ਸਪੋਰਟਸ, 25 ਜੁਲਾਈ 2025: ਲੈਜੇਂਡਸ ਵਿਸ਼ਵ ਚੈਂਪੀਅਨਸ਼ਿਪ ਦਾ ਉਤਸ਼ਾਹ ਪ੍ਰਸ਼ੰਸਕਾਂ ‘ਚ ਆਪਣੇ ਸਿਖਰ ‘ਤੇ ਹੈ। ਲੀਗ ਦੇ ਅੱਠਵੇਂ ਮੈਚ ‘ਚ ਸ਼ਾਨਦਾਰ ਫਾਰਮ ‘ਚ ਚੱਲ ਰਹੀ ਦੱਖਣੀ ਅਫ਼ਰੀਕੀ ਚੈਂਪੀਅਨਜ਼ ਟੀਮ ਨੇ ਇੰਗਲੈਂਡ ਚੈਂਪੀਅਨਜ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।
ਦੱਖਣੀ ਅਫ਼ਰੀਕਾ ਟੀਮ ਦੇ ਕਪਤਾਨ ਏਬੀ ਡਿਵਿਲੀਅਰਜ਼ (AB de Villiers) ਨੇ ਦੱਖਣੀ ਅਫ਼ਰੀਕਾ ਦੀ ਜਿੱਤ ‘ਚ ਮੁੱਖ ਭੂਮਿਕਾ ਨਿਭਾਈ। ਡਿਵਿਲੀਅਰਜ਼ ਨੇ 41 ਗੇਂਦਾਂ ‘ਚ ਸੈਂਕੜਾ ਲਗਾਇਆ। ਉਨ੍ਹਾਂ ਨੇ ਹਾਸ਼ਿਮ ਅਮਲਾ ਨਾਲ ਮਿਲ ਕੇ ਆਪਣੀ ਟੀਮ ਨੂੰ ਬਿਨਾਂ ਕੋਈ ਵਿਕਟ ਗੁਆਏ 153 ਦੌੜਾਂ ਦਾ ਟੀਚਾ ਪ੍ਰਾਪਤ ਕਰਨ ‘ਚ ਮੱਦਦ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਇੰਗਲੈਂਡ ਦੀ ਟੀਮ ਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 152 ਦੌੜਾਂ ਬਣਾਈਆਂ।
102 ਦੌੜਾਂ ਬਣਾਉਣ ਵਾਲੇ ਡਿਵਿਲੀਅਰਜ਼ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਇਸ ਜਿੱਤ ਦੇ ਨਾਲ, ਦੱਖਣੀ ਅਫ਼ਰੀਕੀ ਟੀਮ ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ ਪੁਆਇੰਟ ਟੇਬਲ ਵਿੱਚ ਛੇ ਟੀਮਾਂ ਦੇ ਸਿਖਰ ‘ਤੇ ਪਹੁੰਚ ਗਈ ਹੈ। ਇਸਦੇ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਛੇ ਅੰਕ ਹਨ। ਇਸ ਦੇ ਨਾਲ ਹੀ, ਆਸਟ੍ਰੇਲੀਆਈ ਟੀਮ ਤਿੰਨ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਅਤੇ ਪਾਕਿਸਤਾਨ ਤਿੰਨ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਭਾਰਤ ਦਾ ਇੱਕ ਅੰਕ ਹੈ ਅਤੇ ਟੀਮ ਛੇਵੇਂ ਸਥਾਨ ‘ਤੇ ਟੇਬਲ ਦੇ ਸਭ ਤੋਂ ਹੇਠਾਂ ਹੈ।
ਡਿਵਿਲੀਅਰਸ (AB de Villiers) ਇਸ ਟੂਰਨਾਮੈਂਟ ‘ਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਡਿਵਿਲੀਅਰਸ ਨੇ ਤਿੰਨ ਮੈਚਾਂ ‘ਚ 182 ਦੀ ਔਸਤ ਨਾਲ 182 ਦੌੜਾਂ ਬਣਾਈਆਂ ਹਨ। ਉਸਦਾ ਸਟ੍ਰਾਈਕ ਰੇਟ 214.12 ਸੀ। ਇਸ ਦੌਰਾਨ, ਉਨ੍ਹਾਂ ਨੇ 18 ਚੌਕੇ ਅਤੇ 11 ਛੱਕੇ ਲਗਾਏ ਹਨ। ਉਸਦੇ ਬਾਅਦ ਵੈਸਟਇੰਡੀਜ਼ ਚੈਂਪੀਅਨਜ਼ ਦੇ ਚੈਡਵਿਕ ਵਾਲਟਨ ਦਾ ਨੰਬਰ ਆਉਂਦਾ ਹੈ। ਉਨ੍ਹਾਂ ਨੇ ਤਿੰਨ ਮੈਚਾਂ ‘ਚ 110 ਦੌੜਾਂ ਬਣਾਈਆਂ ਹਨ। ਇੰਗਲੈਂਡ ਦਾ ਫਿਲ ਮਸਟਰਡ ਤੀਜੇ ਨੰਬਰ ‘ਤੇ ਹੈ। ਉਸਨੇ ਤਿੰਨ ਮੈਚਾਂ ‘ਚ 101 ਦੌੜਾਂ ਬਣਾਈਆਂ ਹਨ। ਕੋਈ ਵੀ ਭਾਰਤੀ ਖਿਡਾਰੀ ਚੋਟੀ ਦੇ 10 ‘ਚ ਨਹੀਂ ਹੈ।
Read More: WCL 2025: ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ‘ਚ ਨਜ਼ਰ ਆਉਣਗੇ ਦੁਨੀਆਂ ਦੇ ਦਿੱਗਜ ਖਿਡਾਰੀ