ਪਿਤਾ ਨੇ ਬੱਚਿਆਂ ਸਮੇਤ ਕੀਤੀ ਖ਼ੁ.ਦ.ਕੁ.ਸ਼ੀ, ਪਰਿਵਾਰਕ ਤਣਾਅ ਕਾਰਨ ਚੁੱਕਿਆ ਖੌਫਨਾਕ ਕਦਮ

28 ਜੁਲਾਈ 2025: ਫਰੀਦਾਬਾਦ (faridabad) ਵਿੱਚ ਇੱਕ ਵਿਅਕਤੀ ਨੇ ਪਰਿਵਾਰਕ ਤਣਾਅ ਕਾਰਨ ਕੋਲਡ ਡਰਿੰਕ (cold drink) ਵਿੱਚ ਜ਼ਹਿਰ ਮਿਲਾ ਕੇ ਆਪਣੇ ਦੋ ਬੱਚਿਆਂ ਨੂੰ ਦੇ ਦਿੱਤਾ, ਅਤੇ ਫਿਰ ਉਹੀ ਕੋਲਡ ਡਰਿੰਕ ਖੁਦ ਪੀ ਲਈ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਪਿਤਾ ਅਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਘਟਨਾ ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਦੇ ਰੋਸ਼ਨ ਨਗਰ ਵਿੱਚ ਵਾਪਰੀ। ਮ੍ਰਿਤਕਾਂ ਦੀ ਪਛਾਣ ਮੁਹੰਮਦ ਨਿਜ਼ਾਮ (34), ਪੁੱਤਰ ਦਿਲਸ਼ਾਦ (12) ਅਤੇ ਧੀ ਸ਼ਾਇਮਾ (10) ਵਜੋਂ ਹੋਈ ਹੈ। ਨਿਜ਼ਾਮ ਰੋਸ਼ਨ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਆਟੋ ਚਲਾ ਕੇ ਘਰ ਚਲਾਉਂਦਾ ਸੀ। ਉਹ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਬੁਢੇਟਾ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ, ਉਹ ਆਪਣੀ ਪਤਨੀ ਦੇ ਉਸਨੂੰ ਛੱਡ ਕੇ ਜਾਣ ਅਤੇ ਪਰਿਵਾਰਕ ਤਣਾਅ ਕਾਰਨ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ।

Read More: ਇਸ ਸ਼ਹਿਰ ‘ਚ ਚਲਾਈਆਂ ਜਾਣਗੀਆਂ ਸਿਟੀ ਬੱਸਾਂ, 500 ਬੱਸਾਂ ਚਲਾਉਣ ਦਾ ਰੱਖਿਆ ਟੀਚਾ

Scroll to Top