ਅੰਮ੍ਰਿਤਸਰ, 17 ਜੁਲਾਈ 2025: ਸਾਬਕਾ ਗਵਰਨਰ ਸੱਤਿਆਪਾਲ ਮਲਿਕ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਦਿੱਲੀ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਜ਼ੇਰੇ ਇਲਾਜ ਹਨ | ਉਨ੍ਹਾਂ ਦੀ ਸਿਹਤਯਾਬੀ ਨੂੰ ਲੈ ਕੇ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ।
ਇਸ ਦੌਰਾਨ ਸ. ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ‘ਚ ਇਹ ਚਾਰਾਜੋਈ ਮਿਸਲ ਸਤਲੁਜ, ਨੌਜਵਾਨ ਕਿਸਾਨ ਮਜ਼ਦੂਰ ਯੁਨੀਅਨ (ਸ਼ਹੀਦਾਂ) ਅਤੇ ਫਿਕਰ-ਏ-ਹੋਂਦ (NGO) ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।
ਇਸ ਮੌਕੇ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਵੇਲੇ ਜਿੱਥੇ ਕਿਸਾਨਾਂ ਦਾ ਪੱਖ ਪੂਰਿਆ, ਉੱਥੇ ਉਹਨਾਂ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝੁਲਾਉਣ ਦਾ ਡਟਕੇ ਸਾਥ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਲ ਕਿਲ੍ਹੇ ‘ਤੇ ਸ਼ਹਾਦਤ ਦਿੱਤੀ, ਸੋ ਸਿੱਖ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਉਣ ਦਾ ਪੱਕਾ ਹੱਕ ਰੱਖਦੇ ਹਨ।
ਮਿਸਲ ਸਤਲੁਜ ਤੋਂ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਲਿਕ ਸਾਬ ਦਲੇਰ ਇੰਨਸਾਨ ਹਨ ਜੋ ਲੋੜ ਪੈਣ ਤੇ ਸਿੱਖਾਂ ਨਾਲ ਡਟਕੇ ਖੜੇ, ਇਸ ਲਈ ਸਿੱਖ ਕੌਮ ਦਾ ਫਰਜ਼ ਸਮਝਦੇ ਹੋਏ ਇਹ ਅਖੰਡ ਪਾਠ ਸਾਹਿਬ ਕਰਵਾਏ ਗਏ ਹਨ। ਕਿਸਾਨ ਜੱਥੇਬੰਦੀ ਸ਼ਹੀਦਾਂ ਤੋਂ ਗੁਰਦੀਪ ਸਿੰਘ ਹੋਰਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨ ਅਤੇ ਸੱਤਿਆਪਾਲ ਮਲਿਕ ਛੇਤੀ ਤੰਦਰੁਸਤ ਹੋਣ । ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਗਗਨ, ਸਰਬਜੀਤ ਸਿੰਘ, ਗੁਰਚੇਤ ਸਿੰਘ ਡੋਡ, ਜਸਵੀਰ ਸਿੰਘ, ਗੁਰਜੀਤ ਸਿੰਘ ਅਰਦਾਸ ਵੇਲੇ ‘ਚ ਹਾਜ਼ਰ ਰਹੇ |
Read More: ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ ‘ਤੇ CBI ਦੀ ਛਾਪੇਮਾਰੀ, ਜਾਣੋ ਪੂਰਾ ਮਾਮਲਾ ?