ਇਰਾਕ, 17 ਜੁਲਾਈ 2025: Iraq Fire Incident: ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਦੇ ਇੱਕ ਹਾਈਪਰਮਾਰਕੀਟ ‘ਚ ਲੱਗੀ ਭਿਆਨਕ ਅੱਗ ‘ਚ 50 ਜਣਿਆਂ ਦੀ ਮੌਤ ਹੋ ਗਈ। ਇਰਾਕ ਦੀ ਨਿਊਜ਼ ਏਜੰਸੀ (ਆਈਐਨਏ) ਨੇ ਸੂਬਾਈ ਗਵਰਨਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਪੰਜ ਮੰਜ਼ਿਲਾ ਇਮਾਰਤ ‘ਚ ਸਾਰੀ ਰਾਤ ਅੱਗ ਦੀਆਂ ਲਪਟਾਂ ਉੱਠਦੀਆਂ ਰਹੀਆਂ।
ਇਸ ਅੱਗ (Iraq Fire Incident) ਦੀਆਂ ਲਪਟਾਂ ਦੂਰੋਂ ਦੂਰੋਂ ਦੇਖੀਆਂ ਜਾ ਸਕਦੀਆਂ ਸਨ। ਮੌਕੇ ‘ਤੇ ਮੌਜੂਦ ਫਾਇਰ ਬ੍ਰਿਗੇਡ ਇਸ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਰਹੀ। ਅੱਗ ਲੱਗਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਇਰਾਕੀ ਸਰਕਾਰੀ ਨਿਊਜ਼ ਏਜੰਸੀ ਦੇ ਅਨੁਸਾਰ, ਗਵਰਨਰ ਨੇ ਕਿਹਾ ਹੈ ਕਿ ਜਾਂਚ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਐਲਾਨ ਕੀਤੇ ਜਾਣਗੇ। ਗਵਰਨਰ ਨੇ ਕਿਹਾ, ਅਸੀਂ ਇਮਾਰਤ ਅਤੇ ਮਾਲ ਦੇ ਮਾਲਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਗਵਰਨਰ ਨੇ ਇਸ ਘਟਨਾ ਨੂੰ ਆਫ਼ਤ ਅਤੇ ਦੁਖਾਂਤ ਦੱਸਿਆ ਹੈ।
ਆਈਐਨਏ ਦੀ ਰਿਪੋਰਟ ਦੇ ਮੁਤਾਬਕ ਫਾਇਰਫਾਈਟਰ ਅੱਗ ਬੁਝਾਉਣ ‘ਚ ਲੱਗੇ ਹੋਏ ਹਨ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਬਾਈ ਗਵਰਨਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਐਲਾਨੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਦੇ ਮੱਦੇਨਜ਼ਰ, ਅਸੀਂ ਇਮਾਰਤ ਦੇ ਮਾਲਕ ਅਤੇ ਮਾਲ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Read More: Amritsar News: ਪੇਂਟ ਫੈਕਟਰੀ ‘ਚ ਲੱਗੀ ਭਿਆਨਕ ਅੱ.ਗ, 1 ਦੀ ਮੌ.ਤ




