ਸਪੋਰਟਸ, 24 ਜੁਲਾਈ 2025: IND ਬਨਾਮ ENG: ਭਾਰਤੀ ਟੀਮ ਮੈਨਚੈਸਟਰ ਟੈਸਟ ਦੀ ਪਹਿਲੀ ਪਾਰੀ ‘ਚ ਇੰਗਲੈਂਡ ਵਿਰੁੱਧ 358 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਵੀਰਵਾਰ ਨੂੰ ਮੈਚ ਦੇ ਦੂਜੇ ਦਿਨ 264/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਬੱਲੇਬਾਜ਼ੀ ਲਈ ਮੁਸ਼ਕਿਲ ਹਾਲਾਤਾਂ ‘ਚ 94 ਦੌੜਾਂ ਬਣਾ ਕੇ ਆਖਰੀ 6 ਵਿਕਟਾਂ ਗੁਆ ਦਿੱਤੀਆਂ।
ਭਾਰਤੀ ਵਿਕਟਕੀਪਰ ਰਿਸ਼ਭ ਪੰਤ ਓਲਡ ਟ੍ਰੈਫੋਰਡ ਸਟੇਡੀਅਮ ‘ਚ ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਲਈ ਉਤਰੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਜ਼ਖਮੀ ਰਿਸ਼ਭ ਪੰਤ ਨੇ 71 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 18ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ ਆਰਚਰ ਨੇ ਰਿਸ਼ਭ ਪੰਤ ਨੂੰ 54 ਦੌੜਾਂ ‘ਤੇ ਬੋਲਡ ਕਰ ਦਿੱਤਾ |
ਪੰਤ ਨੇ ਆਪਣੀ ਪਾਰੀ ਨੂੰ 37 ਦੌੜਾਂ ਨਾਲ ਅੱਗੇ ਵਧਾਇਆ। ਪੰਤ ਤੋਂ ਇਲਾਵਾ, ਸ਼ਾਰਦੁਲ ਠਾਕੁਰ ਨੇ 41 ਦੌੜਾਂ ਅਤੇ ਰਵਿੰਦਰ ਜਡੇਜਾ ਨੇ 20 ਦੌੜਾਂ ਬਣਾਈਆਂ। ਬੇਨ ਸਟੋਕਸ ਨੇ 8 ਸਾਲ ਬਾਅਦ ਪਾਰੀ ਵਿੱਚ 5 ਵਿਕਟਾਂ ਲਈਆਂ। ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਲਿਆਮ ਡਾਸਨ ਨੂੰ ਇੱਕ-ਇੱਕ ਵਿਕਟ ਮਿਲੀ। ਬੁੱਧਵਾਰ ਨੂੰ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
Read More: Rishabh Pant: ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਲਈ ਮੈਦਾਨ ‘ਚ ਉਤਰੇ ਰਿਸ਼ਭ ਪੰਤ