ਸਪੋਰਟਸ, 21 ਜੁਲਾਈ 2025: PAK ਬਨਾਮ BAN T-20: ਬੰਗਲਾਦੇਸ਼ ਨੇ ਪਹਿਲੇ ਟੀ-20 ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਸ਼ੇਰ-ਏ-ਬੰਗਲਾ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਸਿਰਫ਼ 110 ਦੌੜਾਂ ਹੀ ਬਣਾ ਸਕਿਆ।
ਪਾਕਿਸਤਾਨ ਦੇ ਮੁੱਖ ਕੋਚ ਮਾਈਕ ਹੇਸਨ ਨੇ ਆਪਣੇ ਬੱਲੇਬਾਜ਼ਾਂ ਨੂੰ ਪਿੱਚ ਨੂੰ ਗਲਤ ਸਮਝਣ ਲਈ ਜ਼ਿੰਮੇਵਾਰ ਠਹਿਰਾਇਆ ਪਰ ਕਿਹਾ ਕਿ ਸ਼ੇਰ ਬੰਗਲਾ ਨੈਸ਼ਨਲ ਸਟੇਡੀਅਮ ਦੀ ਪਿੱਚ ਕਿਸੇ ਵੀ ਮੈਚ ਲਈ ਆਦਰਸ਼ ਨਹੀਂ ਸੀ। ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ ਲਈ ਫਖਰ ਜ਼ਮਾਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ ਜਦੋਂ ਕਿ ਸਿਰਫ਼ ਮੁਹੰਮਦ ਅੱਬਾਸ ਅਫਰੀਦੀ (22) ਅਤੇ ਖੁਸ਼ਦਿਲ ਸ਼ਾਹ (17) ਦੋਹਰੇ ਅੰਕੜੇ ਤੱਕ ਪਹੁੰਚੇ। ਜਵਾਬ ‘ਚ, ਬੰਗਲਾਦੇਸ਼ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 15.3 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਓਪਨਰ ਪਰਵੇਜ਼ ਹੁਸੈਨ ਇਮੋਨ ਨੇ ਨਾਬਾਦ 56 ਦੌੜਾਂ ਬਣਾਈਆਂ।
ਇਸ ਨਾਲ ਘਰੇਲੂ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ।
ਬੰਗਲਾਦੇਸ਼ ਲਈ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੇ 2 ਵਿਕਟਾਂ ਲਈਆਂ। ਤੰਜੀਮ ਹਸਨ ਸਾਕਿਬ ਅਤੇ ਮੇਹਦੀ ਹਸਨ ਨੇ 1-1 ਵਿਕਟਾਂ ਲਈਆਂ ਅਤੇ 3 ਬੱਲੇਬਾਜ਼ ਵੀ ਰਨ ਆਊਟ ਹੋਏ।
ਦੂਜਾ ਮੈਚ 22 ਜੁਲਾਈ ਨੂੰ ਅਤੇ ਤੀਜਾ ਮੈਚ 24 ਜੁਲਾਈ ਨੂੰ ਹੋਵੇਗਾ। ਆਖਰੀ ਦੋ ਮੈਚ ਵੀ ਮੀਰਪੁਰ ‘ਚ ਹੋਣਗੇ। ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਆਪਣੇ ਘਰ ‘ਚ ਟੀ-20 ਸੀਰੀਜ਼ ‘ਚ ਹਰਾਇਆ ਸੀ, ਟੀਮ ਨੇ ਪਾਕਿਸਤਾਨ ਵਿਰੁੱਧ ਵੀ ਜੇਤੂ ਸ਼ੁਰੂਆਤ ਕੀਤੀ ਸੀ।
Read More: BAN ਬਨਾਮ SL: ਬੰਗਲਾਦੇਸ਼ ਨੇ ਸ਼੍ਰੀਲੰਕਾ ਖ਼ਿਲਾਫ ਪਹਿਲੀ ਵਾਰ ਜਿੱਤੀ T20 ਸੀਰੀਜ਼