ਐਸ.ਏ.ਐਸ ਨਗਰ (ਮੋਹਾਲੀ), 24 ਜੁਲਾਈ 2025: ਹਲਕਾ ਐਸ.ਏ.ਐਸ ਨਗਰ (ਮੋਹਾਲੀ) ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਬਾਰੇ ਕਿਸਾਨਾਂ ਦੇ ਖ਼ਦਸ਼ਿਆਂ ਨੂੰ ਹਿੱਸੇਵਾਰ ਤੌਰ ‘ਤੇ ਜਾਇਜ਼ ਮੰਨਦੇ ਹੋਏ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਬਿਨਾਂ ਨੀਤੀ ਦੀ ਪੂਰੀ ਸਮਝ ਲਏ ਬਿਨਾਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
‘ਆਪ’ ਵਿਧਾਇਕ ਸ. ਕੁਲਵੰਤ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੀ ਭੂਮੀ ਪੁਲਿੰਗ ਨੀਤੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੈਕਟਰ 62 ਸਥਿਤ ਪੀ.ਯੂ.ਡੀ.ਏ. ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ, ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਲੈਂਡ ਪੂਲਿੰਗ ਨੀਤੀ ਹੇਠ ਕਿਸੇ ਦੀ ਵੀ ਜ਼ਮੀਨ ਜਬਰੀ ਜਾਂ ਦਬਾਅ ਰਾਹੀਂ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਨੀਤੀ ਪੂਰੀ ਤਰ੍ਹਾਂ ਕਿਸਾਨਾਂ ਦੀ ਰਜ਼ਾਮੰਦੀ ‘ਤੇ ਆਧਾਰਿਤ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ, “ਲੈਂਡ ਪੁਲਿੰਗ ਨੀਤੀ ਨੂੰ ਠੀਕ ਢੰਗ ਨਾਲ ਸਮਝਣ ਦੀ ਲੋੜ ਹੈ। ਸਿਰਫ਼ ਉਹੀ ਕਿਸਾਨ ਜੋ ਆਪਣੀ ਜ਼ਮੀਨ ਸਵੈ-ਇੱਛਾ ਨਾਲ ਦੇਣਾ ਚਾਹੁੰਦੇ ਹਨ, ਉਹੀ ਵਿਕਾਸ ਦੀ ਪ੍ਰਕਿਰਿਆ ‘ਚ ਸ਼ਾਮਲ ਹੋਣਗੇ।”
ਉਨ੍ਹਾਂ ਨੇ ਸਾਫ ਕੀਤਾ ਕਿ ਆਪਣੀ ਵਿਧਾਨ ਸਭਾ ਹਲਕਾ, ਜਿਸ ‘ਚ 24 ਪਿੰਡ ਸ਼ਾਮਲ ਹਨ, ਉਨ੍ਹਾਂ ਲੋਕਾਂ ਦੇ ਹਿੱਤਾਂ ਨੂੰ ਹਮੇਸ਼ਾਂ ਪਹਿਲ ਦੇ ਰਹੇ ਹਨ। ਵਿਧਾਇਕ ਨੇ ਉਦਾਹਰਨਾਂ ਦਿੰਦੇ ਹੋਏ ਕਿਹਾ, “ਜੇ ਕੋਈ ਕਿਸਾਨ 10 ਏਕੜ ਜ਼ਮੀਨ ਦੇਣਾ ਚਾਹੁੰਦਾ ਹੈ, ਤਾਂ ਸਿਰਫ਼ ਉਹੀ 10 ਏਕੜ ਵਿਕਸਤ ਕੀਤੇ ਜਾਣਗੇ। ਜੇ ਕੋਈ ਦੋ ਏਕੜ ਦੇਣਾ ਚਾਹੁੰਦਾ ਹੈ, ਤਾਂ ਸਿਰਫ਼ ਉਹੀ ਦੋ ਏਕੜ ਲਏ ਜਾਣਗੇ। ਵਿਰੋਧੀ ਧਿਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੇ ਉਲਟ ਕਿਸੇ ‘ਤੇ ਵੀ ਕੋਈ ਜ਼ਬਰ ਨਹੀਂ ਹੋਵੇਗੀ।
Read More: ਨਸ਼ਾ ਮੁਕਤੀ ਯਾਤਰਾ ਦੇ ਨਿਕਲ ਰਹੇ ਹਨ ਸਾਕਾਰਾਤਮਕ ਨਤੀਜੇ: ਵਿਧਾਇਕ ਕੁਲਵੰਤ ਸਿੰਘ