CGC Landran

ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, ਸੀਜੀਸੀ ਲਾਂਡਰਾਂ ਨੇ ਕਰਵਾਇਆ ਸਮਰ ਕੋਰਸ

ਚੰਡੀਗੜ੍ਹ/ਮੋਹਾਲੀ 15 ਜੁਲਾਈ 2025: ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ (CGC Landran) ਦੇ ਬਾਇਓਟੈਕਨਾਲੋਜੀ ਵਿਭਾਗ ਨੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ), ਮੋਹਾਲੀ ਦੇ ਸਹਿਯੋਗ ਨਾਲ ‘ਫੂਡ ਕਵਾਲਟੀ, ਵਾਟਰ ਸੇਫਟੀ ਐਂਡ ਨੈਨੋਟੈਕਨਾਲੋਜੀ ਐਪਲੀਕੇਸ਼ਨਜ਼ ਇਨ ਵੇਸਟਵਾਟਰ ਟ੍ਰੀਟਮੈਂਟ’ ਵਿਸ਼ੇ ਸੰਬੰਧੀ ਇੱਕ ਵਿਸਥਾਰਪੂਰਵਕ ਸਮਰ ਕੋਰਸ ਸਫਲਤਾਪੂਰਵਕ ਸੰਪੰਨ ਕੀਤਾ ਹੈ |

ਸੀਜੀਸੀ ਲਾਂਡਰਾਂ ਅਤੇ ਪੀਬੀਟੀਆਈ ਮੋਹਾਲੀ ਦੋਵਾਂ ‘ਚ ਕਰਵਾਏ ਇਸ 10 ਦਿਨਾਂ ਦੇ ਪ੍ਰੋਗਰਾਮ ਨੇ ਬਾਇਓਟੈਕਨਾਲੋਜੀ ਦੇ ਵਿਦਿਆਰਥੀ ਨੂੰ ਥਿਊਰੀ ਅਤੇ ਪ੍ਰੈਕਟੀਕਲ ਅਨੁਭਵ ਦਰਸਾਉਂਦਿਆਂ ਇੱਕ ਵਿਲੱਖਣ ਇੰਟਰਡਿਿਸ਼ਪਲਿਨਰੀ ਸਿੱਖਣ ਦਾ ਮੌਕਾ ਦਿੱਤਾ ਹੈ। ਸੀਸੀਟੀ ਵਿਖੇ ਵਿਦਿਆਰਥੀਆਂ ਨੇ ਚਾਂਦੀ ਦੇ ਨੈਨੋਪਾਰਟੀਕਲਾਂ ਦੇ ਰਸਾਇਣਕ, ਗਰੀਨ ਸੰਸਲੇਸ਼ਣ ਅਤੇ ਗੰਦੇ ਪਾਣੀ ‘ਚ ਭਾਰੀ ਧਾਤੂ ਦੇ ਜ਼ਹਿਰੀਲੇਪਣ ਨੂੰ ਘਟਾਉਣ ‘ਚ ਉਨ੍ਹਾਂ ਦੀ ਵਰਤੋਂ, ਜੋ ਕਿ ਇੱਕ ਵਧ ਰਹੀ ਵਾਤਾਵਰਣਿਕ ਚਿੰਤਾ ਹੈ, ਬਾਰੇ ਡੂੰਘਾਈ ਨਾਲ ਵਿਚਾਰ ਕੀਤਾ।

ਇਹ ਸੈਸ਼ਨ ਸੀਸੀਟੀ, ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਤੋਂ ਡਾ.ਅਭਿਨੋਏ ਕਿਸ਼ੋਰ, ਡਾ.ਰੰਜੂ ਰਾਠੌਰ ਅਤੇ ਡਾ.ਸੂਕਸ਼ਮ ਪਾਲ ਦੁਆਰਾ ਕਰਵਾਏ ਸਨ। ਇਸ ਦੌਰਾਨ ਪੀਬੀਟੀਆਈ ਮੋਹਾਲੀ ਵਿਖੇ ਭਾਗੀਦਾਰਾਂ ਨੇ ਭੋਜਨ ਅਤੇ ਪਾਣੀ ਸੁਰੱਖਿਆ ਵਿਸ਼ਲੇਸ਼ਣ ਜਿਵੇਂ ਕਿ ਕੋਲੀਫਾਰਮ ਅਤੇ ਈ ਕੋਲੀ ਟੈਸਟਿੰਗ ਬਾਰੇ ਮਾਹਰ ਸਿਖਲਾਈ ਦਿੱਤੀ ਗਈ। ਇਨ੍ਹਾਂ ਸੈਸ਼ਨਾਂ ‘ਚ ਉਨ੍ਹਾਂ ਨੂੰ ਆਈਸੀਪੀ ਐਮਐਸ, ਐਲਸੀ, ਐਮਐਸ ਅਤੇ ਜੀਸੀ ਐਫਆਈਡੀ ਵਰਗੇ ਉੱਚ ਸਤਰ ਦੇ ਵਿਸ਼ਲੇਸ਼ਣਾਤਮਕ ਯੰਤਰਾਂ ਦੀ ਵਰਤੋਂ ਬਾਰੇ ਵੀ ਸਿਖਲਾਈ ਦਿੱਤੀ।

