ਸਪੋਰਟਸ, 26 ਜੁਲਾਈ 2025: IND ਬਨਾਮ ENG: ਮੈਨਚੈਸਟਰ ਟੈਸਟ ਦੇ ਤੀਜੇ ਦਿਨ ਜੋ ਰੂਟ (Joe Root) ਨੇ 5 ਰਿਕਾਰਡ ਆਪਣੇ ਨਾਮ ਕੀਤੇ ਹਨ। ਜੋ ਰੂਟ ਟੈਸਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਬਣ ਗਿਆ | ਰੂਟ ਨੇ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ, ਦੱਖਣੀ ਅਫਰੀਕਾ ਦੇ ਜੈਕ ਕੈਲਿਸ ਅਤੇ ਭਾਰਤ ਦੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ।
ਮੈਨਚੈਸਟਰ ਟੈਸਟ ‘ਚ ਜੋ ਰੂਟ ਰੂਟ ਨੇ ਆਪਣਾ 38ਵਾਂ ਸੈਂਕੜਾ ਲਗਾਇਆ। ਉਹ ਭਾਰਤ ਵਿਰੁੱਧ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਸ਼ੁੱਕਰਵਾਰ ਨੂੰ ਇੰਗਲੈਂਡ ਟੀਮ ਨੇ ਦਿਨ ਦੇ ਖੇਡ ਦੇ ਅੰਤ ਤੱਕ 544/7 ਦੌੜਾਂ ਬਣਾਈਆਂ। ਭਾਰਤ ਦੇ ਪਹਿਲੀ ਪਾਰੀ ਦੇ 358 ਦੌੜਾਂ ਦੇ ਸਕੋਰ ਦੇ ਆਧਾਰ ‘ਤੇ, ਇੰਗਲੈਂਡ ਨੂੰ 186 ਦੌੜਾਂ ਦੀ ਲੀਡ ਮਿਲੀ। ਬੁਮਰਾਹ ਨੇ ਇੰਗਲੈਂਡ ‘ਚ ਟੈਸਟ ਕ੍ਰਿਕਟ ‘ਚ 50 ਵਿਕਟਾਂ ਪੂਰੀਆਂ ਕੀਤੀਆਂ। ਉਸ ਤੋਂ ਸਿਰਫ਼ ਇਸ਼ਾਂਤ ਸ਼ਰਮਾ ਹੈ, ਜਿਸ ਕੋਲ 51 ਵਿਕਟਾਂ ਹਨ।
ਇਹ ਜੋ ਰੂਟ ਦਾ ਇੰਗਲੈਂਡ ‘ਚ 23ਵਾਂ ਟੈਸਟ ਸੈਂਕੜਾ ਹੈ, ਜੋ ਕਿ ਘਰੇਲੂ ਟੈਸਟ ‘ਚ ਕਿਸੇ ਵੀ ਬੱਲੇਬਾਜ਼ ਦੁਆਰਾ ਸੈਂਕੜਿਆਂ ਦੀ ਸੰਯੁਕਤ-ਸਭ ਤੋਂ ਵੱਧ ਸੰਖਿਆ ਹੈ। ਉਨ੍ਹਾਂ ਨੇ ਰਿੱਕੀ ਪੋਂਟਿੰਗ, ਜੈਕ ਕੈਲਿਸ ਅਤੇ ਮਹੇਲਾ ਜੈਵਰਧਨੇ ਨਾਲ ਇਸ ਰਿਕਾਰਡ ਦੀ ਬਰਾਬਰੀ ਕੀਤੀ ਹੈ।
ਟੈਸਟ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਜੋ ਰੂਟ ਦੂਜੇ ਸਥਾਨ ‘ਤੇ ਆ ਗਿਆ ਹੈ। ਉਹ ਹੁਣ ਸਿਰਫ਼ ਭਾਰਤੀ ਮਹਾਨ ਸਚਿਨ ਤੇਂਦੁਲਕਰ ਦੇ 15,921 ਦੌੜਾਂ ਦੇ ਵਿਸ਼ਵ ਰਿਕਾਰਡ ਤੋਂ ਪਿੱਛੇ ਹੈ। ਰੂਟ ਨੇ ਤੀਜੇ ਦਿਨ ਰਿੱਕੀ ਪੋਂਟਿੰਗ, ਜੈਕ ਕੈਲਿਸ ਅਤੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ।
ਜੋ ਰੂਟ (Joe Root) ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਕੁਮਾਰ ਸੰਗਾਕਾਰਾ (38 ਸੈਂਕੜੇ) ਦੇ ਬਰਾਬਰ ਆ ਗਿਆ ਹੈ। ਅੰਗਰੇਜ਼ੀ ਬੱਲੇਬਾਜ਼ ਜੋ ਰੂਟ ਨੇ ਮੈਨਚੈਸਟਰ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਲਈ ਰੂਟ ਨੇ 20 ਪਾਰੀਆਂ ਦਾ ਸਾਹਮਣਾ ਕੀਤਾ। ਰੂਟ ਤੋਂ ਬਾਅਦ, ਡੈਨਿਸ ਕੰਪਟਨ ਦਾ ਨਾਮ ਸੂਚੀ ‘ਚ ਹੈ। ਜਿਸਦੇ ਓਲਡ ਟ੍ਰੈਫੋਰਡ ‘ਚ 818 ਦੌੜਾਂ ਹਨ।
ਜੋ ਰੂਟ ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਰੂਟ ਨੇ ਇਹ ਕਾਰਨਾਮਾ 104ਵੀਂ ਵਾਰ ਕੀਤਾ। ਰੂਟ ਨੇ ਰਿੱਕੀ ਪੋਂਟਿੰਗ ਅਤੇ ਜੈਕ ਕੈਲਿਸ ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕੀਤਾ ਹੈ।
Read More: IND ਬਨਾਮ ENG: ਮੈਨਚੈਸਟਰ ਟੈਸਟ ‘ਚ ਇੰਗਲੈਂਡ ਕੋਲ 186 ਦੌੜਾਂ ਦੀ ਲੀਡ, ਭਾਰਤ ਕਰੇਗਾ ਵਾਪਸੀ ?




