Punjab Weather Today

ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ‘ਚ 21 ਜੁਲਾਈ ਤੋਂ ਬਾਅਦ ਬਦਲੇਗਾ ਮੌਸਮ

ਚੰਡੀਗੜ੍ਹ, 19 ਜੁਲਾਈ 2025: Punjab Weather Today: ਭਾਰਤੀ ਮੌਸਮ ਵਿਭਾਗ ਕੇਂਦਰ ਮੁਤਾਬਕ ਪੰਜਾਬ ‘ਚ 21 ਜੁਲਾਈ ਤੋਂ ਬਾਅਦ ਮੌਸਮ ਬਦਲੇਗਾ | ਯਾਨੀ ਅਗਲੇ 48 ਘੰਟਿਆਂ ਤੱਕ ਪੰਜਾਬ ‘ਚ ਮੌਸਮ ਇੱਕੋ ਜਿਹਾ ਰਹੇਗਾ। ਇਸਦਾ ਮਤਲਬ ਸੂਬੇ ‘ਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

ਉਥੇ ਹੀ ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 3 ਤੋਂ 4 ਦਿਨਾਂ ਲਈ ਭਾਰਤ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਖਾਸ ਕਰਕੇ ਪਹਾੜੀ ਅਤੇ ਤੱਟਵਰਤੀ ਖੇਤਰਾਂ ‘ਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਨਦੀ ਦੇ ਕੰਢਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ‘ਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਭਾਰੀ ਮੀਂਹ ਅਤੇ ਗਰਜ-ਤੂਫਾਨ ਦੀ ਵੀ ਸੰਭਾਵਨਾ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ਦੀ ਗਤੀ 20-25 ਕਿਲੋਮੀਟਰ ਪ੍ਰਤੀ ਘੰਟਾ ਸੀ।

ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ ‘ਚ ਵੱਧ ਤੋਂ ਵੱਧ ਭਰਨ ਦਾ ਪੱਧਰ 1685 ਫੁੱਟ ਹੈ, ਜਦੋਂ ਕਿ ਇਸ ਦੇ ਪਾਣੀ ਦਾ ਪੱਧਰ ਇਸ ਸਮੇਂ 1595.81 ਫੁੱਟ ਦਰਜ ਕੀਤਾ ਗਿਆ ਹੈ। ਇਹ ਡੈਮ ਇਸ ਸਮੇਂ ਆਪਣੀ ਕੁੱਲ ਸਟੋਰੇਜ ਸਮਰੱਥਾ 5.918 ਮਿਲੀਅਨ ਏਕੜ ਫੁੱਟ (MAF) ‘ਚੋਂ 2.959 MAF ਪਾਣੀ ਨਾਲ ਭਰਿਆ ਹੋਇਆ ਹੈ, ਜੋ ਕਿ ਇਸਦੀ ਸਮਰੱਥਾ ਦਾ ਲਗਭਗ 49.83 ਫੀਸਦੀ ਹੈ। ਪਿਛਲੇ ਸਾਲ ਇਸੇ ਤਾਰੀਖ ਨੂੰ, ਪਾਣੀ ਦੀ ਮਾਤਰਾ 2.985 MAF ਸੀ।

Read More: ਪੰਜਾਬ ‘ਚ ਮੌਸਮ ਨੂੰ ਲੈ ਕੇ ਮੁੜ ਅਲਰਟ ਜਾਰੀ, ਪਵੇਗਾ ਭਾਰੀ ਮੀਂਹ ?

Scroll to Top