ਅਤਿ-ਆਧੁਨਿਕ ਲੈਬ ਸਹੂਲਤਾਂ ਨਾਲ ਮਿਲੀ ਇਸ ਅਸਲ ਸੰਸਾਰੀ ਪਹੁੰਚ ਨੇ ਵਿਦਿਆਰਥੀਆਂ ਲਈ ਉਦਯੋਗਿਕ ਸੂਝ ਅਤੇ ਹੁਨਰ ਨਿਰਮਾਣ ਦੇ ਮੌਕੇ ਪ੍ਰਦਾਨ ਕੀਤੇ। ਕੋਰਸ ‘ਚ ਲਾਈਵ ਪ੍ਰਦਰਸ਼ਨਾਂ, ਇੰਟਰਐਕਟਿਵ ਸ਼ੱਕ ਨਿਵਾਰਣ ਸੈਸ਼ਨਾਂ, ਕੁਇਜ਼ਾਂ ਅਤੇ ਪ੍ਰਯੋਗਸ਼ਾਲਾ ਅਧਾਰਤ ਚੁਣੌਤੀਆਂ ਵਰਗੇ ਦਿਲਚਸਪ ਹਿੱਸਿਆਂ ਨੇ ਕੋਰਸ ਨੂੰ ਗਤੀਸ਼ੀਲ ਅਤੇ ਡੂੰਘਾਈ ਨਾਲ ਭਰਪੂਰ ਬਣਾਇਆ। ਇਸੇ ਤਰ੍ਹਾਂ ਵਿਦਿਆਰਥੀਆਂ ਨੇ ਪ੍ਰਯੋਗਸ਼ਾਲਾ ਤਕਨੀਕਾਂ ਅਤੇ ਵਿਗਿਆਨਕ ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਵਿਸ਼ਵਾਸ ਦੋਵਾਂ ‘ਚ ਮਹੱਤਵਪੂਰਨ ਵਾਧੇ ਦੀ ਰਿਪੋਰਟ ਕੀਤੀ।

ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਇਹ ਗਰਮੀਆਂ ਦਾ ਕੋਰਸ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਤਰ੍ਹਾਂ ਦੇ ਸਹਿਯੋਗ ਨਾ ਸਿਰਫ਼ ਵਿਦਿਆਰਥੀਆਂ ਨੂੰ ਉੱਨਤ ਵਿਗਿਆਨਕ ਗਿਆਨ ਨਾਲ ਲੈਸ ਕਰਦੇ ਹਨ, ਸਗੋਂ ਉਨ੍ਹਾਂ ਨੂੰ ਬਾਇਓਟੈਕਨਾਲੋਜੀ ਉਦਯੋਗ ਦੀਆਂ ਵਿਹਾਰਕ ਮੰਗਾਂ ਨਾਲ ਵੀ ਜੋੜਦੇ ਹਨ।

ਸੀਸੀਟੀ, ਸੀਜੀਸੀ ਲਾਂਡਰਾਂ ਵਿਖੇ ਅਜਿਹੀਆਂ ਪਹਿਲਕਦਮੀਆਂ ਸਾਨੂੰ ਉਦਯੋਗ ਤਿਆਰ ਬਾਇਓਟੈਕਨਾਲੋਜਿਸਟਾਂ ਦਾ ਪਾਲਣ ਪੋਸ਼ਣ ਕਰਨ ‘ਚ ਮੱਦਦ ਕਰਦੀਆਂ ਹਨ ਜੋ ਸਮਕਾਲੀ ਵਾਤਾਵਰਣ ਅਤੇ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਮਾਜ ‘ਚ ਅਰਥਪੂਰਨ ਯੋਗਦਾਨ ਪਾਉਣ ਦੇ ਸਮਰੱਥ ਹਨ। ਪ੍ਰੋਗਰਾਮ ਦੇ ਅੰਤ ‘ਚ ਵਿਦਾਇਗੀ ਸੈਸ਼ਨ ਕਰਵਾਇਆ ਗਿਆ, ਜਿਸ ‘ਚ ਪੀਬੀਟੀਆਈ ਦੇ ਸੀਈਓ ਡਾ.ਅਜੀਤ ਦੁਆ ਅਤੇ ਸੀਸੀਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ.ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਦੋਵਾਂ ਨੇ ਜਨਤਕ ਸਿਹਤ ਅਤੇ ਵਾਤਾਵਰਣ ਸਥਿਰਤਾ ‘ਚ ਅਸਲ ਸੰਸਾਰ ਚੁਣੌਤੀਆਂ ਨੂੰ ਹੱਲ ਕਰਨ ‘ਚ ਅੰਤਰ ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਕੋਰਸ ਦੀ ਸਮਾਪਤੀ ਇੱਕ ਸਰਟੀਫਿਕੇਟ ਵੰਡ ਸਮਾਗਮ ਨਾਲ ਹੋਈ ਜੋ ਸਿੱਖਣ ਦੀ ਉਪਲਬੱਧੀ ਅਤੇ ਅਕਾਦਮਿਕ ਭਾਈਚਾਰੇ ਦੀ ਭਾਵਨਾ ਦਾ ਪ੍ਰਤੀਕ ਸੀ।

Read More: ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਪਨਾ ਤੇ ਵੈਂਚਰ ਕੈਟਾਲਿਸਟ ਵੱਲੋਂ ਭਾਰਤ ਦੇ ਪਹਿਲੇ ’ਕੈਂਪਸ ਟੈਂਕ’ ਦੀ ਸ਼ੁਰੂਆਤ

Scroll to Top