18 ਜੁਲਾਈ 2025: ਜਲੰਧਰ-ਲਾਂਬਾਡਾ ਹਾਈਵੇਅ (Lambada Highway) ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਇੱਕ ਬਜ਼ੁਰਗ ਵਿਅਕਤੀ ਸਾਈਡ ‘ਤੇ ਖੜ੍ਹੇ ਇੱਕ ਵੱਡੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਕੇ ‘ਤੇ ਹੀ ਗੰਭੀਰ ਜਖ਼ਮੀ ਹੋ ਗਿਆ। ਰਾਹਗੀਰਾਂ ਨੇ ਜ਼ਖਮੀ ਨੂੰ ਨੇੜਲੇ ਨਿੱਜੀ ਹਸਪਤਾਲ (hospital ) ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਹੰਸਰਾਜ (59) ਵਜੋਂ ਹੋਈ ਹੈ, ਜੋ ਕਿ ਤਾਜਪੁਰ ਦੇ ਪਿੰਡ ਭਗਵਾਨਪੁਰ (bhagwanpur) ਦਾ ਰਹਿਣ ਵਾਲਾ ਹੈ। ਪਿੰਡ ਦੇ ਸਰਪੰਚ ਵਰਿੰਦਰ ਕੁਮਾਰ ਬੱਬੂ ਨੇ ਦੱਸਿਆ ਕਿ ਹੰਸਰਾਜ ਪੇਸ਼ੇ ਤੋਂ ਸੁਰੱਖਿਆ ਗਾਰਡ ਸੀ। ਉਹ ਛੁੱਟੀ ਦੇ ਸਮੇਂ ਸਕੂਲ ਤੋਂ ਬਾਅਦ ਆਪਣੇ ਬੱਚਿਆਂ ਨਾਲ ਐਕਟਿਵਾ ‘ਤੇ ਘਰ ਪਰਤ ਰਿਹਾ ਸੀ।
ਇਸ ਦੌਰਾਨ, ਉਸਦੀ ਐਕਟਿਵਾ ਹਾਈਵੇਅ ‘ਤੇ ਖੜ੍ਹੇ ਇੱਕ ਵੱਡੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਐਕਟਿਵਾ ‘ਤੇ ਸਵਾਰ ਛੋਟੇ ਬੱਚੇ ਇਸ ਹਾਦਸੇ ਤੋਂ ਬੁਰੀ ਤਰ੍ਹਾਂ ਡਰ ਗਏ ਪਰ ਉਹ ਸੁਰੱਖਿਅਤ ਬਚ ਗਏ।
ਦੋਵਾਂ ਦੇ ਵਾਹਨ ਜ਼ਬਤ, ਜਾਂਚ ਜਾਰੀ
ਸਰਪੰਚ ਨੇ ਕਿਹਾ – ਹਾਈਵੇਅ ‘ਤੇ ਬਿਨਾਂ ਇਜਾਜ਼ਤ ਖੜ੍ਹੇ ਵੱਡੇ ਟਰੱਕ ਅਤੇ ਟਰਾਲੀਆਂ ਆਮ ਲੋਕਾਂ ਦੀ ਜਾਨ ਲਈ ਖ਼ਤਰਾ ਹਨ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਐਤਵਾਰ ਨੂੰ ਪਿੰਡ ਭਗਵਾਨਪੁਰ ਨੇੜੇ ਲੇਨ ਨੰਬਰ-2 ਦੇ ਸਾਹਮਣੇ ਹਾਈਵੇਅ ‘ਤੇ ਵੱਡੀ ਗਿਣਤੀ ਵਿੱਚ ਟਰੱਕ, ਬੱਸਾਂ ਅਤੇ ਟਰੈਕਟਰ ਬਿਨਾਂ ਪਾਰਕਿੰਗ ਦੇ ਖੜ੍ਹੇ ਹੁੰਦੇ ਹਨ।
ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਜਿਹੇ ਹਾਦਸੇ ਵਾਰ-ਵਾਰ ਵਾਪਰ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Read More: ਮਾਮੂਲੀ ਝਗੜੇ ਨੇ ਧਾਰਿਆ ਹਿੰਸਕ ਰੂਪ, ਇੱਕ ਨੌਜਵਾਨ ਦੀ ਮੌ.ਤ