਾਰ ਕਰਕੇ ਇਸਨਾਨ ਕਰਨਾ ਸੁਰੂ ਕਰ ਦਿੱਤਾ ਪਰੰਤੂ ਦੱਸਣ ਮੁਤਾਬਿਕ ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਤੇ ਉਹ ਡੁੱਬ ਗਿਆ |
ਸੰਗਤਾਂ ਦੇ ਦੱਸਣ ਮੁਤਾਬਿਕ ਵੇਖਦਿਆਂ ਹੀ ਵੇਖਦਿਆਂ ਉਹ ਸਰੋਵਰ ਵਿੱਚ ਬਹਿ ਗਿਆ ਸੰਗਤਾ ਵਲੋ ਤੁਰੰਤ ਮੈਨੇਜਰ ਸਾਹਿਬ ਨੂੰ ਦੱਸਿਆ ਗਿਆ ਮੈਨੇਜਰ ਸਾਹਿਬ ਵਲੋ ਸੰਗਤਾਂ ਦੇ ਸਹਿਯੋਗ ਨਾਲ ਸਰੋਵਰ ਦਾ ਜਲ ਬਾਹਰ ਕੱਢਿਆ ਗਿਆ ਦੋ ਘੰਟੇ ਬਾਅਦ ਸੰਗਤਾ ਦੇ ਸਹਿਯੋਗ ਡੁੱਬੇ ਨਿਹੰਗ ਸਿੰਘ ਦੀ ਮ੍ਰਿਤਕ ਦੇਹ ਸਰੋਵਰ ਵਿੱਚੋਂ ਬਾਹਰ ਕੱਢੀ ਗਈ ਮੌਕੇ ਤੇ ਪਹੁੰਚੀ ਪੁਲਿਸ ਵਲੋ ਅਗਲੇਰੀ ਕਾਰਵਾਈ ਸੁਰੂ ਕਰਵਾਈ ਗਈ|
Read More: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ’ਚ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ




