ਅੰਮ੍ਰਿਤਸਰ, 21 ਜੁਲਾਈ 2025: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ | ਇਸ ਪੋਸਟ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਮੰਨਦੇ ਹਨ ਕਿ ਗਲਤੀ ਮੇਰੇ ਕੋਲੋਂ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਕੋਲੋਂ ਨਹੀਂ, ਤਾਂ ਉਨ੍ਹਾਂ ਨੂੰ ਤੁਰੰਤ ਸ਼੍ਰੋਮਣੀ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ , ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਗਲਤੀ ਦੀ ਸਜ਼ਾ ਸਮੁੱਚਾ ਅਕਾਲੀ ਦਲ ਅਤੇ ਪੰਥ ਭੁਗਤ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੇ ਆਪਣੀ ਹਉਮੈ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਪੰਥ ਦੀ ਕਿਸੇ ਦੀ ਆਵਾਜ਼ ਨੀ ਸੁਣੀ। ਨੀਤੀ ਮੁਤਾਬਕ ਜਿਸ ਭਾਰ ਕਾਰਨ ਕਿਸ਼ਤੀ ਡੁੱਬਦੀ ਹੋਵੇ ਉਸ ਭਾਰ ਨੂੰ ਪਾਸੇ ਕਰਕੇ ਕਿਸ਼ਤੀ ਬਚਾਉਣ ‘ਚ ਸਿਆਣਪ ਹੈ”|
ਸੁਖਬੀਰ ਸਿੰਘ ਬਾਦਲ ਨੇ ਇਕ ਨਹੀਂ ਕਈ ਗਲਤੀਆਂ ਕੀਤੀਆਂ ਹਨ ਤੇ ਹੁਣ ਵੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅੱਗੇ ਵੀ ਕਰਨ ਦੀ ਸੰਭਾਵਨਾ ਹੈ | ਇਸ ਲਈ ਪੰਥ ਤੇ ਪੰਜਾਬ ਦੀ ਸੁਖਬੀਰ ਸਿੰਘ ਬਾਦਲ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਹ ਲੈਣ ਯੋਗਾ ਕਰਨ ਤਾਂ ਜੋ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਪੰਜਾਬ ਦੀ ਖੇਤਰੀ ਪਾਰਟੀ ਬਚ ਸਕੇ। ਜਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਗਲਤੀ ਹੋ ਸਕਦੀ ਹੈ, ਪਰ ਸ਼ਜਾ ਸ਼੍ਰੋਮਣੀ ਅਕਾਲੀ ਦਲ ਨਾ ਦਿੱਤੀ ਜਾਵੇ |
Read More: SGPC ਦੀ ਅੰਤ੍ਰਿੰਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੀਤਾ ਫਾਰਗ