Raksha Bandhan 2025, 15 ਜੁਲਾਈ 2025: ਰੱਖੜੀ, ਰਕਸ਼ਾ ਬੰਧਨ੍ਹ (Raksha Bandhan) ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਦੱਸ ਦੇਈਏ ਕਿ ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ ‘ਤੇ ਹਿੰਦੂ ਸਲਾਨਾ ਰੀਤੀ ਹੈ ਅਤੇ ਇਹ ਤਿਉਹਾਰ ਹਿੰਦੂ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਦੁਨੀਆਂ ਅਤੇ ਖ਼ਾਸਕਰ ਦੱਖਣੀ ਏਸ਼ੀਆ ਦੇ ਕਈ ਭਾਗਾਂ ਅਤੇ ਧਾਰਮਕ ਸਮੂਹਾਂ ਦੁਆਰਾ ਵੀ ਮਨਾਇਆ ਜਾਂਦਾ ਹੈ। ਵੈਸੇ ਤਾਂ ਹਰ ਤਿਉਹਾਰ ਹੀ ਵਿਸ਼ੇਸ਼ ਮੰਨਿਆ ਜਾਂਦਾ ਹੈ, ਪਰ ਭੈਣ ਭਰਾ ਵਾਲਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ| ਕਿਉਕਿ ਇਹ ਤਿਉਹਾਰ ਰੱਖੜੀ ਦਾ ਪਵਿੱਤਰ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਤੇ ਪਿਆਰ ਦਾ ਪ੍ਰਤੀਕ ਹੈ |
ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਨਾਇਆ ਜਾਂਦਾ ਹੈ, ਇਸ ਸਾਲ ਇਹ ਤਿਉਹਾਰ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਜੋ ਆਮ ਤੌਰ ‘ਤੇ ਅਗਸਤ (august) ਵਿੱਚ ਆਉਂਦਾ ਹੈ। ਇਸ ਦਿਨ ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ। ਇਹ ਵੀ ਦੱਸ ਦੇਈਏ ਕਿ ਇਸ ਰੱਖੜੀ ਦੇ ਪਾਵਨ ਤਿਉਹਾਰ ‘ਤੇ ਭੈਣਾਂ ਭਰਾਵਾ ਦੀ ਸੁੱਖ ਮੰਗਦੀਆਂ ਹਨ, ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਕਿਉਂਕਿ ਇਸ ਤੇਂ ਰਗ਼ਤਾਰ ਯੁੱਗ ਵਿੱਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ।
Raksha Bandhan 2025: ਕਿਉਂ ਮਨਾਇਆ ਜਾਂਦਾ ਤਿਉਹਾਰ
ਪੰਜਾਬ ਵਿੱਚ ਉੱਤਰ ਵਲੋਂ ਹਮੇਸ਼ਾਂ ਹਮਲਾਵਰ ਆਉਂਦੇ ਰਹੇ ਤੇ ਹਰ ਵੈਰੀ ਹਮਲਾਵਰ ਜਾਂਦੀ ਵਾਰੀ ਧੀਆਂ ਭੈਣਾਂ ਨੂੰ ਫੜ ਕੇ ਲੈ ਜਾਂਦਾ ਰਿਹਾ ਤੇ ਗ਼ੁਲਾਮ ਬਣਾ ਲੈਂਦਾ ਰਿਹਾ। ਅਜਿਹੇ ਭੈੜੇ ਸਮਿਆਂ ਵਿੱਚ ਭੈਣਾਂ ਨੇ ਵੀਰਾਂ ਦੇ ਮਾਣ ਨੂੰ ਵੰਗਾਰਨ ਵਾਸਤੇ ਇਹ ਰਸਮ ਨੂੰ ਅਪਣਾਇਆ। ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦਾ ਧਰਮ ਯਾਦ ਕਰਾਉਂਦੀਆਂ ਹਨ। ਉਦੋਂ ਤੋਂ ਹੁਣ ਤੱਕ ਇਹ ਰਸਮ ਪ੍ਰਚਲਤ ਹੈ।
ਰੱਖੜੀ 2025: ਰੱਖੜੀ ਦੇ ਪਿੱਛੇ ਦੀ ਕਹਾਣੀ
ਰੱਖੜੀ ਦੀਆਂ ਸਭ ਤੋਂ ਪੁਰਾਣੀਆਂ ਕਹਾਣੀਆਂ ਵਿੱਚੋਂ ਇੱਕ ਰਾਜਾ ਬਾਲੀ ਅਤੇ ਦੇਵੀ ਲਕਸ਼ਮੀ ਨਾਲ ਸਬੰਧਤ ਹੈ। ਜਦੋਂ ਭਗਵਾਨ ਵਿਸ਼ਨੂੰ ਰਾਜਾ ਬਾਲੀ ਦੇ ਰਾਜ ਦੀ ਰੱਖਿਆ ਲਈ ਆਪਣਾ ਘਰ ਛੱਡ ਕੇ ਚਲੇ ਗਏ, ਤਾਂ ਦੇਵੀ ਲਕਸ਼ਮੀ ਨੇ ਆਪਣੇ ਆਪ ਨੂੰ ਇੱਕ ਬ੍ਰਾਹਮਣ ਔਰਤ ਦਾ ਰੂਪ ਧਾਰਨ ਕੀਤਾ ਅਤੇ ਬਾਲੀ ਦੇ ਗੁੱਟ ‘ਤੇ ਰੱਖੜੀ ਬੰਨ੍ਹੀ, ਆਪਣੇ ਪਤੀ ਦੀ ਵਾਪਸੀ ਦੀ ਮੰਗ ਕੀਤੀ। ਉਸਦੇ ਇਸ਼ਾਰੇ ਤੋਂ ਪ੍ਰਭਾਵਿਤ ਹੋ ਕੇ, ਬਾਲੀ ਨੇ ਉਸਦੀ ਇੱਛਾ ਪੂਰੀ ਕਰ ਦਿੱਤੀ, ਅਤੇ ਇਸ ਤਰ੍ਹਾਂ ਪਿਆਰ, ਸੁਰੱਖਿਆ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਰਾਖੀ ਦੀ ਪਰੰਪਰਾ ਸ਼ੁਰੂ ਹੋਈ।
ਤਾਰੀਖ, ਸਮਾਂ ਅਤੇ ਸਭ ਤੋਂ ਵਧੀਆ ਮੁਹੂਰਤ!
ਰੱਖੜੀ, ਸ਼ਨੀਵਾਰ, 9 ਅਗਸਤ ਨੂੰ ਮਨਾਈ ਜਾਵੇਗੀ।
ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 05:39 ਵਜੇ ਤੋਂ ਦੁਪਹਿਰ 01:24 ਵਜੇ ਤੱਕ ਹੈ, ਜੋ ਕਿ ਅਸ਼ੁੱਭ ਭਦ੍ਰ ਸਮੇਂ ਤੋਂ ਬਚਦਾ ਹੈ।
ਪੂਰਨਿਮਾ ਤਿਥੀ 8 ਅਗਸਤ ਨੂੰ ਦੁਪਹਿਰ 2:12 ਵਜੇ ਸ਼ੁਰੂ ਹੁੰਦੀ ਹੈ ਅਤੇ 9 ਅਗਸਤ ਨੂੰ ਦੁਪਹਿਰ 1:24 ਵਜੇ ਸਮਾਪਤ ਹੁੰਦੀ ਹੈ।
ਰੱਖੜੀ 2025: ਰੱਖੜੀ ਦੇ ਤਿਉਹਾਰ ਦਾ ਮਹੱਤਵ
ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਜੋ ਤਿਉਹਾਰ ਮਨਾਇਆ ਜਾਂਦਾ ਹੈ, ਉਸ ਨੂੰ ਰੱਖੜੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਰੱਖੜੀ ਨੂੰ ਰਾਖੀ ਕਹਿੰਦੇ ਹਨ। ਇਸ ਦਿਨ ਭੈਣਾਂ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਬੰਨ੍ਹਦੀਆਂ ਹਨ। ਰੱਖੜੀ ਦਾ ਮੋਟੇ ਤੌਰ ਤੇ ਅਰਥ ਹੈ ਰਾਖੀ ਕਰਨਾ। ਇਸ ਲਈ ਇਸ ਤਿਉਹਾਰ ਸਮੇਂ ਭੈਣਾਂ ਆਪਣੀ ਰਾਖੀ ਲਈ ਆਪਣੇ ਵੀਰਾਂ ਦੇ ਰੱਖੜੀ ਬੰਨ੍ਹਦੀਆਂ ਹਨ। ਆਪਣੇ ਵੀਰਾਂ ਦੀ ਲੰਮੀ ਉਮਰ ਦੀਆਂ ਸੁੱਖਾਂ ਸੁੱਖਦੀਆਂ ਹਨ।
ਪਹਿਲੇ ਸਮਿਆਂ ਵਿਚ ਰੱਖੜੀ ਦਾ ਤਿਉਹਾਰ ਬਹੁਤ ਹੀ ਸਾਦਾ ਮਨਾਇਆ ਜਾਂਦਾ ਸੀ। ਦੁਕਾਨ ਤੋਂ ਰੰਗ ਬਰੰਗੀ ਲੋਗੜੀ ਖਰੀਦੀ ਜਾਂਦੀ ਸੀ। ਉਸ ਦੀ ਡੋਰ ਵੱਟ ਕੇ ਵੀਰ ਦੇ ਗੁੱਟ ਤੇ ਬੰਨ੍ਹ ਦਿੱਤੀ ਜਾਂਦੀ ਸੀ। ਵੀਰ ਆਪਣੀ ਭੈਣ ਨੂੰ ਇਕ ਰੁਪਇਆ ਸ਼ਗਨ ਵਜੋਂ ਦੇ ਦਿੰਦਾ ਸੀ। ਕਈ ਭੈਣਾਂ ਵੱਟੀ ਡੋਰ ਵਿਚ ਲੋਗੜੀ ਦਾ ਫੁੱਲ ਬਣਾ ਕੇ ਲਾ ਦਿੰਦੀਆਂ ਸਨ। ਇਹ ਰੱਖੜੀ ਕਈ ਕਈ ਮਹੀਨੇ ਵੀਰਾਂ ਦੇ ਗੁੱਟ ਤੇ ਬੰਨ੍ਹੀ ਰਹਿੰਦੀ ਸੀ। ਪਹਿਲੇ ਸਮਿਆਂ ਵਿਚ ਵੀਰਾਂ ਤੇ ਭੈਣਾਂ ਦਾ ਆਪਸ ਵਿਚ ਪਿਆਰ ਵੀ ਬਹੁਤ ਹੁੰਦਾ ਸੀ।
ਰੱਖੜੀ ਦਾ ਮੁੱਲ ਮੋਹ ਪਿਆਰ
ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ਼ ਪੈਂਦਾ ਸੀ। ਦਿਖਾਵੇ ਤੇ ਕੱਪੜੇ ਗਹਿਣੇ ਨਾਲ਼ ਨਹੀਂ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ, ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦਿੰਦੇ ਤੇ ਉਨ੍ਹਾ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਹਨ ਤੇ ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੁੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆ ਤੇ ਪਿਆਰਦੀਆਂ ਹਨ ਪਰ ਅਜਿਹੇ ਜਿਊੜੇ ਹੁਣ ਬਹੁਤ ਘੱਟ ਹਨ।
ਰੱਖੜੀ ਦਾ ਮੁੱਲ ਪੈਸੇ
ਇਹ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੁੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆ ਤੇ ਖੂਬਸੂਰਤ ਰੱਖੜੀਆ ਦਾ ਕੋਈ ਮਹੱਤਵ ਨਹੀਂ ਹੈ। ਕਈਂ ਭੈਣਾਂ ਸੋਨੇ ਜਾ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਹਨ। ਇਹ ਆਪਣੀ ਪਹੁੰਚ ਜਾਂ ਸੋਚ ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿਬੜਦਾ ਹੈ ਜੋ ਤਾਂ ਉਮਰ ਰੂਹ ਨਾਂਲ ਨਿਪਟਿਆ ਰਹੇ।
ਅੱਜ ਰੱਖੜੀ ਦਾ ਮੁੱਲ ਮੋਹ ਪਿਆਰ (pyaar) ਨਾਲ਼ ਨਹੀਂ ਕੱਪੜੇ ਤੇ ਗਹਿਣੇ ਜਾ ਪੈਸੇ ਨਾਲ਼ ਪੈਂਦਾ ਹੈ। ਕਈਂ ਭੈਣਾਂ ਉਸੇ ਭਰਾ ਨੁੰ ਜਿਆਦਾ ਮਾਣ ਆਦਰ ਦਿੰਦੀਆਂ ਹਨ ਜਿਹੜਾ ਉਨ੍ਹਾ ਦੀ ਰੱਖੜੀ ਦਾ ਜਿਆਦਾ ਮੁੱਲ ਪਾਉਂਦਾ ਹੈ। ਕਈਂ ਘਰਾਂ ਵਿੱਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਹਨ ਤੇ ਖਰਚ ਤੇ ਖੇਚਲ ਦੋਵਾਂ ਤੋਂ ਕਤਰਾਉਂਦੀਆਂ ਹਨ।
ਕਈਂ ਆਈਆਂ ਨਨਾਣਾ ਨੁੰ ਦਿਲੋਂ ਜੀ ਆਇਆਂ ਕਹਿੰਦੀਆਂ ਸਰਦਾ ਬਣਦਾ ਮਾਣ ਕਰਦੀਆਂ ਸੋਚਦੀਆਂ ਹਨ ਕਿ ਇਨ੍ਹਾ ਨੁੰ ਭਰਾ ਓਵੇਂ ਹੀ ਪਿਆਰੇ ਹਨ ਜਿਵੇਂ ਸਾਨੁੰ ਆਪਣੇ ਭਰਾ ਹਨ। ਸਾਰੀਆਂ ਭੈਣਾਂ ਨੁੰ ਰੱਖੜੀ ਨੂੰ ਪੈਸੇ ਨਾਲ਼ ਨਹੀਂ ਤੋਲਦੀਆਂ। ਕਈਂ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆ ਹਨ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣ ਤੇ ਮੂੰਹ ਮੋਟਾ ਕਰਨ ਵਾਲੀਆਂ ਵੀ।
Read More: ਪੰਜਾਬ ‘ਚ ਰੱਖੜੀ ਦੇ ਤਿਉਹਾਰ ਮੱਦੇਨਜ਼ਰ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